Tuesday , 15 October 2019
Breaking News
You are here: Home » PUNJAB NEWS » ਸਰਕਾਰੀ ਕਿਰਤੀ ਕਾਲਜ ਨਿਆਲ-ਪਾਤੜਾਂ ਵਿਖੇ ਦ੍ਰਿਸ਼ਟੀ ਦਿਵਸ ਮਨਾਇਆ

ਸਰਕਾਰੀ ਕਿਰਤੀ ਕਾਲਜ ਨਿਆਲ-ਪਾਤੜਾਂ ਵਿਖੇ ਦ੍ਰਿਸ਼ਟੀ ਦਿਵਸ ਮਨਾਇਆ

ਪਾਤੜਾਂ, 10 ਅਕਤੂਬਰ (ਹਰਭਜਨ ਸਿੰਘ ਮਹਿਰੋਕ)- ਸਰਕਾਰੀ ਕਿਰਤੀ ਕਾਲਜ ਨਿਆਲ ਦੇ ਪ੍ਰਿੰਸੀਪਲ ਵੀਨਾ ਕੁਮਾਰੀ ਦੀ ਯੋਗ ਅਗਵਾਈ ਵਿੱਚ ਐਨ. ਐਸ. ਐਸ, ਵਿਭਾਗ ਵੱਲੋਂ ਵਿਸ਼ਵ ਦ੍ਰਿਸਟੀ ਦਿਵਸ ਮਨਾਇਆ ਗਿਆ। ਵਿਸ਼ਵ ਦ੍ਰਿਸ਼ਟੀ ਦਿਵਸ ਦੇ ਇਤਹਾਸਿਕ ਪਿਛੋਕੜ ਸਬੰਧੀ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਹਰਮੀਤ ਸਿੰਘ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇਡਾ. ਜਸਵਿੰਦਰ ਸ਼ਰਮਾਂ ਨੇ ਅੱਖਾਂ ਗਈ ਆਂਜਹਾਨ ਗਿਆ ਪੰਜਾਬੀ ਕਹਾਵਤ ਦੀ ਵਿਆਖਿਆ ਕਰਦੇ ਹੋਏ ਗਿਆਨ ਇੰਦਰੀ ਵਜੋਂ ਮਨੁੱਖ ਦੀ ਜ਼ਿੰਦਗੀ ਵਿੱਚ ਅੱਖਾਂ ਦੀ ਮੁੱਖ ਭੂਮਿਕਾ ਬਾਰੇ ਚਰਚਾ ਕੀਤੀ। ਪ੍ਰਿੰਸੀਪਲ ਸ੍ਰੀਮਤੀ ਵੀਨਾ ਕੁਮਾਰੀ ਨੇ ਅੱਖਾਂ ਦੇ ਸਧਾਰਨ ਰੋਗਾਂ ਅਤੇ ਉਹਨਾਂ ਦੀ ਰੋਕਥਾਮ ਪ੍ਰਤੀ ਜਾਗਰੂਕ ਕਰਦੇ ਹੋਇਆ ਕਿਹਾ ਕਿ ਸਾਨੂੰ ਅੰਨ੍ਹਪਾਣ ਰੋਕਣ ਲਈ ਆਪਣੇ ਘਰ ਤੋ ਂਲੈ ਕੇ ਵਿਸ਼ਵ ਪੱਧਰ ਤੱਕ ਯਤਨ ਕਰਨੇ ਚਾਹੀਦੇ ਹਨ ਅਤੇ ਅੱਖਾਂ ਦੇ ਭਿਆਨਕ ਰੋਗ ਪੈਦਾ ਕਰਨ ਵਾਲੀਆਂ ਸੂਗਰ ਵਰਗੀਆ ਬਿਮਾਰੀਆਂ ਵੱਲ ਧਿਆਨ ਦੇਣਾ ਵੀ ਜਰੂਰੀ ਹੈ। ਸਮਾਗਮ ਦੇ ਅੰਤ ਵਿੱਚ ਪ੍ਰੋ.ਰਮਨਜੀਤ ਕੌਰ ਨੇ ਅੰਨ੍ਹਾਪਣ ਨੂੰ ਖਤਮ ਕਰਨ ਵਾਸਤੇ ਜਾਗਰੂਕਤਾ ਪੈਦਾ ਕਰਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਅਤੇ ਪ੍ਰੋ.ਹਰਮੀਤ ਸਿੰਘ ਵੱਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਮੌਕੇ ਪ੍ਰੋ. ਮਨਵੀਰ ਕੌਰ, ਪ੍ਰੋ. ਜਗਦੀਸ਼ ਸਿੰਘ, ਪ੍ਰੋ. ਨੇਹਾ ਬਾਂਸਲ ਅਤੇ ਮੈਡਮ ਸ਼ਮੀਨਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11