Friday , 24 May 2019
Breaking News
You are here: Home » Editororial Page » ਸਮੱਸਿਆਵਾਂ ਨਾਲ ਘਿਰਿਆ ਅਤੇ ਸਹੂਲਤਾਂ ਤੋਂ ਸੱਖਣਾਂ ਕਸਬਾ ਸ਼ੇਰਪੁਰ

ਸਮੱਸਿਆਵਾਂ ਨਾਲ ਘਿਰਿਆ ਅਤੇ ਸਹੂਲਤਾਂ ਤੋਂ ਸੱਖਣਾਂ ਕਸਬਾ ਸ਼ੇਰਪੁਰ

ਸ਼ੇਰਪੁਰ- ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਸਹਾਦਤ ਧਰਤੀ, ਇਤਿਹਾਸਕ ਕਸਬਾ ਸੇਰਪੁਰ ਦੇ ਵਸਨੀਕ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਨਮੋਸੀ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਧੂਰੀ-ਬਰਨਾਲਾ- ਮਲੇਰਕੋਟਲਾ ਦੇ ਮਧ ਵਿਚ ਪੈਦੇ ਇਸ ਨਿਰੋਲ ਪੇਡੂ ਖੇਤਰ ਵਿਚ ਸਿਹਤ ਅਤੇ ਸਿਖਿਆ ਤੋ ਇਲਾਵਾ ਹਰ ਕਿਸਮ ਦੀਆ ਸਹੂਲਤਾ ਤੋ ਸਖਣਾਂ ਹੈ ਅਤੇ ਚਾਰੇ ਪਾਸਿਓ ਸਮਸਿਆਵਾਂ ਨਾਲ ਘਿਰਿਆ ਹੋਇਆ ਹੈ ਵਖ ਵਖ ਸਮਸਿਆਵਾਂ ਸਬੰਧੀ ਇਕਤਰ ਕੀਤੀ ਗਈ ਜਾਣਕਾਰੀ ਅਨੁਸਾਰ 50 ਪਿੰਡ ਸਿਧੇ ਰੂਪ ਵਿਚ ਇਸ ਕਸਬੇ ਨਾਲ ਜੁੜੇ ਹੋਏ ਹਨ ਅਤੇ ਸਰਕਾਰਾ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਨ।
ਸਿਹਤ ਅਤੇ ਪਰਿਵਾਰ ਭਲਾਈ : ਕਰੀਬ 1 ਦਹਾਕਾ ਪਹਿਲਾ ਪ੍ਰਾਇਮਰੀ ਹੈਲਥ ਸੈਟਰ ਨੂੰ ਅਪਗਰੇਡ ਕਰਨ ਦੀ ਨੀਅਤ ਨਾਲ ਖੰਡਰ ਬਣ ਚੁਕੀ ਇਮਾਰਤ ਨੂੰ ਢਾਹ ਕੇ ਸੀ.ਐਚ.ਸੀ ਬਣਾਉਣ ਦੀ ਖਬਰ ਨੇ ਇਲਾਕਾ ਨਿਵਾਸੀਆ ਦੇ ਚਿਹਰੇ ਉਪਰ ਰੌਣਕ ਲਿਆਦੀ ਸੀ, ਪਰੰਤੂ 1 ਦਹਾਕੇ ਵਿਚ ਸਿਰਫ ਬਿਲਡਿੰਗ ਹੀ ਬਣ ਕੇ ਤਿਆਰ ਹੋਈ, ਸਿਹਤ ਸਹੂਲਤਾਂ ਦੇ ਨਾਮ ਪਰ ਕੁਝ ਨਹੀ ਹੋਇਆ ਇਲਾਕੇ ਦੇ ਆਗੂਆ ਨੇ ਧਰਨੇ ਲਗਾ ਕੇ ਹਸਪਤਾਲ ਦੀ ਬਿਲਡਿੰਗ ਸਿਹਤ ਵਿਭਾਗ ਨੂੰ ਦਿਵਾਈ ਅਤੇ ਸਹੂਲਤਾਂ ਦੇ ਨਾਮ ਪਰ ਕੁਝ ਡਾਕਟਰਾਂ ਦੀਆ ਡਿਊਟੀਆ ਲਗਾ ਕੇ ਇਲਾਕੇ ਦੇ ਜਖਮਾਂ ਉਪਰ ਮਲ੍ਹਮ ਲਾਉਣ ਦੀ ਕੋਸਿਸ ਕੀਤੀ, ਪਰੰਤੂ ਹੁਣ ਵੀ ਸੀ.ਐਚ.ਸੀ ਵਿਖੇ ਇਲਾਜ ਲਈ ਮਸੀਨਾਂ ਅਤੇ ਸਟਾਫ ਦੀ ਕਮੀ ਕਾਰਨ ਲੋਕ ਦੂਰ ਦਰਾਡੇ ਇਲਾਜ ਲਈ ਜਾਣ ਵਾਸਤੇ ਮਜਬੂਰ ਹਨ।
ਸਿਖਿਆ : ਇਲਾਕੇ ਦੇ ਲੋਕ ਕਰੀਬ 2 ਦਹਾਕੇ ਤੋ ਉਚ ਸਿਖਿਆ ਸੰਸਥਾਵਾਂ ਦੀ ਮੰਗ ਕਰ ਰਹੇ ਹਨ? ਇਲਾਕੇ ਦੇ 50 ਪਿੰਡਾਂ ਦੇ ਨੌਜਵਾਨ ਲੜਕੇ ਲੜਕੀਆ ਨੂੰ ਪੜਾਈ ਲਈ ਬਰਨਾਲਾ, ਸੰਗਰੂਰ ਅਤੇ ਹੋਰ ਦੂਰ ਦਰਾਡੇ ਕਾਲਜਾਂ ਵਿਚ ਜਾਣਾ ਪੈਦਾ ਹੈ।ਜਿਸ ਨਾਲ ਪੈਸਾ ਅਤੇ ਕੀਮਤੀ ਸਮਾਂ ਦੋਵੇ ਬਰਬਾਦ ਹੁੰਦੇ ਹਨ। ਸੰਤ ਹਰਚੰਦ ਸਿੰਘ ਲੌਗੋਵਾਲ ਦੀ ਯਾਦ ਵਿਚ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਯਤਨਾਂ ਸਦਕਾ ਸੇਰਪੁਰ ਵਿਖੇ ਤਕਨੀਕੀ ਸਿਖਿਆ ਕਾਲਜ ਬਣਾਉਣ ਦੀ ਗਲ ਚਲੀ ਸੀ, ਜਿਸਦੇ ਨੀਂਹ ਪਥਰ ਵੀ ਸ੍ਰੋਮਣੀ ਕਮੇਟੀ ਅਤੇ ਅਕਾਲੀ ਆਗੂਆ ਵਲੋ ਰਖੇ ਗਏ ਸਨ, ਪਰੰਤੂ ਇਹ ਸਿਖਿਆ ਸੰਸਥਾ ਵੀ ਸਿਆਸਤ ਦੀ ਭੇਟ ਚੜ੍ਹ ਗਈ । ਇਲਾਕੇ ਦੇ ਲੋਕਾਂ ਦੀ ਪੁਰਾਣੀ ਮੰਗ ਪੂਰੀ ਕਰਨ ਦੀ ਗਲ ਹਰ ਵਾਰ ਵੋਟਾਂ ਸਮੇ ਸਿਆਸੀ ਆਗੂਆ ਦੇ ਬਸਤੇ ਵਿਚੋ ਬਾਹਰ ਨਿਕਲਦੀ ਹੈ ਅਤੇ ਵੋਟਾ ਉਪਰੰਤ ਮੁੜ ਠੰਡੇ ਬਸਤੇ ਵਿਚ ਚਲੀ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਇਲਾਕੇ ਦੀ ਪੁਰਾਤਣ ਮੰਗ ਨੂੰ ਬੂਰ ਪਵੇ।
ਗੰਦੇ ਪਾਣੀ ਦੀ ਨਿਕਾਸੀ : ਪਿੰਡ ਤੋ ਕਸਬਾ ਬਣੇ ਅਤੇ ਕਸਬੇ ਤੋ ਸਹਿਰ ਬਨਣ ਦੇ ਰਸਤੇ ਪਿਆ ਸੇਰਪੁਰ ਵਿਚ ਆਲੇ ਦੁਆਲੇ ਦੇ ਪਿੰਡਾਂ ਤੋ ਮੁਲਾਜਮਾਂ ਅਤੇ ਕਸਬੇ ਵਿਚ ਕਿਤਾ ਕਰਦੇ ਲੋਕਾਂ ਨੇ ਸੇਰਪੁਰ ਨੂੰ ਆਪਦਾ ਰੈਣ ਬਸੇਰਾ ਬਣਾਇਆ ਸੀ ਪਰੰਤੂ ਕਸਬੇ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆ ਦਾ ਪਾਣੀ ਗਲੀਆ ਵਿਚ ਖੜ੍ਹਾ ਰਹਿੰਦਾ ਹੈ । ਕਰੀਬ 2 ਦਹਾਕੇ ਪਹਿਲਾ ਸੇਰਪੁਰ ਵਿਖੇ ਪਾਣੀ ਦੀ ਨਿਕਾਸੀ ਲਈ 5 ਤੋ ਵਧ ਛਪੜ ਸਨ ਜੋ ਕਿ ਸਿਆਸੀ ਆਗੂਆ ਦੀ ਗਲਤੀ ਕਾਰਨ ਸਿਰਫ 2 ਰਹਿ ਗਏ ਹਨ । ਵਖ ਵਖ ਸਰਕਾਰਾਂ ਸਮੇ ਲੋਕਾਂ ਨੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਅਤੇ ਕਸਬੇ ਵਿਚ ਸੀਵਰੇਜ ਵਿਛਾਉਣ ਦੀ ਮੰਗ ਰਖੀ। ਪਰੰਤੂ ਸਿਵਾਏ ਸਿਆਸੀ ਆਗੂਆ ਦੇ ਲਾਰਿਆ ਦੇ ਕੁਝ ਵੀ ਪਲੇ ਨਹੀ ਪਿਆ।
ਕੂੜੇ ਦੀ ਸਮਸਿਆ : ਕਸਬੇ ਵਿਚ ਕੂੜਾ ਸੁਟਣ ਲਈ ਕੋਈ ਵੀ ਨਿਰਧਾਰਤ ਡੰਪ ਨਾ ਹੋਣ ਕਰਕੇ ਕੂੜੇ ਦੀ ਸਮਸਿਆ ਨੇ ਵਿਕਰਾਲ ਰੂਪ ਧਾਰਿਆ ਹੋਇਆ ਹੈ। ਕਸਬੇ ਦੇ ਵਿਚਕਾਰ ਬਣੀ ਅਨਾਜ ਮੰਡੀ ਦੇ ਗਰਾਉਡ ਵਿਚ ਸਾਰੇ ਕਸਬੇ ਦਾ ਕੂੜਾ ਸੁਟਿਆ ਜਾਂਦਾ ਹੈ ਜਿਸ ਕਾਰਨ ਹਰ ਸਮੇ ਬੀਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ । ਖੁੰਬਾ ਵਾਂਗ ਬਣੀਆ ਕਲੋਨੀਆ ਦੇ ਖਾਲੀ ਪਲਾਟਾਂ ਵਿਚ ਵੀ ਲੋਕ ਕੂੜਾ ਸੁਟਦੇ ਵੇਖੇ ਜਾਂਦੇ ਹਨ । ਜੋ ਕਿ ਇਕ ਗੰਭੀਰ ਸਮਸਿਆ ਬਣੀ ਗਈ ਹੈ । ਕਸਬੇ ਦੇ ਵਸਨੀਕਾਂ ਦੀ ਮੰਗ ਹੈ ਕਿ ਕਸਬੇ ਲਈ ਕੂੜੇ ਦੇ ਡੰਪ ਦੀ ਜਗ੍ਹਾਂ ਦਾ ਪ੍ਰਬੰਧ ਸਰਕਾਰ ਤੁਰੰਤ ਕਰੇ।
ਕਸਬੇ ਵਿਚ ਕੋਈ ਪਾਰਕ ਨਹੀ : ਕਸਬੇ ਦੇ ਬਜੁਰਗਾ,ਔਰਤਾਂ ਅਤੇ ਬਚਿਆ ਦੇ ਲਈ ਕੋਈ ਵੀ ਪਾਰਕ ਨਹੀ ਹੈ । ਕਸਬੇ ਦੇ ਲੋਕ ਪਿਛਲੇ ਲੰਬੇ ਸਮੇ ਤੋ ਪੰਚਾਇਤਾਂ ਅਤੇ ਸਰਕਾਰਾਂ ਪਾਸੋ ਪਿੰਡ ਵਿਚ ਪਾਰਕ ਦੀ ਮੰਗ ਕਰਦੇ ਆ ਰਹੇ ਹਨ। ਪਰੰਤੂ ਲੋਕਾਂ ਦੀ ਚਿਰਕੋਣੀ ਮੰਗ ਨੂੰ ਕਿਸੇ ਵੀ ਸਿਆਸੀ ਆਗੂ ਨੇ ਪੂਰਾ ਨਹੀ ਕੀਤਾ । ਪਿਛਲੀ ਸਰਕਾਰ ਦੌਰਾਨ ਪਾਰਕ ਲਈ ਆਈ ਗਰਾਂਟ ਨਾਲ ਬਲਾਕ ਦਫਤਰ ਦੇ ਅੰਦਰ ਹੀ ਚਾਰ ਦਿਵਾਰੀ ਕਰਕੇ ਪਾਰਕ ਦਾ ਨਾਮ ਦੇ ਦਿਤਾ। ਜਿਸ ਵਿਚ ਘਾਹ ਅਤੇ ਬੂਟੇ ਨਹੀ ਹਨ ਅਤੇ ਇਹ ਜਗਾ ਪਾਰਕ ਲਈ ਢੁਕਵੀ ਵੀ ਨਹੀ ਹੈ । ਕਸਬੇ ਦੇ ਲੋਕਾਂ ਦੀ ਮੰਗ ਹੈ ਕਿ ਕਸਬੇ ਵਿਚੋ ਘਟੋ ਘਟ 2 ਪਾਰਕ ਬਣਾਏ ਜਾਣ।
ਗਲੀਆ ਨੀਵੀਆ, ਫਿਰਨੀ ਉਚੀ ਪਾਣੀ ਘਰਾਂ ਦੇ ਅੰਦਰ : ਕਸਬੇ ਦੇ ਆਲੇ ਦੁਆਲੇ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਨੂੰ ਵਿਭਾਗ ਵਲੋ ਹਰ ਵਾਰ ਉਚਾ ਚੁਕ ਦਿਤੇ ਜਾਣ ਕਾਰਨ ਕਸਬੇ ਦੀਆ ਅੰਦਰੂਨੀ ਗਲੀਆਂ ਕਾਫੀ ਨੀਵੀਆ ਹੋ ਗਈਆ ਹਨ, ਜਿਸ ਕਾਰਨ ਮੀਹ ਅਤੇ ਨਾਲੀਆ ਦਾ ਪਾਣੀ ਗਲੀਆ ਵਿਚ ਆ ਜਾਂਦਾ ਹੈ। ਬਰਸਾਤਾਂ ਦੇ ਦਿਨਾਂ ਵਿਚ ਤਾਂ ਪਾਣੀ ਘਰਾਂ ਦੇ ਅੰਦਰ ਵੜ੍ਹ ਜਾਂਦਾ ਹੈ । ਲੋਕਾਂ ਨੂੰ ਸੜਕ ਬਨਣ ਦੇ ਨਾਲ ਹੀ ਆਪਣੇ ਘਰ ਅਤੇ ਛਤਾ ਉਚੀਆ ਚੁਕਣੀਆ ਪੈਦੀਆ ਹਨ,ਕਾਫੀਆ ਨੂੰ ਘਰ ਢਾਹ ਕੇ ਬਣਾਉਣੇ ਪੈਦੇ ਹਨ ।
ਅਨਾਜ ਮੰਡੀ ਸੇਰਪੁਰ ਬਣੀ ਬੀਮਾਰੀਆ ਦਾ ਘਰ ਅਤੇ ਸਹੂਲਤ ਦੇ ਨਾਮ ਪਰ ਕੁਝ ਨਹੀ : ਕਸਬੇ ਦੇ ਬਿਲਕੁਲ ਮਧ ਵਿਚ ਬਣੀ ਅਨਾਜ ਮੰਡੀ ਸੇਰਪੁਰ ਕੂੜੇ ਤੋ ਡੰਪ ਤੋ ਜਿਆਦਾ ਕੁਝ ਨਹੀ ਹੈ? ਇਹ ਸਥਾਨ ਕੂੜੇ ਤੋ ਇਲਾਵਾ ਅਵਾਰਾ ਜਾਨਵਰਾਂ ਦੀ ਰਹਾਇਸ ਗਾਹ ਬਣੀ ਹੋਈ ਹੈ। ਮੰਡੀ ਟਾਊਨਸਿਪ ਵਲੋ ਇਥੇ ਸੈਕੜੇ ਪਲਾਟ ਕਟ ਕੇ ਵੇਚ ਦਿਤੇ ਹਨ। ਪਰੰਤੁ ਸੀਵਰੇਜ, ਪਾਣੀ, ਸੜਕਾਂ, ਪਾਰਕਾਂ ਦੀ ਸਹੂਲਤ ਨਾ ਹੋਣ ਕਾਰਨ ਪਲਾਟ ਧਾਰਕ ਇਹਨਾਂ ਪਲਾਟਾਂ ਦੀ ਉਸਾਰੀ ਕਰਨ ਅਤੇ ਰਹਾਇਸ ਕਰਨ ਤੋ ਕੰਨੀ ਕਤਰਾ ਰਹੇ ਹਨ।ਉਥੇ ਹੀ ਇਹ ਵੀ ਵਰਨਣਯੋਗ ਹੈ ਕਿ ਕਰੀਬ 50 ਸਾਲ ਤੋ ਜਿਆਦਾ ਪੁਰਾਣੀ ਇਸ ਅਨਾਜ ਮੰਡੀ ਵਿਚ ਕੋਈ ਵੀ ਸੈਡ ਨਹੀ ਹੈ। ਜਿਥੇ ਫਸਲਾਂ ਦੀ ਸਾਂਭ ਸੰਭਾਲ ਹੋ ਸਕੇ। ਇਸਦੇ ਇਲਾਵਾ ਕਣਕ ਅਤੇ ਝੌਨੇ ਤੋ ਇਲਾਵਾ ਹੋਰ ਕਿਸੇ ਫਸਲ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਦੂਰ ਦਰਾਡੇ ਮੰਡੀਆ ਵਿਚ ਸਬਜੀਆ ਅਤੇ ਹੋਰ ਫਸਲਾਂ ਵੇਚਣ ਲਈ ਮਜਬੂਰ ਹਨ।
ਸੀ.ਡੀ.ਪੀ.ਓ ਦਫਤਰ ਸੇਰਪੁਰ ਤੋ ਤਬਦੀਲ : ਬਚਿਆ ਦੀ ਸੁਰਖਿਆ , ਭਲਾਈ , ਪੈਨਸਨਾਂ ਅਤੇ ਸਮਾਜਿਕ ਸੁਰਖਿਆ ਲਈ ਕੰਮ ਕਰਦੇ ਵਿਭਾਗ ਦੇ ਬਾਲ ਵਿਕਾਸ ਅਤੇ ਸੁਰਖਿਆ ਦਫਤਰ ਸੇਰਪੁਰ ਤੋ ਕਰੀਬ 10 ਕਿਲੋਮੀਟਰ ਦੂਰ ਘਨੌਰੀ ਕਲਾਂ ਵਿਖੇ ਤਬਦੀਲ ਹੋਣ ਕਾਰਨ ਪੈਨਸਨ ਧਾਰਕਾਂ ਅਤੇ ਹੋਰ ਵਿਭਾਗੀ ਕੰਮ ਕਾਰ ਲਈ ਬਜੁਰਗਾਂ ,ਔਰਤਾਂ ਅਤੇ ਅੰਗਹੀਣਾਂ ਨੂੰ ਬਸ ਫੜ ਕੇ ਇਸ ਦਫਤਰ ਜਾਣਾ ਪੈਦਾ ਹੈ ਜਦ ਕਿ ਬਲਾਕ ਬਨਣ ਤੋ ਬਾਅਦ ਇਹ ਦਫਤਰ ਸੇਰਪੁਰ ਵਿਖੇ ਹੀ ਚਲ ਰਿਹਾ ਸੀ, ਪਰੰਤੁ ਕੁਝ ਸਾਲ ਪਹਿਲਾ ਕਿਰਾਏ ਦੀ ਬਿਲਡਿੰਗ ਖਾਲੀ ਕਰਵਾ ਲਏ ਜਾਣ ਕਾਰਨ ਇਹ ਦਫਤਰ ਬਲਾਕ ਤੋ 10 ਕਿਲੋਮੀਟਰ ਦੀ ਦੂਰੀ ਤੇ ਚਲਾ ਗਿਆ। ਜਿਸਦਾ ਦਰਦ ਲੋਕ ਹੰਡਾ ਰਹੇ ਹਨ।
– ਬੱਕੀ ਕੱਲ੍ਹ ਪੜ੍ਹੋ

Comments are closed.

COMING SOON .....


Scroll To Top
11