Tuesday , 23 October 2018
Breaking News
You are here: Home » Editororial Page » ਸਕੂਲੀ ਬਸਤਿਆਂ ਦਾ ਬੋਝ ਘਟਾਇਆ ਜਾਵੇ

ਸਕੂਲੀ ਬਸਤਿਆਂ ਦਾ ਬੋਝ ਘਟਾਇਆ ਜਾਵੇ

ਸਕੂਲ ਪੜ੍ਹਦੇ ਛੋਟੇ ਬੱਚਿਆਂ ਲਈ ਕਿਤਾਬਾਂ-ਕਾਪੀਆਂ ਨਾਲ ਭਰੇ ਬਸਤੇ ਚੁੱਕਣੇ ਬਹੁਤ ਮੁਸ਼ਕਿਲ ਹਨ। ਇਸ ਦਾ ਬੱਚਿਆਂ ਦੀ ਸਰੀਰਕ ਸਿਹਤ ਅਤੇ ਮਾਨਸਿਕ ਵਿਕਾਸ ਉ¤ਪਰ ਬਹੁਤ ਮਾੜਾ ਅਸਰ ਪੈਂਦਾ ਹੈ। ਬੇਸ਼ੱਕ ਦਹਾਕਿਆਂ ਤੋਂ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕਿ ਸਕੂਲੀ ਬੱਚਿਆਂ ਦੇ ਬਸਤਿਆਂ ਦਾ ਬੋਝ ਘਟਾਇਆ ਜਾਵੇ ਪ੍ਰੰਤੂ ਹਾਲੇ ਤੱਕ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋਈ। ਕੇਂਦਰੀ ਸਕੂਲ ਸਿੱਖਿਆ ਬੋਰਡ ਅਤੇ ਵੱਖ-ਵੱਖ ਰਾਜਾਂ ਦੇ ਸਿੱਖਿਆ ਬੋਰਡ ਇਸ ਸਬੰਧੀ ਢਿੱਲੇ ਚੱਲ ਰਹੇ ਹਨ। ਕੇਂਦਰ ਸਰਕਾਰ ਇਸ ਸਬੰਧੀ ਇਕ ਨਵੀਂ ਯੋਜਨਾ ਲੈ ਕੇ ਆ ਰਹੀ ਹੈ। ਇਸ ਤਹਿਤ ਸਕੂਲ ਵਿਦਿਆਰਥੀਆਂ ਦੇ ਬਸਤਿਆਂ ਦਾ ਬੋਝ ਘਟਾਉਣ ਲਈ ‘ਈ-ਬਸਤਾ’ ਪ੍ਰੋਗਰਮ ਸ਼ੁਰੂ ਕੀਤਾ ਜਾਣਾ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀ ‘ਈ ਨੋਟ ਪੈਡ’ ਰਾਹੀਂ ਆਪਣੀ ਰੂਚੀ ਅਤੇ ਪਸੰਦ ਅਨੁਸਾਰ ਪਾਠ ਸਮ¤ਗਰੀ ਡਾਊਨਲੋਡ ਕਰ ਸਕਣਗੇ।ਸਕੂਲਾਂ ’ਚ ਡਿਜੀਟਲ ਬਲੈਕ ਬੋਰਡ ਲਾਉਣ ਦੀ ਵੀ ਯੋਜਨਾ ਹੈ। ਇਹ ਕਾਰਜ ਕੇਂਦਰ ਸਰਕਾਰ ਦੇ ਮਨੁ¤ਖੀ ਵਸੀਲੇ ਵਿਕਾਸ ਮੰਤਰਾਲੇ ਵੱਲੋਂ ਕੀਤਾ ਜਾਣਾ ਹੈ। ਜੇਕਰ ਇਹ ਪ੍ਰੋਗਰਾਮ ਸਫਲਤਾ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਕੂਲ ਪੜ੍ਹਦੇ ਬੱਚਿਆਂ ਨੂੰ ਭਾਰੀ ਭਰਕਮ ਬਸਤਿਆਂ ਤੋਂ ਨਿਜ਼ਾਤ ਮਿਲੇਗੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਡੇ ਫੰਡਾਂ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰੋਗਰਾਮ ਦੀ ਖੁਲ੍ਹਦਿਲੀ ਨਾਲ ਫੰਡ ਮੁਹੱਈਆ ਕਰਵਾਉਣ ਤਾਂ ਜੋ ਇਸ ਨੇਕ ਕਾਰਜ ਨੂੰ ਸਮੇਂ ਸਿਰ ਅਤੇ ਸਮਾਬੱਧ ਨੇਪਰੇ ਚਾੜ੍ਹਿਆ ਜਾ ਸਕੇ। ਇਹ ਚੰਗੀ ਗੱਲ ਹੈ ਕਿ ਇਸ ਪ੍ਰੋਗਰਾਮ ਪ੍ਰਤੀ ਮਾਪੇ, ਵਿਦਿਆਰਥੀ ਅਤੇ ਅਧਿਆਪਕ ਘੱਟ ਰੁਚੀ ਦਿਖਾ ਰਹੇ ਹਨ। ਈ-ਬਸਤੇ ਇਕ ਚੰਗਾ ਬਦਲ ਹੈ। ਇਸ ਦਾ ਸਾਰੇ ਖੇਤਰਾਂ ਅਤੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਭਾਰੀ ਲਾਭ ਹੋ ਸਕਦਾ ਹੈ। ਮਨੁ¤ਖੀ ਵਸੀਲੇ ਵਿਕਾਸ ਮੰਤਰਾਲੇ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਡਿਜੀਟਲ ਸਿ¤ਖਿਆ ਨਾਲ ਜੋੜਨ ਦੀ ਪਹਿਲ ਦੇ ਅਧੀਨ ਆਉਣ ਵਾਲੇ ਸਾਲਾਂ ’ਚ ਦੇਸ਼ ਦੇ ਸਾਰੇ ਸਕੂਲਾਂ ਅੰਦਰ ‘ਆਪਰੇਸ਼ਨ ਡਿਜੀਟਲ ਬਲੈਕ ਬੋਰਡ’ ਨੂੰ ਲਾਗੂ ਕੀਤਾ ਜਾਵੇਗਾ। ਡਿਜ਼ੀਟਲ ਸਿੱਖਿਆ ਨਵੇਂ ਸਮੇਂ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਡਿਜ਼ੀਟਲ ਇੰਡੀਆ ਮੁਹਿੰਮ ਤਹਿਤ ਇਸ ਪ੍ਰੋਗਰਾਮ ਨੂੰ ਸਹਿਜ ਨਾਲ ਹੀ ਸਕੂਲਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਇਸ ਦੇ ਅਧੀਨ ਈ-ਬਸਤਾ ਅਤੇ ਈ-ਪਾਠਸ਼ਾਲਾ ਪ੍ਰੋਗਰਾਮ ਨੂੰ ਤੇਜੀ ਨਾਲ ਅੱਗੇ ਵਧਾਉਣਾ ਹੋਵੇਗਾ। ਰਾਸ਼ਟਰੀ ਸਿ¤ਖਿਆ ਖੋਜ ਅਤੇ ਟਰੇਨਿੰਗ ਪ੍ਰੀਸ਼ਦ (ਐ¤ਨ.ਸੀ.ਈ.ਆਰ.ਟੀ.) ਇਸ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਉਸ ਵੱਲੋਂ ਸਕੂਲਾਂ ’ਚ ਪਹਿਲੀ ਤੋਂ 12ਵੀਂ ਜਮਾਤ ਲਈ ਈ-ਸਮ¤ਗਰੀ ਤਿਆਰ ਕੀਤੀ ਜਾ ਰਹੀ ਹੈ। ਇਹ ਕਾਰਜ ਇਕ ਸਾਲ ਵਿੱਚ ਪੂਰਾ ਹੋਵੇਗਾ। ਐ¤ਨ.ਸੀ.ਈ.ਆਰ.ਟੀ. ਵੱਲੋਂ ਈ-ਬਸਤਾ ਦੇ ਸੰਦਰਭ ’ਚ ਹੁਣ ਤ¤ਕ 2350 ਈ ਸਮ¤ਗਰੀ ਤਿਆਰ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 53 ਤਰ੍ਹਾਂ ਦੇ ਈ-ਬਸਤੇ ਤਿਆਰ ਕੀਤੇ ਗਏ ਹਨ। ਹੁਣ ਤ¤ਕ 3294 ਈ-ਬਸਤੇ ਨੂੰ ਡਾਊਨਲੋਡ ਕੀਤਾ ਜਾ ਚੁਕਿਆ ਹੈ।।ਇਸ ਤੋਂ ਇਲਾਵਾ 43801 ਈ-ਸਮ¤ਗਰੀ ਡਾਊਨਲੋਡ ਕੀਤੀ ਜਾ ਚੁਕੀ ਹੈ। ਮਨੁ¤ਖੀ ਵਸੀਲੇ ਵਿਕਾਸ ਮੰਤਰਾਲੇ ਵੱਲੋਂ ਈ-ਬਾਸਤੇ ਦੇ ਸੰਬੰਧ ‘ਚ ਇਕ ਐਪ ਵੀ ਤਿਆਰ ਕੀਤਾ ਹੈ, ਜਿਸ ਰਾਹੀਂ ਵਿਦਿਆਰਥੀ ਟੈਬਲੇਟ, ਐਂਡ੍ਰਾਇਡ ਫੋਨ ਆਦਿ ਦੇ ਮਾਧਿਅਮ ਨਾਲ ਸਮ¤ਗਰੀ ਡਾਊਨਲੋਡ ਕਰ ਸਕਣਗੇ। ਕੇਂਦਰ ਵੱਲੋਂ 25 ਕੇਂਦਰੀ ਸਕੂਲਾਂ ’ਚ ਜਮਾਤ 8 ਦੇ ਸਾਰੇ ਬ¤ਚਿਆਂ ਨੂੰ ਟੈਬਲੇਟ ਦਿ¤ਤੇ ਜਾਣ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਸ ਨੂੰ ਇਕਸਾਰ ਸਾਰੇ ਸਕੂਲਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿੱਥੇ ਬੱਚਿਆਂ ਤੋਂ ਬਸਤਿਆਂ ਦਾ ਬੋਝ ਘਟੇਗਾ ਉਥੇ ਉਨ੍ਹਾਂ ਦੀ ਪੜ੍ਹਾਈ ਪ੍ਰਤੀ ਰੂਚੀ ਵੀ ਵਧੇਗੀ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11