Monday , 17 June 2019
Breaking News
You are here: Home » Religion » ਸਬਰੀਮਾਲਾ ਮੰਦਰ ਵਿਵਾਦ: ਹਿੰਸਕ ਘਟਨਾਵਾਂ ਜਾਰੀ, 1369 ਲੋਕ ਗ੍ਰਿਫ਼ਤਾਰ

ਸਬਰੀਮਾਲਾ ਮੰਦਰ ਵਿਵਾਦ: ਹਿੰਸਕ ਘਟਨਾਵਾਂ ਜਾਰੀ, 1369 ਲੋਕ ਗ੍ਰਿਫ਼ਤਾਰ

ਤਿਰੁਵਨੰਤਪੁਰਮ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਬਰੀਮਾਲਾ ਮੰਦਰ ਚ ਬੁਧਵਾਰ ਤੜਕੇ 50 ਸਾਲ ਤੋਂ ਘਟ ਉਮਰ ਦੀਆਂ ਦੋ ਔਰਤਾਂ ਦੇ ਦਾਖਲ ਹੋਣ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੁਣ ਹਿੰਸਕ ਰੂਪ ਧਾਰ ਚੁਕਿਆ ਹੈ। ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਲੋਂ ਸ਼ਾਂਤੀਪੂਰਨ ਹੜਤਾਲ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਦਖਣਪੰਥੀ ਅਤੇ ਖਬੇਪਖੀ ਪਾਰਟੀਆਂ ਵਿਚਾਲੇ ਅਗਜਨੀ ਅਤੇ ਬੰਬ ਧਮਾਕਿਆਂ ਸਮੇਤ ਹਿੰਸਕ ਝੜਪਾਂ ਚ ਤਬਦੀਲ ਹੋ ਚੁਕਾ ਹੈ। ਕੇਰਲ ਚ ਹੁਣ ਤਕ ਦਰਜ ਹੋਏ 801 ਮਾਮਲਿਆਂ ਚ 1369 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 717 ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।

Comments are closed.

COMING SOON .....


Scroll To Top
11