Thursday , 25 April 2019
Breaking News
You are here: Home » PUNJAB NEWS » ਸਰਕਾਰੀ ਜੱਥੇਦਾਰ ਤੇ ਹੋਰ ਪਾਰਟੀਆਂ ਕਾਂਗਰਸ ਨਾਲ ਮਿਲ ਕੇ ਮਾਹੋਲ ਖਰਾਬ ਕਰਨ ’ਚ ਲੱਗੇ : ਸੁਰਜੀਤ ਰੱਖੜਾ

ਸਰਕਾਰੀ ਜੱਥੇਦਾਰ ਤੇ ਹੋਰ ਪਾਰਟੀਆਂ ਕਾਂਗਰਸ ਨਾਲ ਮਿਲ ਕੇ ਮਾਹੋਲ ਖਰਾਬ ਕਰਨ ’ਚ ਲੱਗੇ : ਸੁਰਜੀਤ ਰੱਖੜਾ

ਰਾਜਪੁਰਾ, 31 ਅਗਸਤ (ਸਤਿੰਦਰ ਸੂਦ)- ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਟਰ ਵਿੱਚ ਕਿਤੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਨਹੀ ਠਹਿਰਾਇਆ ਗਿਆ। ਪਰ ਕਾਂਗਰਸ ਸਮੇਤ ਸਰਕਾਰ ਦੇ ਸਰਕਾਰੀ ਜੱਥੇਦਾਰ ਅਤੇ ਹੋਰ ਪਾਰਟੀਆਂ ਦੇ ਆਗੂ ਜਾਣਬੁੱਝ ਕੇ ਪੰਜਾਬ ਦਾ ਮਾਹੋਲ ਖਰਾਬ ਕਰਨ ਵਿੱਚ ਲੱਗੇ ਹੋਏ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਬੈਨਿਟ ਮੰਤਰੀ ਅਤੇ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੁਰਜੀਤ ਸਿੰਘ ਰੱਖੜਾ ਨੇ ਰਾਜਪੁਰਾ ਵਿਖੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੋਰਾਨ ਪ੍ਰਗਟ ਕੀਤੇ । ਰੱਖੜਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਖੁਦ ਆਪਣੀ ਰਿਪੋਟਰ ਵਿੱਚ ਲਿਖਿਆ ਕਿ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣੀ ਚਾਹੀਦੀ ਹੈ ਪਰ ਕਾਂਗਰਸ ਸਰਕਾਰ ਸੀਬੀਆਈ ਦੀ ਜਾਂਚ ਤੋਂ ਪੈਰ ਪਿੱਛੇ ਕਰ ਰਹੇ ਹਨ ।ਉਨ੍ਹਾ ਕਿਹਾਕਿ ਕਿ ਜੇਕਰ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਜਸਟਿਸ ਕਮਿਸ਼ਨ ਰਿਪੋਰਟ ਵਿੱਚ ਕਿਤੇ ਵੀ ਕੋਈ ਗੱਲ ਆਈ ਹੈ ਤਾਂ ਸਰਕਾਰ ਬਾਦਲ ਖਿਲਾਫ ਮਾਮਲਾ ਦਰਜ ਕਿਉ ਨਹੀਂ ਕਰ ਰਹੀ।ਉਨ੍ਹਾਂ ਕਾਂਗਰਸ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾਕਿ ਪਹਿਲੀ ਵਾਰ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖਿਲਾਫ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਹੈ ।ਉਨ੍ਹਾਂ ਕਿਹਾਕਿ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਪੰਜਾਬ ਵਿੱਚ ਅਕਾਲੀ-ਭਾਜਪਾ ਤਹਿ ਸਮਝੋਤੇ ਸਮੇਤ ਲੜੇਗੀ ।ਇਸ ਮੋਕੇ ਮੁਖ ਬੁਲਾਰਾ ਨਰਦੇਵ ਸਿੰਘ ਆਕੜੀ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਜੈਲਦਾਰ, ਨਰਿੰਦਰ ਨਾਗਪਾਲ ਜਿਲਾ ਦਿਹਾਤੀ ਪ੍ਰਧਾਨ ਭਾਜਪਾ, ਸੀਨੀਅਰ ਆਗੂ ਬਲਜੀਤ ਸਿੰਘ ਵਾਲੀਆ, ਵਕੀਲ ਸੱਜੇ ਬੱਗਾ ਮੰਡਲ ਪ੍ਰਧਾਨ, ਲਾਲੀ ਢਡਿਸਾ, ਹੈਪੀ ਹਸਨਪੁਰ, ਜਸਪਾਲ ਸਿੰਘ ਸੰਕਰਪੁਰ, ਗੁਰਿੰਦਰ ਸਿੰਘ, ਸਤਨਾਮ ਸਿੰਘ ਸੁਰੇਸ਼ ਚੋਧਰੀ ਸਮੇਤ ਹੋਰ ਵੀ ਹਾਜਰ ਸਨ।

Comments are closed.

COMING SOON .....


Scroll To Top
11