Tuesday , 23 April 2019
Breaking News
You are here: Home » INTERNATIONAL NEWS » ਸਤਾਈ ਸਾਲ ਦੀ ਜਲਾਵਤਨੀ ਵੀ ਤੋੜ ਨਾ ਸਕੀ ਪੰਜਾਬ ਨਾਲੋਂ ਮੋਹ

ਸਤਾਈ ਸਾਲ ਦੀ ਜਲਾਵਤਨੀ ਵੀ ਤੋੜ ਨਾ ਸਕੀ ਪੰਜਾਬ ਨਾਲੋਂ ਮੋਹ

ਭਾਈ ਖਨਿਆਲ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ’ਚ ਆਰ,ਓ. ਸਿਸਟਮ ਤੇ ਵਾਟਰ ਕੂਲਰ ਦੀ ਸੇਵਾ

image ਫ੍ਰੈਂਕਫ਼ਰਟ-(ਜਰਮਨੀ), 18 ਜੂਨ (ਬ)-ਸਿੱਖ ਸੰਘਰਸ਼ ਨੂੰ ਪਿੰਡੇ ’ਤੇ ਹੰਢਾਉਣ ਵਾਲੇ ਤੇ ਸਤਾਈ ਸਾਲ ਜਰਮਨੀ ’ਚ ਜਲਾਵਤਨੀ ਜੀਵਨ ਬਿਤਾਅ ਰਹੇ ਸਿੱਖ ਆਗੂ ਤੇ ਸਮਾਜ ਸੇਵੀ ਭਾਈ ਗੁਰਮੀਤ ਸਿੰਘ ਖਨਿਆਲ ਦਾ ਪੰਜਾਬ ਪ੍ਰਤੀ ਮੋਹ ਟੁੱਟਿਆ ਨਹੀਂ ਸਗੋਂ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਧੜਕਦਾ ਹੈ। ਭਾਈ ਗੁਰਮੀਤ ਸਿੰਘ ਖਨਿਆਲ ਤੇ ਉਨ੍ਹਾਂ ਵੱਲੋਂ ਸਥਾਪਿਤ ਕੀਤੀ ਗਈ ਸਮਾਜ ਸੇਵੀ ਸੰਸਥਾ ‘ਸਿੱਖਸ ਹੈਲਪਿੰਗ ਹੈਂਡਜ਼’ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ 2 ਆਰ.ਓ. ਸਿਸਟਮ (50 ਲੀਟਰ ਪ੍ਰਤੀ ਘੰਟਾ ਸਮਰੱਥਾ ਵਾਲੇ ਤੇ  100 ਲੀਟਰ ਪ੍ਰਤੀ ਘੰਟਾ ਸਮਰੱਥਾ ਵਾਲਾ ਵਾਟਰ ਕੂਲਰ ਲਗਵਾਇਆ ਗਿਆ ਹੈ। ਇਸ ਤਰ੍ਹਾਂ ਹੀ ਜੇਲ੍ਹ ਵਿਚ ਸਥਾਪਿਤ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਤੇ ਪ੍ਰਬੰਧਕਾਂ ਦੇ ਕਹਿਣ ਤੇ ਇਕ ਆਰ.ਓ. ਸਿਸਟਮ 50 ਲੀਟਰ ਸਮਰੱਥਾ ਵਾਲਾ ਅਗਲੇ ਹਫ਼ਤੇ ਭਾਈ ਜਸਪਾਲ ਸਿੰਘ ਐਡਵੋਕੇਟ ਦੀ ਅਗਵਾਈ ਹੇਠ ਲਾਇਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਭਾਈ ਖਨਿਆਲ ਵੱਲੋਂ ਪਹਿਲਾਂ ਵੀ ਮੈਕਸਮ ਸਕਿਊਰਿਟੀ ਜੇਲ੍ਹ ਨਾਭਾ ਵਿੱਚ 50 ਲੀਟਰ ਸਮਰੱਥਾ ਵਾਲੇ ਆਰ.ਓ. ਸਿਸਟਮ ਦੀ ਸੇਵਾ ਕਰਵਾਈ ਗਈ ਸੀ। ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕ ਵਿੱਚ ਸਬਮਰਸੀਬਲ ਮੋਟਰ ਦੀ ਸੇਵਾ ਕੀਤੀ ਗਈ ਸੀ।

Comments are closed.

COMING SOON .....


Scroll To Top
11