Saturday , 16 February 2019
Breaking News
You are here: Home » HEALTH » ਸਰਕਾਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਬਚਿਆਂ ਨੂੰ ਖੁਆਈਆਂ ਐਲਬੈਂਡਾਜੋਲ ਦੀਆਂ ਗੋਲੀਆਂ

ਸਰਕਾਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਬਚਿਆਂ ਨੂੰ ਖੁਆਈਆਂ ਐਲਬੈਂਡਾਜੋਲ ਦੀਆਂ ਗੋਲੀਆਂ

ਬਟਾਲਾ, 12 ਫਰਵਰੀ (ਲਖਵਿੰਦਰ ਕੁਮਾਰ)-ਰਾਸ਼ਟਰੀ ਡੀ-ਵਾਰਮਿੰਗ ਦਿਵਸ ਤਹਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ 19 ਸਾਲ ਤਕ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਐਲਬੈਂਡਾਜੋਲ ਖਵਾਈਆਂ ਗਈਆਂ। ਸਕੂਲ ਪ੍ਰਿੰਸੀਪਲ ਸ੍ਰੀ ਜਤਿੰਦਰ ਮਹਾਜਨ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਗੋਲੀ ਖਾਣ ਨਾਲ ਬਚਿਆਂ ਵਿਚ ਪੇਟ ਦੇ ਕੀੜੇ, ਕੁਪੋਸ਼ਣ ਖੂਨ ਦੀ ਕਮੀ ਅਤੇ ਚਿੜ-ਚਿੜਾਪਨ ਦੂਰ ਹੁੰਦਾ ਹੈ। ਬਚਿਆਂ ਦੀ ਦਿਮਾਗੀ ਅਤੇ ਯਾਦਦਾਸ਼ਤ ਸ਼ਕਤੀ ਵਿਚ ਵਾਧਾ ਹੰਦਾ ਹੈ। ਗੋਲੀ ਖਾਣ ਨਾਲ ਬਚਿਆਂ ਨੂੰ ਇਕ ਦਹਾਕੇ ਜਾਂ ਲੰਬੇ ਤਕ ਲਾਭ ਰਹੇਗਾ। ਸ੍ਰੀ ਮਹਜਨ ਨੇ ਕਿਹਾ ਕਿ ਖੂਨ ਦੀ ਕਮੀ ਦੇ ਕਾਰਣਾਂ ਵਿਚੋਂ ਮੁਖ ਕਾਰਣ ਸੰਤੁਲਿਤ ਖੁਰਾਕ ਦੀ ਘਾਟ, ਕੁਪੋਸ਼ਣ ਅਤੇ ਪੇਟ ਦੇ ਕੀੜੇ ਹੁੰਦੇ ਹਨ। ਖੂਨ ਦੀ ਕਮੀ ਕਾਰਣ ਬਚੇ ਥਕੇ-ਥਕੇ ਮਹਿਸੂਸ ਕਰਦੇ ਹਨ, ਬਚਿਆਂ ਵਿਚ ਚਿੜ-ਚਿੜਾਪਨ ਆ ਜਾਂਦਾ ਹੈ। ਬਚਿਆਂ ਦਾ ਪੜਾਈ ਵਿਚ ਮਨ ਨਹੀਂ ਲਗਦਾ ਅਤੇ ਯਾਦ-ਦਾਸ਼ਤ ਕਮਜ਼ੋਰ ਹੋਣ ਲਗਦੀ ਹੈ। ਬਚਿਆਂ ਦਾ ਸਰੀਰਿਕ ਵਿਕਾਸ ਰੁਕ ਜਾਂਦਾ ਹੈ ਅਤੇ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਖੂਨ ਦੀ ਕਮੀ ਨਾਲ ਬਚਿਆਂ ਦੇ ਪੂਰੇ ਜੀਵਨ ਤੇ ਬੁਰਾ ਪ੍ਰਭਾਵ ਪੈਂਦਾ ਹੈ।ਸ੍ਰੀ ਮਹਾਜਨ ਨੇ ਦਸਿਆ ਕਿ ਅਜ ਉਨਾਂ ਦੇ ਸਕੂਲ ਵਿਚ ਹਾਜ਼ਰ ਸਾਰੇ 19 ਸਾਲ ਤਕ ਦੇ ਵਿਦਿਆਰਥੀਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆਂ ਹਨ। ਇਸਤੋਂ ਇਲਾਵਾ ਵਿਦਿਆਰਥੀਆਂ ਨੂੰ ਨਰੋਈ ਤੇ ਨਿਰੋਗੀ ਸਿਹਤ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦਾ ਸਮੁਚਾ ਸਟਾਫ ਵੀ ਹਾਜ਼ਰ ਸੀ।

Comments are closed.

COMING SOON .....


Scroll To Top
11