Tuesday , 20 August 2019
Breaking News
You are here: Home » INTERNATIONAL NEWS » ਸਭ ਕਾ ਸਾਥ, ਸਭ ਕਾ ਵਿਕਾਸ ’ਚ ਸਾਡਾ ਨੇਪਾਲ ਭਰਾ ਵੀ ਸ਼ਾਮਲ : ਪ੍ਰਧਾਨ ਮੰਤਰੀ

ਸਭ ਕਾ ਸਾਥ, ਸਭ ਕਾ ਵਿਕਾਸ ’ਚ ਸਾਡਾ ਨੇਪਾਲ ਭਰਾ ਵੀ ਸ਼ਾਮਲ : ਪ੍ਰਧਾਨ ਮੰਤਰੀ

ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਕਾਠਮਾਂਡੂ, 31 ਅਗਸਤ- ਨੇਪਾਲ ’ਚ ਪਸ਼ੂਪਤੀਨਾਥ ਧਰਮਸ਼ਾਲਾ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਜਦੋਂ ‘ਸਭ ਕਾ ਸਾਥ, ਸਭ ਕਾ ਵਿਕਾਸ‘ ਦੀ ਗਲ ਕਰਦਾ ਹੈ, ਤਾਂ ਉਸ ਵਿਚ ਉਸਦਾ ਨੇਪਾਲ ਭਰਾ ਵੀ ਸ਼ਾਮਲ ਹੈ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸ਼ੁੱਕਰਵਾਰ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਅਤੇ ਦਵੱਲੇ ਮਾਮਲਿਆਂ ’ਤੇ ਲੰਬੀ ਗੱਲਬਾਤ ਕੀਤੀ। ਇਸ ਦੌਰਾਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਚੌਥਾ 2 ਦਿਨੀਂ ਬਿਮਸਟੇਕ ਸੰਮੇਲਨ ਸ਼ੁਕਰਵਾਰ ਨੂੰ ਖਤਮ ਹੋ ਗਿਆ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵਲੋਂ ਬਿਮਸਟੇਕ ਦੀ ਪ੍ਰਧਾਨਗੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੂੰ ਸੌਂਪੇ ਜਾਣ ਦੇ ਨਾਲ ਹੀ ਸੰਗਠਨ ਦਾ ਚੌਥਾ ਸਿਖਰ ਸੰਮੇਲਨ ਖਤਮ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਮਸਟੇਕ ਦੇ ਹੋਰ ਮੈਂਬਰ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਨੇ ਇਸ ਦੋ ਦਿਨੀਂ ਸਿਖਰ ਸੰਮੇਲਨ ਵਿਚ ਹਿਸਾ ਲਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਦੀ ਬਿਮਸਟੇਕ ਪ੍ਰਕਿਰਿਆ ਨੂੰ ਮੁੜ ਸੁਰਜੀਤ ਕਰਨ ਦੀ ਵਚਨਬਧਤਾ ਦੇ ਨਾਲ ਹੀ ਇਹ ਸਿਖਰ ਸੰਮੇਲਨ ਸਫਲਤਾਪੂਰਵਕ ਖਤਮ ਹੋ ਗਿਆ।’’
ਬਿਮਸਟੇਕ ਦੇ ਮੌਜੂਦਾ ਪ੍ਰਧਾਨ ਨੇ ਕੇ.ਪੀ. ਸ਼ਰਮਾ ਓਲੀ ਨੇ ਕਾਠਮੰਡੂ ਘੋਸ਼ਣਾਪਤਰ ਦਾ ਡਰਾਫਟ ਪੇਸ਼ ਕੀਤਾ, ਜਿਸ ਨੂੰ ਸਾਰੇ ਮੈਂਬਰ ਦੇਸਾਂ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ। ਖਤਮ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਓਲੀ ਨੇ ਕਿਹਾ ਕਿ ਸ਼ਾਂਤੀਪੂਰਨ, ਖੁਸ਼ਹਾਲ ਅਤੇ ਸਥਿਰ ਬੰਗਾਲ ਦੀ ਖਾੜੀ ਖੇਤਰ ਦੇ ਟੀਚੇ ਨੂੰ ਲੈ ਕੇ ਕਾਠਮੰਡੂ ਦੇ ਘੋਸ਼ਣਾਪਤਰ ਵਿਚ ਸਾਂਝੀ ਸਿਆਣਪ, ਸੋਚ ਅਤੇ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਬਿਮਸਟੇਕ ਦੇ ਮੈਂਬਰ ਦੇਸ਼ਾਂ ਵਿਚ ਊਰਜਾ ਸਹਿਯੋਗ ਵਧਾਉਣ ਲਈ ਬਿਮਸਟੇਕ ਗ੍ਰਿਡ ਇੰਟਰਕੁਨੈਕਸ਼ਨ ਦੀ ਸਥਾਪਨਾ ਲਈ ਸਹਿਮਤੀ ਪਤਰ ‘ਤੇ ਵੀ ਦਸਤਖਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਬਿਮਸਟੇਕ ਖੇਤਰੀ ਦੇਸ਼ਾਂ ਦਾ ਸਮੂਹ ਹੈ ਜਿਸ ਵਿਚ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਭੂਟਾਨ ਅਤੇ ਨੇਪਾਲ ਇਸ ਦੇ ਮੈਂਬਰ ਦੇਸ਼ ਹਨ।ਸੰਮੇਲਨ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਵਤਨ ਪਰਤ ਆਏ।

Comments are closed.

COMING SOON .....


Scroll To Top
11