Sunday , 21 April 2019
Breaking News
You are here: Home » HEALTH » ਸਮਾਣਾ ਡਿਸਟੀਬਿਊਟਰ ਐਸੋਸੀਏਸ਼ਨ ਵੱਲੋਂ ਤੀਜਾ ਮੁਫਤ ਮੈਡੀਕਲ ਕੈਂਪ

ਸਮਾਣਾ ਡਿਸਟੀਬਿਊਟਰ ਐਸੋਸੀਏਸ਼ਨ ਵੱਲੋਂ ਤੀਜਾ ਮੁਫਤ ਮੈਡੀਕਲ ਕੈਂਪ

400 ਮਰੀਜ਼ਾ ਦਾ ਕੀਤਾ ਚੈਕ-ਅੱਪ,ਕੰਨਾਂ ਦੀਆਂ ਮਸ਼ੀਨਾਂ ਤੇ ਦਵਾਈਆਂ ਮੁਫਤ ਤਕਸੀਮ

ਸਮਾਣਾ, 15 ਅਪ੍ਰੈਲ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਸਮਾਣਾ ਡਿਸਟੀਬਿਊਟਰ ਐਸੋਸੀਏਸ਼ਨ ਵੱਲੋਂ ਸਥਾਨਕ ਅਗਵਾਲ ਧਰਮਸ਼ਾਲਾ ਵਿਚ ਲਗਾਏ ਗਏ ਮੁਫਤ ਮੈਡੀਕਲ ਚੈਕ-ਅੱਪ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਆਪਣੇ ਕਰ-ਕਮਲਾ ਰਾਹੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਸੇਸ਼ ਮਹਿਮਾਨ ਵਜੋਂ ਡੀ.ਏ.ਵੀ. ਸਕੂਲ ਸਮਾਣਾ ਦੇ ਪਿੰ੍ਰਸੀਪਲ ਡਾ: ਮੋਹਨ ਲਾਲ ਸ਼ਰਮਾਂ ਤੇ ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਰਾਜ ਕੁਮਾਰ ਸੱਚਦੇਵਾ ਵੀ ਸ਼ਾਮਲ ਸਨ। ਮੈਡੀਕਲ ਚੈਕ-ਅੱਪ ਕੈਂਪ ਦੌਰਾਨ ਸੁਨਣ ਅਤੇ ਬੋਲਣ ਦੀਆਂ ਬੀਮਾਰੀਆਂ ਦੇ ਮਾਹਿਰ ਡਾ: ਹਰੀਸ਼ ਚੰਦਰਾ ਬਹਿਰਾ ਅਤੇ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ: ਭੂਵਨ ਤੇ ਡਾ: ਮਮਤਾ ਨੇ 400 ਮਰੀਜ਼ਾ ਦਾ ਚੈਕ-ਅੱਪ ਕੀਤਾ। ਇਸ ਮੌਕੇ ਸੰਸਥਾ ਵੱਲੋਂ ਜਰੂਰਤਮੰਦ ਮਰੀਜ਼ਾ ਨੂੰ ਕੰਨਾਂ ਦੀਆਂ ਮਸੀਨਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਮਰੀਜ਼ਾਂ ਦੇ ਬੱਲਡ ਸੁਗਰ, ਬੱਲਡ ਪ੍ਰੇਸਰ ਸਣੇ ਕਈ ਟੈਸਟ ਮੁਫਤ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਰਾਜਿੰਦਰ ਸਿੰਘ ਨੇ ਸੰਸਥਾਂ ਅਹੁੱਦੇਦਾਰਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਪ੍ਰਸੰਸ਼ਾ ਕੀਤੀ ਤੇ ਕਿਹਾ ਕਿ ਨਿਜੀ ਅਤੇ ਮਹਿੰਗੇ ਡਾਕਟਰਾਂ ਤੱਕ ਨਾ ਜਾ ਸਕਣ ਵਾਲੇ ਮਰੀਜ਼ਾ ਨੂੰ ਇਸ ਤਰ੍ਹਾਂ ਦੇ ਕੈਂਪਾ ਵਿਚ ਜਾਂਚ ਕਰਵਾ ਕੇ ਆਪਣੀ ਬੀਮਾਰੀ ਦਾ ਸਹੀ ਸਮੇਂ ਤੇ ਇਲਾਜ ਕਰਵਾਉਣ ਵਿਚ ਅਸਾਨੀ ਹੋ ਜਾਂਦੀ ਹੈ। ਉਨ੍ਹਾਂ ਆਪਣੀ ਸਰਕਾਰ ਵੱਲੋਂ ਵੀ ਸੰਭਵ ਮਦਦ ਦਾ ਭਰੋਸਾ ਦਿੱਤਾ। ਸੰਸਥਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਪ੍ਰਧਾਨ ਸੰਦੀਪ ਲੱਕੀ ਅਸ਼ਵਨੀ ਗੁਪਤਾ, ਸਚਿਨ ਕੰਬੋਜ, ਯਸ਼ਪਾਲ ਸਿੰਗਲਾ, ਪ੍ਰਦਮਣ ਸਿੰਘ ਵਿਰਕ, ਪਵਨ ਸਾਸ਼ਤਰੀ, ਸ਼ਸ਼ੀਭੂਸਨ, ਜੀਵਨ ਗਰਗ, ਰਾਜੇਸ਼, ਵਿਨੇ, ਵਿਕੀ, ਸੰਜੇ, ਸਨੀ, ਸੰਜੀਵ, ਪਕੰਜ, ਪਿੰ੍ਰਸ, ਵਿਜੇ, ਕਮਲ, ਪ੍ਰੇਮ, ਨਰਿੰਦਰ, ਅਕੁੰਸ਼ ਗੋਇਲ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11