Tuesday , 16 July 2019
Breaking News
You are here: Home » ENTERTAINMENT » ਸਟੇਜ ਐਂਕਰਿੰਗ ਅਤੇ ਕੋ-ਸਿੰਗਰ ਵੱਜੋਂ ਵਿਸ਼ੇਸ਼ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ – ਗਗਨਦੀਪ ਸਿੰਘ ਗੋਸਲ

ਸਟੇਜ ਐਂਕਰਿੰਗ ਅਤੇ ਕੋ-ਸਿੰਗਰ ਵੱਜੋਂ ਵਿਸ਼ੇਸ਼ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ – ਗਗਨਦੀਪ ਸਿੰਘ ਗੋਸਲ

ਕਲਾ ਦੇ ਖੇਤਰ ਵਿੱਚ ਆਪਣਾ ਮੁਕਾਮ ਸਥਾਪਿਤ ਕਰਨਾ ਕੋਈ ਸੌਖਾ ਕੰਮ ਨਹੀ ਇਸ ਸਫਰ ਵਿੱਚ ਅਨੇਕਾਂ ਮੁਸ਼ਕਿਲਾਂ ਆਉਦੀਆਂ ਹਨ ਪਰ ਇੰਨਾਂ ਤੋਂ ਘਬਰਾ ਕੇ ਮਿਹਨਤ ਕਰਨਾ ਵੀ ਛੱਡ ਦੇਣਾ ਕੋਈ ਅਕਲ ਵਾਲਾ ਕੰਮ ਨਹੀ ਨਹੀ ਹੈ। ਲਗਨ ਤੇ ਸਵੈ-ਵਿਸ਼ਵਾਸ ਨਾਲ ਯਤਨਸ਼ੀਲ ਰਹਿਣ ਵਾਲੇ ਇਨਸਾਨ ਹੀ ਅਸਲੀ ਕਲਾ ਦੇ ਕਾਬਲ ਹੁੰਦੇ ਹਨ। ਜਿਸ ਇਨਸਾਨ ਨੂੰ ਕਿਸੇ ਵੀ ਕੰਮ ਦਾ ਸ਼ੌਂਕ ਪੈ ਜਾਵੇ ਉਸ ਨੂੰ ਦਿਲੋਂ ਮੰਜਲ ਮਿਲ ਜਾਂਦੀ ਹੈ। ਅਜਿਹੇ ਹੀ ਟੀਚੇ ਨੂੰ ਸਰ ਕਰਨ ਲਈ ਸਟੇਜ ਐਕਰਿੰਗ ਅਤੇ ਕੋ-ਸਿੰਗਰ ਲਈ ਮਿਹਨਤ ਕਰ ਰਿਹਾ ਹੈ। ਸਟੇਜ ਜਰੀਏ ਟੋਟਕੇ ਸੁਣਾਕੇ ਲੋਕਾਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਗਗਨਦੀਪ ਸਿੰਘ ਗੋਸਲ ਦਾ ਜਨਮ ਪਿਤਾ ਬਾਬੂ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋ 5.01.1990 ਨੂੰ ਹੋਇਆ। ਗਗਨਦੀਪ ਸਿੰਘ ਗੋਸਲ ਸਟੇਜ ਸੈਕਟਰੀ ਤੋਂ ਇਲਾਵਾ ਕੋ-ਸਿੰਗਰ ਵੱਜੋਂ ਵੀ ਆਪਣੀ ਪਛਾਣ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਦੋਵੇ ਕਲਾਵਾਂ ਚ ਮਾਹਿਰ ਗਗਨਦੀਪ ਆਪਣੇ ਸਰੋਤਿਆਂ ਦਾ ਘੇਰਾ ਵਿਸ਼ਾਲ ਕਰ ਰਿਹਾ ਹੈ। ਗਗਨਦੀਪ ਨੇ ਬਾਰਵੀ ਜਮਾਤ ਐਸ.ਡੀ ਸੀਨੀਅਰ ਸਕੈਡਰੀ ਸਕੂਲ ਬਰਨਾਲਾ ਤੋ ਕੀਤੀ। ਸਕੂਲੀ ਸਮੇਂ ਤੋਂ ਹੀ ਸਟੇਜ ਸੈਕਟਰੀ ਦਾ ਸ਼ੌਕ ਰੱਖਣ ਵਾਲੇ ਗਗਨਦੀਪ ਨੇ ਸਤਨਾਮ ਛੀਨਾ ਆਪਣਾ ਉਸਤਾਦ ਚੁਣ ਲਿਆ ਅਤੇ ਉਨਾਂ ਤੋਂ ਸੰਗੀਤਕ ਖੇਤਰ ਦੀਆ ਬਾਰੀਕੀਆਂ ਸਿੱਖੀਆਂ। ਗੋਸਲ ਐਕਰਿੰਗ ਅਤੇ ਕੋ-ਸਿੰਗਰ ਦੇ ਖੇਤਰ ਵਿਚ ਆਪਣੀ ਚੰਗੀ ਪੈਂਠ ਬਣਾਈ ਬੈਠਾ ਹੈ ਕਿਉਕਿ ਉਸ ਦੇ ਦਿਲ ਵਿੱਚ ਮਿਹਨਤ-ਮਸ਼ੁੱਕਤ ਲਈ ਪੂਰੀ ਜਗਾਂ ਹੈ ਅਤੇ ਹਰ ਇੱਕ ਪ੍ਰੋਗਰਾਮ ਤੇ ਆਪਣੇ ਗਾਇਕ ਸਾਥੀ ਦਾ ਵਧੀਆ ਸਾਥ ਦਿੰਦਾ ਹੈ। ਗਗਨਦੀਪ ਸਿੰਘ ਗੋਸਲ ਪਿਛਲੇ ਕਈ ਸਾਲਾਂ ਤੋ ਪੰਜਾਬ ਦੀ ਪ੍ਰਸਿੱਧ ਗਾਇਕਾ ਜੋਤੀ ਗਿੱਲ ਨਾਲ ਸਟੇਜ ਸੈਕਟਰੀ ਕੀਤੀ ਅਤੇ ਅੱਜ ਕੱਲ ਰਾਜਾ ਸਿੱਧੂ, ਗੁਰਮੀਤ ਮੀਤ, ਲੋਕ ਗਾਇਕਾ ਜੋਤੀ ਗਿੱਲ, ਜੋਬਨ ਸੰਧੂ, ਵਕੀਲਾ ਮਾਨ, ਦਵਿੰਦਰ ਰਾਜ, ਹੈਮੀ ਕਾਹਲੋ, ਸਲੀਨਾ ਸ਼ੈਲੀ ਨਾਲ ਸਟੇਜਾਂ ਤੇ ਐਕਰਿੰਗ ਅਤੇ ਕੋ-ਸਿੰਗਰ ਜਰੀਏ ਲੋਕਾਂ ਦਾ ਮਨੋਰੰਜਨ ਕਰਕੇ ਆਪਣੇ ਇਲਾਕੇ ਦਾ ਨਾਮ ਰੁਸ਼ਨਾ ਰਿਹਾ ਹੈ।ਪ੍ਰਮਾਤਮਾ ਅੱਗੇ ਦੁਆ ਹੈ ਕਿ ਗਗਨਦੀਪ ਸਿੰਘ ਗੋਸਲ ਸਟੇਜ ਐਕਰਿੰਗ ਅਤੇ ਕੋ-ਸਿੰਗਰ ਵੱਜੋਂ ਵਿਸ਼ੇਸ ਮੁਕਾਮ ਹਾਸਲ ਕਰੇ ਤਾਂ ਜੋ ਉਹ ਪੰਜਾਬੀ ਵਿਰਸੇ ਨੂੰ ਜਿਊਦਾ ਰੱਖ ਕੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
-ਵਿੱਕੀ ਰਾਮਪੁਰਾ

Comments are closed.

COMING SOON .....


Scroll To Top
11