Thursday , 27 June 2019
Breaking News
You are here: Home » PUNJAB NEWS » ਸਮਾਣਾ ’ਚ ਕਾਂਗਰਸ ਨੂੰ ਦੂਜਾ ਵੱਡਾ ਝਟਕਾ : ਬਲਬੀਰ ਧਨੋਆ ਸਾਥੀਆਂ ਸਮੇਤ ਕਾਂਗਰਸ ਛੱਡ ਅਕਾਲੀ ਦਲ ’ਚ ਸ਼ਾਮਲ

ਸਮਾਣਾ ’ਚ ਕਾਂਗਰਸ ਨੂੰ ਦੂਜਾ ਵੱਡਾ ਝਟਕਾ : ਬਲਬੀਰ ਧਨੋਆ ਸਾਥੀਆਂ ਸਮੇਤ ਕਾਂਗਰਸ ਛੱਡ ਅਕਾਲੀ ਦਲ ’ਚ ਸ਼ਾਮਲ

ਸਮਾਣਾ, 16 ਅਪ੍ਰੈਲ (ਪ੍ਰੇਮ ਵਧਵਾ)- ਕਾਂਗਰਸ ਨੂੰ ਹਲਕਾ ਸਮਾਣਾ ਵਿਚ ਅੱਜ ਦੂਜਾ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਤੇਸਾਬਕਾ ਸਰਪੰਚ ਬਲਬੀਰ ਸਿੰਘ ਧਨੋਆ ਅੱਜ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸਾਮਲ ਹੋ ਗਏ ਹਨ ਜਿਸ ਨਾਲ ਹੁਣ ਕਾਂਗਰਸ ਦੀ ਮੁਹਿੰਮ ਆਖਰੀ ਸਾਹਾਂ ਤੇ ਜਾਂਦੀ ਪ੍ਰਤੀਤ ਹੋ ਰਹੀ ਹੈ। ਯਾਦ ਰਹੇ ਕਿ ਕੁਝ ਦਿਨ ਪਹਿਲਾ ਐਸ ਜੀ ਪੀ ਸੀ ਮੈਂਬਰ ਕੁਲਦੀਪ ਸਿੰਘ ਨਸੂੱਪਰ ਵੀ ਅਕਾਲੀ ਦਲ ਵਿਚ ਸਾਮਲ ਹੋ ਗਏ ਸਨ। ਇਸ ਮੋਕੇ ਸਾਬਕਾ ਮੰਤਰੀ ਤੇ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਸਰਦਾਰ ਧਨੋਆ ਤੇ ਉਨਾ ਦੇ ਸਾਥੀਆਂ ਨੂੰ ਅਕਾਲੀ ਦਲ ਵਿਚ ਸਾਮਲ ਕਰਨ ਮੋਕੇ ਆਖਿਆ ਕਿ ਹੁਣ ਸਪੱਸਟ ਹੋ ਗਿਆ ਹੈ ਪਟਿਆਲਾ ਸਮੇਤ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਇਕ ਵੀ ਸੀਟ ਨਹੀ ਮਿਲੇਗੀ। ਇਸ ਮੌਕੇਐਸ ਜੀ ਪੀ ਸੀ ਮੈਬਰ ਕੁਲਦੀਪ ਸਿੰਘ ਨਸੂੱਪੁਰ, ਹਰਦੀਪ ਸਿੰਘ ਮੰਡ, ਦੀਦਾਰ ਸਿੰਘ ਚਾਰਲਾ, ਬਲਵਿੰਦਰ ਸਿੰਘ ਦਾਨੀਪੁਰ, ਮਸੂਰ ਸਿੰਘ , ਜਗਦੇਵ ਸਿੰਘ ਕੈਂਥ, ਗਿਰਬਾਜ ਸਿੰਘ , ਬੀਬੀ ਬਲਵਿੰਦਰਜ ਕੋਰ ਚੀਮਾ ਪ੍ਰਧਾਨ, ਜੋਗਾ ਸਿੰ ਘ, ਪਿੰਕਾ ਸਰਮਾ ,ਜਸਵੰਤ ੰਿਸਘ , ਸੋਨੀ ਵਿਰਕ ਤੇ ਗੁਰਜੰਟ ਲਲੋਛੀ ਪੀ ਏ ਸਰਦਾਰ ਰੱਖੜਾ ਤੇ ਹੋਰ ਵੀ ਨੇਤਾ ਹਾਜਰ ਸਨ।

 

 

Comments are closed.

COMING SOON .....


Scroll To Top
11