Wednesday , 19 December 2018
Breaking News
You are here: Home » HEALTH » ਸਰਕਾਰੀ ਹਸਪਤਾਲ ’ਚ ਆਸ਼ਾ ਵਰਕਰ ਦੀ ਗਲਤੀ ਕਾਰਣ ਲੜਕੇ ਦੇ ਜਨਮ ਸਬੰਧੀ ਮਾਮਲਾ ਭਖਿਆ

ਸਰਕਾਰੀ ਹਸਪਤਾਲ ’ਚ ਆਸ਼ਾ ਵਰਕਰ ਦੀ ਗਲਤੀ ਕਾਰਣ ਲੜਕੇ ਦੇ ਜਨਮ ਸਬੰਧੀ ਮਾਮਲਾ ਭਖਿਆ

ਜੰਡਿਆਲਾ ਗੁਰੂ, 17 ਫਰਵਰੀ (ਵਰੁਣ ਸੋਨੀ)- ਅਜ ਜੰਡਿਆਲਾ ਗੁਰੂ ਨੇੜੇ ਮਾਨਾਵਾਲਾ ਹਸਪਤਾਲ ਵਿਚ ਡਾਕਟਰਾਂ ਤੇ ਬਚਾ ਬਦਲਣ ਦਾ ਅਰੋਪ ਲਗਾਉਂਦੇ ਹੋਏ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਜੈਪਾਲ ਸਿੰਘ ਨੇ ਦਸਿਆ ਕਿ ਉਸਨੇ ਆਪਣੀ ਪਤਨੀ ਕੁਲਵਿੰਦਰ ਕੌਰ ਦੀ ਡਿਲੀਵਰੀ ਕਰਨ ਲਈ 16 ਫਰਵਰੀ ਨੂੰ 12:00 ਵਜੇ ਮਾਨਾਵਾਲਾ ਹਸਪਤਾਲ ਵਿਚ ਦਾਖਿਲ ਕੀਤਾ ਸੀ , ਕੁਝ ਸਮੇਂ ਬਾਅਦ ਵਡੇ ਆਪਰੇਸ਼ਨ ਦੇ ਬਾਅਦ 1:42 ਤੇ ਬੱਚੇ ਨੇ ਜਨਮ ਲਿਆ। ਥੋੜੀ ਦੇਰ ਬਾਅਦ ਸਟਾਫ ਵਰਕਰ ਪਰਮਜੀਤ ਕੌਰ ਨੇ ਦਸਿਆ ਕਿ ਬਚਾ ਲੜਕਾ ਹੋਇਆ ਹੈ ਅਤੇ ਉਹਨਾਂ ਦੇ ਘਰ ਵਾਲਿਆਂ ਤੋਂ ਵਧਾਈ ਮੰਗੀ। ਅਜੈਪਾਲ ਵਲੋਂ ਗਰੀਬ ਹੋਣ ਦੇ ਬਾਵਜੂਦ ਕਈ ਵਰਕਰਾਂ ਨੂੰ ਸੋ -ਸੋ ਦੇ ਨੋਟ ਦਿਤੇ ਅਤੇ ਚਾਹ ,ਵੇਸਣ ਦੀ ਪਾਰਟੀ ਵੀ ਦਿਤੀ। ਉਸ ਤੋਂ ਬਾਅਦ ਜਦੋਂ ਉਸਦੀ ਮਾਂ ਨੇ 2:30 ਕੁ ਵਜੇ ਬਚਾ ਵੇਖਿਆ ਤਾਂ ਉਹ ਲੜਕੀ ਨਿਕਲੀ । ਤਾਂ ਉਸਨੇ ਤੁਰੰਤ ਆਪਣੇ ਘਰਦਿਆਂ ਨੂੰ ਦਸਿਆ । ਇਸ ਤਰ੍ਹਾਂ ਖ਼ਬਰ ਅਗ ਦੀ ਤਰਾਂ ਹਸਪਤਾਲ ਵਿਚ ਫੈਲ ਗਈ।ਪਰਿਵਾਰ ਨੇ ਐਸ ਐਮ ਉ ਸੁਮੀਤ ਸਿੰਘ ਤੋਂ ਮੰਗ ਕੀਤੀ ਕਿ ਮਾਮਲੇ ਦੀ ਉਚਿਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲੇ। ਇਸ ਸਬੰਧੀ ਜਦੋ ਬਚੇ ਦੀ ਡਿਲੀਵਰੀ ਕਰਨ ਵਾਲੀ ਡਾਕਟਰ ਗੁਰਪ੍ਰੀਤ ਕੌਰ ਤੋਂ ਪੁਛਿਆ ਤਾਂ ਉਹਨਾਂ ਨੇ ਕਿਹਾ ਕਿ ਗਲਤੀ ਨਾਲ ਆਸ਼ਾ ਵਰਕਰ ਪਰਮਦੀਪ ਕੌਰ ਨੇ ਪਰਿਵਾਰ ਨੂੰ ਸੁਚਿਤ ਕੀਤਾ ਅਤੇ ਅਜ ਮੈਂ ਚਾਰ ਡਲਿਵਰੀਆ ਕੀਤੀਆਂ ਹਨ। ਜਿਸ ਵਿਚ ਤਿੰਨ ਲੜਕੀਆ ਅਤੇ ਇਕ ਲੜਕਾ ਹੋਇਆ ਸੀ ਜੋ ਲਗਭਗ 2:07 ਤੇ ਪਲਵਿੰਦਰ ਕੌਰ ਪਿੰਡ ਜਾਣੀਆਂ ਦੇ ਘਰ ਹੋਇਆ ਹੈ । ਜਦੋ ਹਸਪਤਾਲ ਦੇ ਐਸ.ਐਮ. ਓ ਡਾ ਸੁਮੀਤ ਸਿੰਘ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਦਬੁਰਜੀ ਤੋਂ ਆਈ ਪੁਲਿਸ ਟੀਮ ਦੇ ਨਾਲ ਉਹਨਾਂ ਨੇ ਸੀ ਸੀ ਟੀ ਵੀ ਕੈਮਰਾ ਵੇਖਿਆ ਅਤੇ ਸਟਾਫ ਮੈਂਬਰਾਂ ਤੋਂ ਸਖਤੀ ਨਾਲ ਪੁਛ ਪੜਤਾਲ ਕੀਤੀ ਹੈ ਜਿਸ ਵਿਚ ਪਰਮਜੀਤ ਕੌਰ ਨੇ ਮੰਨਿਆ ਕਿ ਵਧਾਈ ਲੈਣ ਦੇ ਬਹਾਨੇ ਉਸਨੇ ਲੜਕਾ ਹੋਣ ਦੀ ਝੂਠੀ ਜਾਣਕਾਰੀ ਅਜੈਪਾਲ ਸਿੰਘ ਦੇ ਪਰਿਵਾਰ ਨੂੰ ਦਿਤੀ ਸੀ । ਆਪਣੇ ਇਕ ਵਖਰੇ ਬਿਆਨ ਵਿਚ ਐਸ ਐਮ ਉ ਸੁਮੀਤ ਸਿੰਘ ਨੇ ਕਿਹਾ ਕਿ ਆਸ਼ਾ ਵਰਕਰ ਦੇ ਖਿਲਾਫ ਪਰਿਵਾਰ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿਤੀ ਗਈ ਹੈ ਅਤੇ ਵਿਭਾਗ ਵਲੋ ਵੀ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਿਉਂ ਕਿ ਇਸ ਨਾਲ ਹਸਪਤਾਲ ਅਤੇ ਡਾਕਟਰਾਂ ਦਾ ਨਾਮ ਖਰਾਬ ਹੁੰਦਾ ਹੈ ।

Comments are closed.

COMING SOON .....


Scroll To Top
11