Tuesday , 17 July 2018
Breaking News
You are here: Home » ENTERTAINMENT » ਸਟੇਜਾਂ ਉਪਰ ਢੋਲਕ ਦੀ ਅਵਾਜ਼ ’ਤੇ ਨਚਾਉਣ ਵਾਲਾ ਢੋਲਕ ਵਾਦਕ ਦਿਲਜੀਤ ਸਿੰਘ ਸਿੱਧੂ

ਸਟੇਜਾਂ ਉਪਰ ਢੋਲਕ ਦੀ ਅਵਾਜ਼ ’ਤੇ ਨਚਾਉਣ ਵਾਲਾ ਢੋਲਕ ਵਾਦਕ ਦਿਲਜੀਤ ਸਿੰਘ ਸਿੱਧੂ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਦਿਲਜੀਤ ਸਿੰਘ ਸਿੱਧੂ ਦੀ ,ਜਿਸ ਨੇ ਆਪਣਾ ਢੋਲਕ ਜਦ ਵੀ ਵਜਾਇਆ ਤਾ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਹੈ। ਮਿਤੀ 15 ਜਨਵਰੀ 1990 ਨੂੰ ਜਿਲ੍ਹਾਂ ਬਰਨਾਲਾ ਦੇ ਪਿੰਡ ਕੈਰੇ ਦੇ ਰਹਿਣ ਵਾਲੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਚਰਨਜੀਤ ਕੌਰ ਦੇ ਘਰ ਦਿਲਜੀਤ ਸਿੰਘ ਸਿੱਧੂ ਨੇ ਜਨਮ ਲਿਆ। ਮੁੱਢਲੀ ਸਿੱਖਿਆਂ ਦਸਵੀਂ ਕਲਾਸ ਤੱਕ ਸਥਾਨਕ ਸਕੂਲ ਤੋ ਹਾਸਿਲ ਕੀਤੀ। ਬਚਪਨ ਤੋਂ ਹੀ ਢੋਲਕ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਸ਼ੰਕਰ ਲਾਲ ਨੂੰ ਉਸਤਾਦ ਧਾਰ ਕੇ ਅਭਿਆਸ ਕੀਤਾ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ। ਦਿਲਜੀਤ ਸਿੰਘ ਸਿੱਧੂ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਢੋਲਕ ਵਜਾ ਕੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਸਨੇ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ,ਸਰੀਫ਼ ਦਿਲਦਾਰ, ਸਹਿਨਾਜ ਅਖਤਰ, ਹਾਕਮ ਬਖਤੜੀਵਾਲਾ ਦਲਜੀਤ, ਕਨ੍ਹਈਆਂ ਮਿੱਤਲ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਦਿਲਜੀਤ ਸਿੰਘ ਸਿੱਧੂ ਸ਼ੋਕਤ ਅਲੀ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਢੋਲਕ ਵਾਦਕ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
-ਪੱਤਰਕਾਰ ਅਕਾਸ਼ ਸਰਮਾ

Comments are closed.

COMING SOON .....
Scroll To Top
11