Sunday , 31 May 2020
Breaking News
You are here: Home » Editororial Page » ਸਤਿਗੁਰੂ ਰਵਿਦਾਸ ਪਿਆਰੇ…

ਸਤਿਗੁਰੂ ਰਵਿਦਾਸ ਪਿਆਰੇ…

ਇਸ ਸੰਸਾਰ ਅੰਦਰ ਵਖ ਵਖ ਸਮਿਆਂ ਤੇ ਕੁਝ ਅਜਿਹੇ ਮਹਾਪੁਰਸ਼ ਪੈਦਾ ਹੋਏ, ਜਿਨ੍ਹਾਂ ਨੇ ਅਪਣੀ ਵਿਚਾਰਧਾਰਾ ਨੂੰ ਐਨੀ ਦ੍ਰਿੜ ਊਰਜਾ ਨਾਲ ਭਰਪੂਰ ਕੀਤਾ ਕਿ ਜਿਥੇ ਜਿਥੇ ਤਕ ਉਹ ਵਿਚਾਰਧਾਰਾ ਫੈਲਦੀ ਗਈ, ਸਮਾਜ ਦਾ ਕਲਿਆਣ ਹੁੰਦਾ ਗਿਆ।ਸਤਿਗੁਰੂ ਰਵਿਦਾਸ ਜੀ ਵੀ ਉਹਨਾਂ ਮਹਾਂਪੁਰਸ਼ਾਂ ਵਿਚੋਂ ਇਕ ਸਨ।
ਆਪ ਜੀ ਨੇ ਵੇਲੇ ਦੇ ਧਰਮਾਂ ਤੋਂ ਵਖਰਾ ਹੋ ਕੇ, ਇਕ ਅਜਿਹਾ ਸਚੇ ਗਿਆਨ ਦਾ ਰਾਹ ਚੁਣਿਆ ਜੋ ਸਮੁਚੀ ਮਨੁਖਤਾ ਲਈ ਕਲਿਆਣਕਾਰੀ ਸਾਬਿਤ ਹੋਇਆ। ਜ਼ਾਲਮ ਤੇ ਮਜ਼ਲੂਮ ਦੀ ਵੰਡ ਧਰਮਾਂ ਦੇ ਆਧਾਰ ਤੇ ਨਹੀਂ ਕੀਤੀ ਸਗੋਂ ਮਾਨਵੀ ਕੀਮਤਾਂ ਦੇ ਆਧਾਰ ਤੇ ਕੀਤੀ।ਵੇਲੇ ਦੇ ਹਾਕਮਾਂ ਦੇ ਅਯਾਸ਼ ਭ੍ਰਿਸਟਾਚਾਰੀ ਅਤੇ ਜ਼ਾਲਮ ਕਸਾਈ ਵਾਲੇ ਰਵਈਏ ਨੂੰ ਅਪਣੀ ਮਹਾਨ ਵਿਚਾਰਧਾਰਾ ਅਗੇ ਖੇਰੂੰ ਖੇਰੂੰ ਕਰ ਦਿਤਾ।
ਧਰਮਾਂ ਦੇ ਕਰਮ ਸਿਧਾਂਤ ਦੀ ਕਟੜਤਾ ਨੂੰ ਵੰਗਾਰਿਆ। ਰਾਜਾ ਸ਼ਾਹੀ ਦੇ ਜੁਲਮ ਨੂੰ ਲਲਕਾਰਿਆ, ਊਚ ਨੀਚ ਦਾ ਭੇਦ ਜਨਮ ਅਤੇ ਜਾਤ ਅਨੁਸਾਰ ਨਹੀਂ ਸਗੋਂ ਕਰਮ ਅਨੁਸਾਰ ਕੀਤਾ।ਆਪ ਜੀ ਨੇ ਫੋਕੇ ਰੀਤੀ ਰਿਵਾਜਾਂ ਅਤੇ ਪਾਖੰਡਵਾਦ ਦਾ ਸੰਪੂਰਨ ਤੌਰ ਤੇ ਖੰਡਨ ਕੀਤਾ। ਸਮੁਚੀ ਲੋਕਾਈ ਨੂੰ ਮਾਨਵਤਾ ਦਾ ਅਜਿਹਾ ਸੰਦੇਸ ਦਿਤਾ ਜੋ ਰਹਿੰਦੀ ਦੁਨੀਆਂ ਤਕ ਸਮਾਜ ਲਈ ਪ੍ਰੇਮ,ਦਇਆ, ਤਰਕ ਅਤੇ ਸਚ ਦੇ ਗਿਆਨ ਦਾ ਨੂਰ ਵਰਸਾਉੰਦਾ ਰਹੇਗਾ। ਸਤਿਗੁਰੂ ਰਵਿਦਾਸ ਜੀ ਦਾ ਸਮੁਚੀ ਮਨੁਖਤਾ ਪ੍ਰਤੀ ਅਥਾਹ ਪਿਆਰ ਉਹਨਾਂ ਦੇ ਸ਼ਲੋਕਾਂ ਵਿਚ ਪ੍ਰਤਖ ਦਿਖਾਈ ਦਿੰਦਾ ਹੈ। ਅਜਿਹੇ ਮਹਾਤਮਾ ਕਿਸੇ ਇਕ ਧਰਮ ਜਾਂ ਦੇਸ਼ ਦੇ ਨਹੀਂ, ਸਗੋਂ ਪੂਰੇ ਵਿਸ਼ਵ ਦੇ ਸਾਂਝੇ ਹੁੰਦੇ ਹਨ। ਸਦੀਆਂ ਬਾਅਦ ਅਜਿਹੀ ਸ਼ਖਸੀਅਤ ਇਤਿਹਾਸ ਨੂੰ ਜਨਮ ਦਿੰਦੀ ਹੈ। ਅਜਿਹੇ ਮਹਾਨ ਜੀਵਨ ਨੂੰ ਕੋਟਨਿ ਕੋਟਿ ਪ੍ਰਣਾਮ… ।

Comments are closed.

COMING SOON .....


Scroll To Top
11