Saturday , 26 May 2018
Breaking News
You are here: Home » BUSINESS NEWS » ਸਕਾਲਰਸ਼ਿਪ ਸਕੀਮ ਦੀ ਬਕਾਇਆ ਗ੍ਰਾਂਟ ਜਾਰੀ ਕਰਨ ਸਬੰਧੀ ਐਸ.ਡੀ.ਐਮ. ਫਗਵਾੜਾ ਨੂੰ ਦਿਤਾ ਮੰਗ ਪਤਰ

ਸਕਾਲਰਸ਼ਿਪ ਸਕੀਮ ਦੀ ਬਕਾਇਆ ਗ੍ਰਾਂਟ ਜਾਰੀ ਕਰਨ ਸਬੰਧੀ ਐਸ.ਡੀ.ਐਮ. ਫਗਵਾੜਾ ਨੂੰ ਦਿਤਾ ਮੰਗ ਪਤਰ

ਫਗਵਾੜਾ, 11 ਸਤੰਬਰ (ਪਰਵਿੰਦਰ ਜੀਤ ਸਿੰਘ)-ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਣ ਤੌਰ ਤੇ ਲਾਗੂ ਕਰਵਾਉਣ, ਇਸ ਸਕੀਮ ਤਹਿਤ ਰੁਕੀ ਹੋਈ ਗ੍ਰਾਂਟ ਨੂੰ ਤੁਰੰਤ ਜਾਰੀ ਕਰਨ ਅਤੇ ਸਕੀਮ ਤਹਿਤ ਢਾਈ ਲਖ ਰੁਪਏ ਤਕ ਦੀ ਸਲਾਨਾ ਆਮਦਨ ਵਾਲੇ ਹਰ ਪਰਿਵਾਰ ਨੂੰ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਜਰਨੈਲ ਨੰਗਲ ਦੀ ਅਗਵਾਈ ਹੇਠ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਂ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮਟੂ ਨੂੰ ਮੰਗ ਪਤਰ ਦਿਤੇ ਗਏ। ਜਰਨੈਲ ਨੰਗਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਿਨਾ ਲੇਟ ਫੀਸ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਤਾਰੀਖ 16 ਸਤੰਬਰ ਹੈ ਅਤੇ ਕਾਲਜਾਂ, ਯੁਨੀਵਰਸਿਟੀਆਂ ਵਲੋਂ ਵਿਦਿਆਰਥੀਆਂ ਨੂੰ ਫੀਸਾਂ ਦੀ ਮੰਗ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹਰਮੇਸ਼ ਪਾਠਕ, ਡਾ. ਸੁਖਦੇਵ ਚੌਕੜੀਆ, ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ, ਬਲਰਾਜ ਬਾ?ੂਜੀ, ਨਰੇਸ਼ ਸ਼ਰਮਾ, ਸਰਬਜੀਤ ਸਿੰਘ, ਡਾ. ਰਾਜਿੰਦਰ ਕਲੇਰ, ਰਮੇਸ਼ ਕੁਮਾਰ, ਕੁਲਦੀਪ ਪੰਚ, ਬਲਵੀਰ ਠਾਕੁਰ, ਸਨੀ ਭੁਲਾਰਾਈ, ਜੀਤਾ ਭੁਲਾਰਾਈ ਆਦਿ ਤੋਂ ਇਲਾਵਾ ਕਾਲਜ ਵਿਦਿਆਰਥੀ ਵੀ ਹਾਜਰ ਸਨ।

Comments are closed.

COMING SOON .....
Scroll To Top
11