Wednesday , 20 September 2017
Breaking News
You are here: Home » ENTERTAINMENT » ਸਟੇਜਾਂ ਉਪਰ ਢੋਲ ਦੀ ਥਾਪ ’ਤੇ ਨਚਾਉਣ ਵਾਲਾ ਢੋਲ ਮਾਸਟਰ

ਸਟੇਜਾਂ ਉਪਰ ਢੋਲ ਦੀ ਥਾਪ ’ਤੇ ਨਚਾਉਣ ਵਾਲਾ ਢੋਲ ਮਾਸਟਰ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲ ਮਾਸਟਰ ਜੁਗਰਾਜ ਸਿੰਘ ਸਿੱਧੂ ਦੀ ,ਜਿਸ ਨੇ ਆਪਣਾ ਢੋਲ ਜਦ ਵੀ ਵਜਾਇਆ ਤਾ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਹੈ। ਜੁਗਰਾਜ ਸਿੰਘ ਸਿੱਧੂ ਨੇ 5 ਜਨਵਰੀ 1987 ਨੂੰ ਪਿੰਡ ਕੈਰੋ ਜਿਲ੍ਹਾਂ ਬਰਨਾਲਾ ਦੇ ਰਹਿਣ ਵਾਲੇ ਪਿਤਾ ਰਣਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ ਦਸਵੀਂ ਹਾਸਿਲ ਕਰਦੇ ਹੋਏ ਬਚਪਨ ਤੋਂ ਹੀ ਢੋਲ ਬਜਾਉਣ ਦਾ ਜਨੂੰਨ ਹੋਣ ਕਾਰਨ ਆਪਣਾ ਅਭਿਆਸ ਉਸਤਾਦ ਮਨਸੂਰ ਅਲੀ ਨੂੰ ਗੁਰੂ ਧਾਰ ਕੇ ਪੂਰੀ ਲਗਨ ਨਾਲ ਜਾਰੀ ਰੱਖਿਆਂ। ਜੁਗਰਾਜ ਸਿੰਘ ਸਿੱਧੂ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਪੰਜਾਬੀ ਲੋਕ ਗਾਇਕ ਸਵ: ਧਰਮਪ੍ਰੀਤ , ਛਿੰਦਾ ਸ਼ੌਕੀ , ਹਰਮਨਦੀਪ, ਅਕਾਸ਼ਦੀਪ,ਬਿੱਟੂ ਖੰਨੇਵਾਲਾ ਤੇ ਹੋਰ ਅਨੇਕਾਂ ਕਲਾਕਾਰ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਢੋਲ ਮਾਸਟਰ ਜੁਗਰਾਜ ਸਿੰਘ ਸਿੱਧੂ ਆਪਣੀ ਪਤਨੀ ਹਰਜੀਤ ਕੌਰ ਤੇ ਬੇਟੇ ਏਕਮਜੋਤ ਨਾਲ ਆਪਣੇ ਪਿੰਡ ਜਿੰਦਗੀ ਦੇ ਹਸੀਨ ਪਲ ਗੁਜ਼ਾਰ ਰਿਹਾ ਹੈ ।

Comments are closed.

COMING SOON .....
Scroll To Top
11