Tuesday , 20 November 2018
Breaking News
You are here: Home » BUSINESS NEWS » ਸਮੁਚੇ ਦੇਸ਼ ਨੂੰ ਕਵਰ ਕਰਨ ਲਈ ਹੋਰ ਈਐਸਆਈ ਡਿਸਪੈਂਸਰੀਆਂ ਯੋਜਨਾ ਅਧੀਨ : ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕੇਂਦਰੀ ਕਿਰਤ ਮੰਤਰੀ

ਸਮੁਚੇ ਦੇਸ਼ ਨੂੰ ਕਵਰ ਕਰਨ ਲਈ ਹੋਰ ਈਐਸਆਈ ਡਿਸਪੈਂਸਰੀਆਂ ਯੋਜਨਾ ਅਧੀਨ : ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕੇਂਦਰੀ ਕਿਰਤ ਮੰਤਰੀ

ਸੰਗਠਿਤ ਖੇਤਰ ਵਿੱਚ ਅਗਲੇ ਸਾਲ ਤੱਕ ਮਜ਼ਦੂਰਾਂ ਦੀ ਗਿਣਤੀ 1 ਕਰੋੜ ਤੱਕ ਵਧਾਈ ਜਾਵੇਗੀ

ਜਲੰਧਰ, 22 ਜੂਨ- ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਹੈ ਕਿ 48 ਲਖ ਮਜ਼ਦੂਰ ਅਸੰਗਠਿਤ ਖੇਤਰ ਵਿਚੋਂ ਸੰਗਠਿਤ ਖੇਤਰ ਵਿਚ ਲਿਆਂਦੇ ਗਏ ਹਨ ਅਤੇ ਅਗਲੇ ਸਾਲ ਇਹ ਗਿਣਤੀ 1 ਕਰੋੜ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਕਵਰ ਕਰਨ ਲਈ ਹੋਰ ਈਐਸਆਈ ਡਿਸਪੈਂਸਰੀਆਂ ਕਾਇਮ ਕਰਨ ਦੀ ਯੋਜਨਾ ਹੈ। ਸ਼੍ਰੀ ਗੰਗਵਾਰ ਅਜ ਜਲੰਧਰ ਵਿਚ ਕਰਮਚਾਰੀ ਭਵਿਖ ਨਿਧੀ ਸੰਗਠਨ (ਈਪੀਐਫਓ) ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੰਗਠਿਤ ਸੈਕਟਰ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵਰਤਮਾਨ ਮਮਸੰਖਿਆ 40 ਕਰੋੜ ਹੈ ਅਤੇ ਪ੍ਰਧਾਨ ਮੰਤਰੀ ਖ਼ੁਦ ਉਨ੍ਹਾਂ ਦੀ ਸਮਾਜਿਕ ਸੁਰਖਿਆ ਲਈ ਚਿੰਤਤ ਹਨ। ਪ੍ਰਧਾਨ ਮੰਤਰੀ ਨੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੂੰ ਉਨ੍ਹਾਂ ਦੀ ਸਮਾਜਿਕ ਸੁਰਖਿਆ ਲਈ ਕੰਮ ਕਰਨ ਲਈ ਕਿਹਾ ਹੈ ਤਾਂ ਕਿ ਸਾਰੇ ਕਰਮਚਾਰੀਆਂ ਨੂੰ ਭਵਿਖ ਨਿਧੀ ਤਹਿਤ ਲਿਆਂਦਾ ਜਾਵੇ।ਮੰਤਰੀ ਨੇ ਇਸ ਧਾਰਨਾ ਨੂੰ ਰਦ ਕੀਤਾ ਕਿ ਨਿਸ਼ਚਿਤ ਮਿਆਦ ਰੋਜ਼ਗਾਰ ਸਰਕਾਰੀ ਖੇਤਰ ਵਿਚ ਪਕੀਆਂ ਨੌਕਰੀਆਂ ਦੀ ਤਾਦਾਦ ਨੂੰ ਘਟਾ ਦੇਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਿਰਤ ਬਜ਼ਾਰ ਨੂੰ ਸੁਚਾਰੂ ਬਣਾਉਣ ਲਈ ਕੀਤਾ ਗਿਆ ਹੈ ਅਤੇ ਇਸ ਬਾਰੇ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਇਸ ਨਾਲ ਪਕੀਆਂ ਨੌਕਰੀਆਂ ਘਟ ਜਾਣਗੀਆਂ ਕਿਉਂਕਿ ਮੰਤਰਾਲੇ ਨੇ ਇਸ ਪਹਿਲੂ ਦਾ ਵੀ ਧਿਆਨ ਰਖਿਆ ਹੈ।ਉਨ੍ਹਾਂ ਕਿਹਾ ਕਿ ਈਪੀਐਫਓ ਆਪਣੇ ਗਾਹਕਾਂ ਦੀ ਭਲਾਈ ਲਈ ਬਹੁਤ ਅਛਾ ਕੰਮ ਕਰ ਰਿਹਾ ਹੈ ਅਤੇ ਇਸ ਨਾਲ ਯੂਨੀਵਰਸਲ ਅਕਾਊਂਟ ਨੰਬਰ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੰਬਰ ਨਾਲ ਹੁਣ ਜੇਕਰ ਕੋਈ ਕਰਮਚਾਰੀ ਆਪਣਾ ਰੋਜ਼ਗਾਰਦਾਤਾ ਜਾਂ ਸੰਗਠਨ ਬਦਲ ਲੈਂਦਾ ਹੈ ਤਾਂ ਉਸ ਨੂੰ ਆਪਣੀ ਜਮ੍ਹਾ ਭਵਿਖ ਨਿਧੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਆਪਣੇ ਆਪ ਹੀ ਨਵੇਂ ਰੋਜ਼ਗਾਰਦਾਤਾ ਨਾਲ ਕਨੈਕਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰ ਅਤੇ ਕਰਮਚਾਰੀ ਬਹੁਤ ਘਟ ਰਾਸ਼ੀ ਨਾਲ ਸਿਹਤ ਅਤੇ ਜੀਵਨ ਕਵਰ ਕਰਨ ਵਾਲੀਆਂ ਸਰਕਾਰ ਦੀਆਂ ਵਖ-ਵਖ ਬੀਮਾ ਯੋਜਨਾਵਾਂ ਦਾ ਵੀ ਲਾਭ ਲੈ ਰਹੇ ਹਨ।ਸ਼੍ਰੀ ਗੰਗਵਾਰ ਨੇ ਕਿਹਾ ਕਿ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਅਧੀਨ ਨਵੇਂ ਕਰਮਚਾਰੀਆਂ ਲਈ ਕਰਮਚਾਰੀ ਭਵਿਖ ਨਿਧੀ (ਈਪੀਐਫ) ਵਾਸਤੇ ਰੋਜ਼ਗਾਰਦਾਤਿਆਂ ਦੇ ਹਿਸੇ ਦੀ 12% ਰਾਸ਼ੀ ਸਰਕਾਰ ਦੇਵੇਗੀ ਅਤੇ ਇਹ ਅਗਲੇ ਸਾਲ ਦੇ ਮਾਰਚ ਤਕ ਜ਼ਾਰੀ ਰਹੇਗੀ। ਈਪੀਐਫਓ ਵਿਚ ਪੈਸੇ ਨਾਲ ਸਬੰਧਤ ਕਿਸੇ ਵੀ ਕੰਮ ਲਈ ਜੀਵਨ ਪ੍ਰਮਾਣਪਤਰ ਮੰਗੇ ਜਾਣ ਸਬੰਧੀ ਪੈਨਸ਼ਨਰਾਂ ਦੀਆਂ ਸਮਸਿਆਵਾਂ ਨਾਲ ਸਰੋਕਾਰ ਰਖਦਿਆਂ ਮੰਤਰੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਆਧਾਰ ਅਧਾਰਤ ਜੀਵਨ ਪ੍ਰਮਾਣ ਪਤਰ ਇਸ ਸਮਸਿਆ ਦੇ ਸਮਾਧਾਨ ਵਿਚ ਸਹਾਈ ਹੋਵੇਗਾ। ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਸ਼ਿਕਾਇਤਾ ਬਾਰੇ ਸ਼੍ਰੀ ਗੰਗਵਾਰ ਨੇ ਕਿਹਾ ਕਿ ਇਨ੍ਹਾਂ ਵਿਚੋਂ ਅਧਿਕਤਮ ਸ਼ਿਕਾਇਤਾਂ ਦਾ ਨਿਪਟਾਰਾ ਇਕ ਹਫ਼ਤੇ ਵਿਚ ਕਰਨ ਲਈ ਈਪੀਐਫਓ ਨੇ ਇਕ ਯੋਜਨਾ ਤਿਆਰ ਕੀਤੀ ਹੈ। ਬਾਅਦ ਵਿਚ ਮੀਡੀਆ ਵਲੋਂ ਇਕ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਹੋਰ ਦੇਸ਼ਾਂ ਦੇ ਮੁਕਾਬਲੇ ਰੋਜ਼ਗਾਰ ਦਰ ਘਟ ਹੈ। ਦੇਸ਼ ਭਰ ਵਿਚ ਕਰਮਚਾਰੀ ਰਾਜ ਬੀਮਾ ਡਿਸਪੈਂਸਰੀਆਂ ਸਥਾਪਤ ਕਰਨ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਹਾਲ 150 ਜ਼ਿਲ੍ਹਿਆਂ ’ਚ ਡਿਸਪੈਂਸਰੀਆਂ ਹਨ ਅਤੇ ਸਮੁਚੇ ਦੇਸ਼ ਨੂੰ ਕਵਰ ਕਰਨ ਲਈ ਸੁਝਾਅ ਅਤੇ ਉਪਰਾਲੇ ਵਿਚਾਰ ਅਧੀਨ ਹਨ।ਇਸ ਤੋਂ ਪਹਿਲਾਂ ਕੇਂਦਰੀ ਸਮਾਜਿਕ ਨਿਆਂ ਅਤ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਵਿਜੈ ਕੁਮਾਰ ਸਾਂਪਲਾ ਨੇ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਅਤੇ ਲੋਕ ਸਭਾ ਮੈਂਬਰ ਸ਼੍ਰੀ ਸੰਤੋਖ ਸਿੰਘ ਚੌਧਰੀ ਨਾਲ ਕੇਂਦਰੀ ਮੰਤਰੀ ਦਾ ਸੁਆਗਤ ਕੀਤਾ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸਕਤਰ ਸ਼੍ਰੀ ਹੀਰਾ ਲਾਲ ਸਮਾਰੀਆ ਨੇ ਵੀ ਇਸ ਮੌਕੇ ’ਤੇ ਸੰਬੋਧਨ ਕੀਤਾ।

Comments are closed.

COMING SOON .....


Scroll To Top
11