Monday , 14 October 2019
Breaking News
You are here: Home » Editororial Page » ਸਦਨ ਵਿੱਚ ਇੱਕਮੁਠ ਹੋ ਕੇ ਕੰਮ ਕਰਨ ਦੀ ਕਸਮ ਖਾਓ

ਸਦਨ ਵਿੱਚ ਇੱਕਮੁਠ ਹੋ ਕੇ ਕੰਮ ਕਰਨ ਦੀ ਕਸਮ ਖਾਓ

ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਆ ਗਿਆ ਹੈ। ਇੰਨ੍ਹਾਂ ਰਾਜਸੀ ਲੋਕਾਂ ਨੇ ਰਾਜਸੀ ਪਾਰਟੀਆਂ ਬਣਾ ਰਖੀਆਂ ਹਨ। ਹਰ ਪਾਰਟੀ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਅਧੀਨ ਕੰਮ ਕਰ ਰਹੀ ਹੈ। ਅਰਥਾਤ ਉਹੀ ਵਿਅਕਤੀ ਵਿਸ਼ੇਸ਼ ਹੀ ਕਰਤਾ ਧਰਤਾ ਹੁੰਦਾ ਹੈ। ਜਦ ਕਦੀ ੱਿਜ ਹੋ ਜਾਂਦੀ ਹੈ ਤਾ ਉਸ ਵਿਅਕਤੀ ਿਵਸ਼ੇਸ਼ ਦਾ ਹੀ ਨਾਮ ਬੋਲਦਾ ਹੈ। ਜੱਦ ਕਦੀ ਕੋਈ ਪਾਰਟੀ ਹਾਰ ਜਾਂਦੀ ਹੈ ਤਾਂ ਉਸ ਵਿਅਕਤੀ ਵਿਸ਼ੇਸ਼ ਦਾ ਹੀ ਨਾਮ ਬੋਲਦਾ ਹੈ ਅਤੇ ਆਖਿਆ ਜਾਂਦਾ ਹੈ ਫਲਾਣਾ ਹਾਰ ਗਿਆ ਹੈ। ਕਈ ਵਾਰੀਂ ਤਾਂ ਐਸਾ ਵੀ ਲਗਦਾ ਹੈ ਕਿ ਇਹ ਰਾਜਸੀ ਪਾਰਟੀਆਂ ਨਹੀਂ ਹਨ ਬਲਕਿ ਮਹਿਜ਼ ਮਹਿਜ਼ ਟੀਮਾਂ ਬਣਾ ਰਖੀਆਂ ਹਨ ਅਤੇ ਸਾਡੇ ਮੁਲਕ ਵਿੱਚ ਇਹ ਰਾਜਸੀ ਖੇਡ ਵੀ ਮਹਿਜ਼ ਦੌਸਤਾਨਾ ਮੈਚ ਹੀ ਹੋ ਨਿਬੜਦੇ ਹਨ।
ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਰਾਜਸੀ ਪਾਰਟੀਆਂ ਪਾਸ ਕੋਈ ਵੀ ਸਕੀਮ, ਕੋਈ ਵੀ ਸਿਧਾਂਤ, ਕੋਈ ਵੀ ਕੰਮ ਪਹਿਲਾਂ ਹੀ ਨਿਸਚਿਤ ਨਹੀਂ ਹਨ ਅਤੇ ਇਹ ਦੇਸ਼ ਜਿਵੇਂ ਚਲਦਾ ਆ ਰਿਹਾ ਹੈ ਉਵੇਂ ਹੀ ਚਲਦਾ ਰਹਿੰਦਾ ਹੈ। ਕੋਈ ਦੋ ਚਾਰ ਚੰਗੇ ਜਾਂ ਮਾੜੇ ਕੰਮ ਕਰਕੇ ਪੰਜਾਂ ਸਾਲਾਂ ਦਾ ਸਮਾਂ ਗੁਜ਼ਾਰ ਲਿਤਾ ਜਾਂਦਾ ਹੈ। ਵੈਸੇ ਜਿਹੋ ਜਿਹਾ ਵੀ ਇਸ ਦੇਸ਼ ਦਾ ਪ੍ਰਸ਼ਾਸਨ ਚਲਦਾ ਆ ਰਿਹਾ ਹੈ ਇਹ ਸਾਰਾ ਢਾਂਚਾ ਅੰਗਰੇਜ਼ ਸਾਮਰਾਜੀਏ ਖੜਾ ਕਰ ਗਏ ਸਨ ਅਤੇ ਇਹੀ ਚਲਦਾ ਆ ਰਿਹਾ ਹੈ। ਉਹ ਵਿਭਾਗ ਵੀ ਬਣਾ ਗਏ ਸਨ, ਇਹ ਪੁਲਸ, ਇਹ ਮਿਲਟਰੀ, ਇਹ ਅਦਾਲਤਾਂ, ਇਹ ਸਕੂਲ, ਇਹ ਕਾਲਿਜ, ਇਹ ਸਿਖਲਾਈ ਕੇਂਦਰ, ਇਹ ਯੂਨੀਵਰਸਟੀਆਂ, ਇਹ ਖੋਜ ਕੇਂਦਰ, ਇਹ ਲੀਖਤੀ ਕਾਨੂੰਨ, ਇਹ ਲਿਖਤੀ ਨਿਯਮਾਵਲੀਆਂ, ਇਹ ਭਰਤੀ ਦੀਆਂ ਸ਼ਰਤਾ, ਇਹ ਤਰਕੀ ਦੀਆਂ ਸ਼ਰਤਾ, ਇਹ ਹਰ ਵਿਭਾਗ ਦਾ ਕੰਮ ਅਤੇ ਕਾਨੂੰਨ ਬਨਾਉਣ ਤਕ ਦੀਆਂ ਵਿਧੀਆਂ ਵੀ ਸਿਖਲਾ ਗਏ ਸਨ ਅਤੇ ਅਸੀਂ ਇਸ ਢਾਂਚੇ ਵਿੱਚ ਕੋਈ ਵੀ ਤਬਦੀਲੀ ਲਿਆਂਦੇ ਬਗੇਰ ਹੀ ਚਲਦੇ ਆ ਰਹੇ ਹਾਂ। ਇਹ ਅੰਗਰੇਜ਼ ਹੀ ਕੰਪਨੀਆਂ, ਵਿਉਪਾਰਿਕ ਕੰਪਨੀਆਂ, ਇਹ ਉਦਯੋਗ ਖੜੇ ਕਰ ਗਏ ਸਨ ਅਤੇ ਇੰਨ੍ਹਾਂ ਦੇ ਕੰਮ ਕਾਜ ਲਈ ਕਾਨੂੰਨ ਵੀ ਬਣਾ ਗਏ ਸਨ ਅਤੇ ਇਹ ਬੈਂਕਾਂ ਦਾ ਢਾਂਚਾ ਵੀ ਅੰਗਰੇਜ਼ਾਂ ਦੀ ਦੇਣ ਹੈ। ਇਹ ਸਾਰਾ ਸਿਲਸਿਲਾ ਚਲਦਾ ਆ ਰਿਹਾ ਹੈ ਅਤੇ ਇਹ ਵੀ ਮਨਣਾ ਪਵੇਗਾ ਕਿ ਇਹ ਢਾਂਚਾ ਬਹੁਤ ਹੀ ਤਰਕੀ ਕਰਦਾ ਆ ਰਿਹਾ ਹੈ। ਅਜ ਸਾਡੇ ਮੁਲਕ ਨੇ ਆਪਣੇ ਲਈ ਅਨਾਜ ਪੈਦਾ ਕਰ ਲਿਤਾ ਹੈ ਅਤੇ ਗੁਦਾਮ ਭਰੇ ਪਏ ਹਨ। ਅਜ ਸਾਡੇ ਉਦਯੋਗ ਨੇ ਇਨਸਾਨੀ ਵਰਤੋਂ ਦੀ ਹਰ ਸ਼ੈਅ ਤਿਆਰ ਕਰ ਦਿੱਤੀ ਹੈ ਅਤੇ ਵਿਉਪਾਰੀਆਂ ਨੇ। ਸਾਡੀ ਮਾਰਕੀਟ ਵਿੱਚ ਵੀ ਲਿਆ ਰਖੀ ਹੈ ਅਤੇ ਅੰਤਰ ਰਾਸ਼ਟਰੀ ਪਧਰ ਉਤੇ ਵੀ ਅਸੀਂ ਆ ਖਲੌਤੇ ਹਾਂ। ਇਕ ਤਰ੍ਹਾਂ ਦੀ ਕ੍ਰਾਂਤੀ ਜਿਹੀ ਆ ਗਈ ਹੈ ਅਤੇ ਅਜ ਸਾਡਾ ਦੇਸ਼ ਵੀ ਫਖਰ ਨਾਲ ਆਖ ਰਿਹਾ ਹੈ ਕਿ ਅਸੀਂ ਵੀ ਪੁੰਗਦੇ ਆ ਰਹੇ ਹਾਂ ਅਤੇ ਜਲਦੀ ਹੀ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਆਪਣਾ ਨਾਮ ਲਿਖਵਾ ਲਵਾਂਗੇ।
ਸਾਡਾ ਰਾਜਸੀ ਲੋਕਾਂ ਦਾ ਖੇਤਰ ਉਥੇ ਦਾ ਉਥੇ ਹੀ ਖਲੌਤਾ ਹੈ। ਇਸ ਖੇਤਰ ਵਿੱਚ ਹਾਲਾਂ ਤਕ ਵੀ ਭਰਤੀ ਲਈ ਕੋਈ ਸਿਧਾਂਤ ਖੜੇ ਨਹੀਂ ਕੀਤੇ ਜਾ ਸਕੇ ਹਨ। ਜਣਾ ਖਣਾ ਜਿਸ ਕਿਸੇ ਪਾਸ ਚਾਰ ਪੈਸੇ ਹਨ ਉਹ ਚੋਣਾਂ ਵਿੱਚ ਆ ਖੜਾ ਹੁੰਦਾ ਹੈ। ਨਾਂ ਤਾ ਉਹ ਦਸ ਸਕਦਾ ਹੈ ਕਿ ਇਸਖੇਤਰ ਵਿੱਚ ਕਰਨ ਕੀ ਆਇਆ ਹੈ ਅਤੇ ਨਾ ਹੀ ਅਜ ਤਕ ਦੇ ਇਹ ਸਾਡੇ ਚੁਣੇ ਗਏ ਨੁਮਾਇੰਦੇ ਇਹ ਹੀ ਦਸ ਸਕਦੇ ਹਨ ਕਿ ਪਿਛਲੇ ਪੰਜਾਂ ਸਾਲਾਂ ਵਿੱਚ ਉਹ ਕੀ ਕਰਕੇ ਆਏ ਹਨ। ਹਰ ਨੁਮਾਇੰਦਾ ਬਸ ਸਾਡੀ ਵੋਟ ਮੰਗੀ ਜਾਂਦਾ ਹੈ। ਇਹ ਨਹੀਂ ਦਸ ਪਾ ਰਿਹਾ ਕਿ ਅਗਰ ਉਹ ਚੁਣਿਆ ਜਾਂਦਾ ਹੈ ਤਾਂ ਇਹ ਕਰ ਦਿਖਾਵੇਗਾ, ਉਹ ਕਰ ਦਿਖਾਵੇਗਾ। ਉਸ ਪਾਸ ਇਹਸਕੀਮ ਹੈ ਜਿਸ ਨਾਲ ਮੁਲਕ ਦੀ ਗੁਰਬਤ ਦੂਰ ਹੋ ਜਾਵੇਗੀ। ਉਸ ਪਾਸ ਇਹ ਨਬੁਕਤਾ ਹੈ ਜਿਸ ਨਾਲ ਇਹ ਪਛੜਾਪਣ ਦੂਰ ਰੋ ਜਾਵੇਗਾ। ਬਸ ਪਾਰਟੀ ਦੇ ਨਾਮ ਉਤੇ ਜਾਂ ਵਿਅਕਤੀਵਿਸ਼ੇਸ਼ ਜਿਸਨੇ ਉਸਦੀ ਪਹਿਲੀ ਚੋਣ ਕਰਕੇ ਸਾਡੇ ਸਾਹਮਣੇ ਖੜਾ ਕਰ ਦਿਤਾ ਹੈ ਉਸਦੇ ਗੁਣ ਗਾਈ ਜਾਂਦਾ ਹੈ। ਪਰ ਇਹ ਨਹੀਂ ਦਸ ਸਕਦਾ; ਕਿ ਉਹ ਵਿਅਕਤੀਵਿਸ਼ੇਸ਼ ਇਹ ਕਰਨ ਵਾਲਾ ਹੈ, ਉਹ ਕਰਬ ਦਿਖਾਵੇਗਾ।
ਅਸੀਂ ਦੇਖ ਰਹੇ ਹਾਂ ਕਿ ਇਹ ਵਿਅਕਤੀਵਿਸ਼ੇਸ਼ ਵੀ ਬਸ ਇਕ ਦੂਜੇ ਦੇ ਖਿਲਾਫ ਹੀ ਬੋਲੀ ਜਾਂਦੇ ਹਨ ਅਤੇ ਇਤਨਾ ਚਿਕੜ ਇੱਕ ਦੂਜੇ ਉਤੇ ਸੁਟਿਆ ਜਾਂਦਾ ਹੈ ਕਿ ਹਰ ਵਿਅਕਤੀ ਵਿਸ਼ੇਸ਼ ਆਪਣੀ ਹੀ ਦਿਖ ਗਵਾ ਬੈਠਦਾ ਹੈ। ਧਨ ਹਾਂ ਅਸੀਂ ਭਾਰਤੀ ਕਿ ਉਹ ਇਤਨੇ ਲਿਬੜੇ ਹੋਏ ਚਿਹਰਿਆਂ ਵਿਚੋਂ ਵੀ ਚੰਗੇ ਜਾਂ ਮੰਦੇ ਦੀ ਪਛਾਣ ਕਰ ਲੈਂਦੇ ਹਾਂ ਅਤੇ ਚੋਣ ਵੀ ਕਰ ਦਿਖਾਊਂਦੇ ਹਾਂ। ਐਸੀਆਂ ਹਾਲਤਾ ਵਿੱਚ ਚੋਣ ਕਰਨਾ ਕੋਈ ਸੌਖਾਂ ਜਿਹਾ ਕੰਮ ਨਹੀਂ ਹੈ, ਪਰ ਬਾਰ ਬਾਰ ਸਾਡੇ ਸਾਹਮਣੇ ਆ ਜਾਣ ਕਾਰਨ ਇਹ ਵਿਅਕਤੀ ਵਿਸ਼ੇਸ਼ ਹੁਣ ਸਾਡੇ ਜਾਣੇ ਪਛਾਣੇ ਜਿਹੇ ਹੋ ਗਏ ਹਨ ਅਤੇ ਜਿਤਨਾ ਮਰਜ਼ੀ ਹੈ ਚਿਕੜ ਇਕ ਦੂਜੇ ਉਤੇ ਉਛਾਲਿਆ ਜਾਵੇ, ਅਸੀਂ ਪਛਾਣਕਰ ਲੈਂਦੇ ਹਾਂ ਅਤੇ ਇਹ 2019 ਦੀਆਂ ਚੋਣਾਂ ਵਕਤ ਸਾਡੇ ਸਾਹਮਣੇ ਕੀ ਕੀ ਇਕ ਦੂਜੇ ਵਿਰੁਧ ਬੋਲਿਆ ਗਿਆ ਹੈ ਉਹ ਸਾਰਿਆਂ ਨੂੰ ਅਜ ਵੀ ਯਾਦ ਹੈ। ਪਰ ਅਸਾਂ ਚੋਣ ਫਿਰ ਵੀ ਕਰ ਲਿਤੀ ਹੈ।
ਸਾਡੀ ਲੋਕ ਸਭਾ ਵਿੱਚ ਇਸ ਵਾਰੀਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀਘਟ ਹੈ। ਇਹ ਵਿਰੋਧਤਾ ਵੀ ਅਗਰ ਕਰਦੇ ਰਹਿਣ ਤਾਂ ਵੀ ਕਿਸੇ ਬਿਲ ਦੇ ਪਾਸ ਹੋ ਜਾਣ ਵਿੱਚ ਰੁਕਾਵਟ ਖੜੀ ਨਹੀਂ ਕਰ ਸਕਦੇ। ਇਸ ਗਲੋਂ ਇਸ ਵਾਰੀਂ ਦੀਆਂ ਚੋਣਾਂ ਗਲਤ ਰਹੀਆਂ ਹਨ। ਇਕ ਵਧੀਆਂ ਪਰਜਾਤੰਤਰ ਦੇਸ਼ ਵਿੱਚ ਵਿਰੋਧੀਆਂ ਦੀ ਗਿਣਤੀ ਵੀ ਵਾਜਰਬ ਜਿਹੀ ਹੋਣੀ ਚਾਹੀਦੀ ਹੈ ਤਾਂਕਿ ਹਾਕਮ ਪਾਰਟੀ ਕਿਧਰੇ ਤਾਨਾਸ਼ਾਹੀ ਨਾ ਕਰਨ ਲਗ ਜਾਵੇ। ਇਹ ਵਿਰੋਧੀ ਧਿਰਾਂ ਬਹੁਮਤ ਵਾਲੀ ਸਰਕਾਰ ਨੂੰ ਤਾਨਾਸ਼ਾਹੀ ਕਰਨ ਤੋਂ ਰੋਕਦੀਆਂ ਹਨ। ਪਰ ਸਾਡੇ ਦੇਸ਼ ਵਿੱਚ ਅਜ ਤਕ ਵਿਰੋਧੀ ਧਿਰਾਂ ਬਸ ਵਿਰੋਧਤਾ ਹੀ ਕਰਦੀਆਂ ਰਹੀਆਂ ਹਨ ਅਤੇ ਜਲਦੀ ਕੀਤਿਆਂ ਕਦੀ ਇਹ ਨਹੀਂ ਆਖ ਸਕੀਆਂ ਕਿ ਇਹ ਨਹੀਂ ਇਹ ਕਰਨਾ ਚਾਹੀਦਾ ਹੈ। ਇੰਝ ਨਹੀਂ ਇੰਜ ਕਰਨਾ ਚਾਹੀਦਾ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਅਜ ਤਕ ਇਹ ਵਿਰੋਧੀ ਧਿਰਾ ਬਸ ਵਿਰੋਧੰਤਾ ਹੀ ਕਰਦੀਆਂ ਰਹੀਆਂ ਹਨ ਅਤੇ ਜਲਦੀ ਕੀਤਿਆਂ ਇਹ ਕਦੀ ਵੀ ਕੋÂਾਂੀ ਬਿਲ, ਕੋਈ ਸਕੀਮ ਆਦਿ ਪੇਸ਼ ਨਹੀਂ ਕਰਦੀਆਂ। ਬਹਿਸ ਵਿੱਚ ਵੀ ਹਿਸਾ ਬਸ ਵਿਰੋਧਤਾ ਕਰਨ ਲਈ ਹੀ ਕੀਤੀ ਜਾਂਦੀ ਹੈ। ਕਦੀ ਵਾਅਕ ਆਊਟ, ਕਦੀ ਮੇਜ਼ਾਂ ਉਤੇ ਥਾਪੀਆਂ ਮਾਰੀ ਜਾਣਾ, ਕਦੀ ਨਾਹਰੇ ਲਗਾਉਣ ਲਗ ਜਾਣਾ ਅਤੇ ਜਦ ਵੋਟ ਦਾ ਵਕਤ ਆਉਂਦਾ ਹੈ ਤਾਂ ਇਹ ਵਿਰੋਧੀ ਧਿਰਾਂ ਦੇ ਮੈਂਬਰ ਆਪਣੇ ਵਿਅਕਤੀ ਵਿਸ਼ੇਸ਼ ਦੇ ਹੁਕਮ ਦੀ ਉਡੀਕ ਕਰਦੇ ਹਨ ਅਤੇ ਜਿਵੇਂ ਦਾ ਹੁਕਮ ਹੁੰਦਾ ਹੈ ਉਵੇਂ ਹੀ ਵੋਟ ਪਾ ਆਉਂਦੇ ਹਨ। ਇੰਨ੍ਹਾਂ ਮੈਂਬਰਾਂ ਨੇ ਕਦੀ ਉਸਾਰੂ ਬਹਿਸ ਵਿੱਚ ਹਿਸਾ ਨਹੀਂ ਲਿਤਾ ਹੁੰਦਾ ਅਤੇ ਨਾ ਹੀ ਵੋਟਾਂ ਵਕਤ ਆਪਣੀ ਲਿਆਕਤ, ਆਪਣੀ ਵਿਦਿਆ, ਆਪਣੀ ਸਿਖਲਾਈ, ਆਪਣਾ ਤਜਰਬਾ, ਆਪਣੀ ਮੁਹਾਰਤ ਦਾ ਪ੍ਰਦਰਸ਼ਨ ਹੀ ਕਰ ਸਕਦੇ ਹਨ।
ਇਹ ਜਿਹੜਾ ਸਿਲਸਿਲਾ ਵਿਰੋਧਤਾ ਦਾ ਆ ਖੜਾ ਹੋਇਆ ਹੈ ਇਹ ਤਾਂ ਬਸ ਇਕ ਹੀ ਸਿਧਾਂਤ ਉਤੇ ਆ ਖਲੌਤਾ ਹੈ ਕਿ ਹਰ ਗਲ ਦੀ ਵਿਰੋਧਤਾ ਹੀ ਕਰਨੀ ਹੈ। ਇਹ ਗਲਤ ਹੈ। ਸਾਡੀ ਸਮਝ ਵਿੱਚ ਇਹ ਆ ਜਾਣਾ ਚਾਹੀਦਾ ਹੈ ਕਿ ਸਦਨ ਵਿੱਚ ਆ ਜਾਣ ਬਾਅਦ ਅਸਾਂ ਸੰਵਿਧਾਨ ਦੀ ਕਸਮ ਖਾਧੀ ਹੈ ਕਿ ਅਸੀਂ ਅਜ ਤੋਂ ਲੋਕ ਸੇਵਕ ਹਾਂ ਅਤੇ ਚੋਣਾਂ ਤੋਂ ਪਹਿਲਾਂ ਕੀ ਸਾਂ, ਇਹ ਗਲ ਖਤਮ ਜਿਹੀ ਹੋ ਗਈ ਹੈ। ਸਦਨ ਵਿੱਚ ਬੈਠਾ ਹਰ ਆਦਮੀ ਲੋਕ ਸੇਵਕ ਹੈ ਅਤੇ ਲੋਕਾਂਦੀ ਸੇਵਾ ਕਰਨਾ ਅਰਥਾਤ ਲੋਕਾਂ ਦੀ ਭਲਾਈ ਲਈ ਸੋਚਣਾ ਹੈ। ਲੋਕ ਸੇਵਕਾਂ ਦੀ ਕੋਈ ਰਾਜਸੀ ਪਾਰਟੀ ਨਹੀਂ ਰਬਹਿੰਦੀ ਅਤੇ ਹਰ ਲੋਕ ਸੇਵਕ ਦੂਜੇ ਦੇ ਬਰਾਬਰ ਹੈ। ਉਸਦੀ ਬਰਾਬਰ ਦੀ ਵੋਟ ਹੈ ਅਤੇ ਉਸ ਉਤੇ ਕੋਈ ਰੁਕਾਵਟ ਵੀ ਨਹੀਂ ਹੈ ਕਿ ਉਹ ਕੋਈ ਉਸਾਰੂ ਨੁਕਤਾ ਰਖ ਨਹੀਂ ਸਕਦਾ ਅਤੇ ਇਹ ਰੁਕਾਵਟ ਵੀ ਕਿਧਰੇ ਨਹੀਂ ਹੈ ਕਿ ਹਰ ਗਲ ਉਸਨੇ ਆਪਣੇ ਵਿਅਕਤੀਵਿਸ਼ੇਸ਼ ਪਾਸੋਂ ਪੁਛਕੇ ਹੀ ਕਰਨੀ ਹੈ ਅਤੇ ਅਗਰ ਐਸਾ ਨਹੀਂ ਕਰਦਾ ਤਾਂ ਪਾਰਟੀ ਉਸਨੂੰ ਪਾਰਅੀ ਵਿਚੋਂ ਹੀ ਕੱਢ ਸਕਦੀ ਹੈ। ਅਗਰ ਐਸਾ ਕੋਈ ਨਿਯਮ ਕਿਸੇ ਪਾਰਟੀ ਨੇ ਬਣਾ ਵੀ ਰਖਿਆ ਹੈ ਤਾਂ ਉਹ ਵੀ ਗਲਤ ਹੈ ਕਿਉਂਕਿ ਸਦਨ ਵਿੱਚ ਜਾਕੇ ਹਰ ਮੈਂਬਰ ਪਾਰਟੀ ਮੁਕਤ ਹੋ ਜਾਂਦਾ ਹੈ ਲਅਤੇ ਪਾਰਟੀ ਡਿਸਪਲਨ ਦਾ ਪਾਬੰਦ ਹੋਣ ਵਾਲੀ ਗੁਲਾਮੀ ਤੋਂ ਆਜ਼ਾਦ ਹੋ ਜਾਂਦਾ ਹੈ।
ਇਸ ਵਾਰੀਂ ਪ੍ਰਧਾਨ ਮੰਤਰੀ ਜੀ ਨੇ ਵੀ ਕੁਝ ਐਸਾ ਹੀ ਆਖਿਆ ਹੈ ਕਿ ਅਸਾਂ ਸਾਰਿਆਂ ਨੇ ਇਕਠੇ ਹੋਕੇ, ਲੋਕਾਂ ਦੀ ਸੇਵਾ ਕਰਨੀ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਵਾਰੀਂ ਫਜ਼ੂਲ ਦੀਆਂ ਵਿਰਧਤਾਵਾਂ ਕਰਨ ਦੀ ਬਜਾਏ ਕੰਮ ਕੀਤਾ ਜਾਵੇ ਅਤੇ ਸਦਨ ਦਾ ਸਮਾਂ ਨਸ਼ਟ ਨਾ ਕੀਤਾ ਜਾਵੇ। ਵਿਰੋਧਤਾ ਕਰਨ ਲਈ ਫਿਰ ਪੰਜਾਂ ਸਾਲਾ ਬਾਅਦ ਸਾਨੂੰ ਵਕਤ ਮਿਲ ਜਾਵੇਗਾ ਅਤੇ ਜਿਤਨਾ ਮਰਜ਼ੀ ਹੈ ਚਿਕੜ ਉਛਾਲਿਆ ਜਾਵੇ। ਅਸੀਂ ਤਾਂ ਇਹ ਵੀ ਸਲਾਹ ਦੇਵਾਂਗੇ ਕਿ ਵਿਰੋਧਤਾ ਕਰਨ ਦੀ ਬਜਾਏ ਆਪਣੇ ਗੁਣਾਂ ਦੀ ਗਲ ਕੀਤੀ ਜਾਵੇ ਅਤੇ ਆਪ ਦਸਿਆ ਜਾਵੇ ਕਿ ਉ ਬਿਹਤਰ ਕੰਮ ਕੀ ਕੀ ਕਰ ਸਕਦੇ ਹਨ। ਇਹ ਵਿਰੋਧਤਾ ਸਿਰਫ ਵਿਰੋਧਤਾ ਕਰਨ ਵਾਲਾ ਸਿਲਸਿਲਾ ਖਤਮ ਕਰ ਦਿਤਾ ਜਾਣਾ ਚਾਹੀਦਾ ਹੈ। ਇਸ ਨਾਲ ਕੋਈ ਵਧੀਆਂ ਨਤੀਜੇ ਨਿਕਲਦੇ ਸਾਡੇ ਸਾਹਮਣੇ ਨਹੀਂ ਆਏ ਹਨ।

 

Comments are closed.

COMING SOON .....


Scroll To Top
11