Sunday , 17 December 2017
Breaking News
You are here: Home » ENTERTAINMENT » ਸਟੇਜ ਉਪਰ ਸੰਗੀਤਕ ਦੁਨੀਆਂ ਦਾ ਚਮਕਦਾ ਸਿਤਾਰਾ ਢੋਲਕ ਵਾਦਕ ਗੁਰਕੀਰਤ ਸਿੰਘ ਮਾਨ

ਸਟੇਜ ਉਪਰ ਸੰਗੀਤਕ ਦੁਨੀਆਂ ਦਾ ਚਮਕਦਾ ਸਿਤਾਰਾ ਢੋਲਕ ਵਾਦਕ ਗੁਰਕੀਰਤ ਸਿੰਘ ਮਾਨ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਗੁਰਕੀਰਤ ਸਿੰਘ ਮਾਨ, ਜਿਸ ਨੇ ਸਟੇਜਾਂ, ਜਗਰਾਤਿਆਂ ਤੇ ਅਖਾੜਿਆਂ ਵਿੱਚ ਢੋਲਕ ਵਜਾ ਕੇ ਪ੍ਰਸਿੱਧੀ ਖੱਟੀ । ਜਿਲ੍ਹਾਂ ਬਠਿੰਡਾ ਦੇ ਰਾਮਪੁਰਾ ਦੇ ਰਹਿਣ ਵਾਲੇ ਪਿਤਾ ਰਜਿੰਦਰ ਸਿੰਘ ਤੇ ਮਾਤਾ ਮਨਪ੍ਰੀਤ ਕੌਰ ਦੇ ਘਰ 3 ਸਤੰਬਰ 1995 ਨੂੰ ਗੁਰਕੀਰਤ ਸਿੰਘ ਮਾਨ ਨੇ ਜਨਮ ਲਿਆ। ਮੁੱਢਲੀ ਸਿੱਖਿਆਂ ਬਾਰ੍ਹਵੀਂ ਕਲਾਸ ਤੱਕ ਸਥਾਨਕ ਸਕੂਲ ਤੋ ਹਾਸਿਲ ਕੀਤੀ। ਬਚਪਨ ਤੋਂ ਹੀ ਢੋਲਕ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਸਾਮ ਲਾਲ ਨੂੰ ਉਸਤਾਦ ਧਾਰ ਕੇ ਅਭਿਆਸ ਕੀਤਾ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ। ਗੁਰਕੀਰਤ ਸਿੰਘ ਮਾਨ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਗਾਇਕ ਸੁਰਿੰਦਰ ਲਾਡੀ, ਜਨੰਤ ਕੌਰ, ਰਫ਼ਤਾਰ ਕੌਰ, ਜਸਪਾਲ ਮਾਨ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਗੁਰਕੀਰਤ ਸਿੰਘ ਮਾਨ ਲੋਕ ਗਾਇਕ ਜਸਪਾਲ ਮਾਨ ਨਾਲ ਸਟੇਜਾਂ ਉੱਪਰ ਢੋਲਕ ਵਾਦਕ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।-ਪੱਤਰਕਾਰ ਜਜਵੀਰ ਜਲਾਲ

Comments are closed.

COMING SOON .....
Scroll To Top
11