Wednesday , 19 December 2018
Breaking News
You are here: Home » PUNJAB NEWS » ਸ਼੍ਰੋਮਣੀ ਕਮੇਟੀ ਵੱਲੋਂ ਦਲਿਤ ਹਿਤੈਸ਼ੀ ਅਤੇ ਮਾਨਵਤਾਵਾਦੀ ਫੈਸਲਿਆਂ ਲਈ ਪ੍ਰਧਾਨ ਭਾਈ ਲੌਂਗੋਵਾਲ ਨੂੰ ਕਰਾਂਗੇ ਸਨਮਾਨਿਤ : ਡਾ. ਜੱਖੂ

ਸ਼੍ਰੋਮਣੀ ਕਮੇਟੀ ਵੱਲੋਂ ਦਲਿਤ ਹਿਤੈਸ਼ੀ ਅਤੇ ਮਾਨਵਤਾਵਾਦੀ ਫੈਸਲਿਆਂ ਲਈ ਪ੍ਰਧਾਨ ਭਾਈ ਲੌਂਗੋਵਾਲ ਨੂੰ ਕਰਾਂਗੇ ਸਨਮਾਨਿਤ : ਡਾ. ਜੱਖੂ

ਨਥਾਣਾ, 12 ਮਾਰਚ (ਇੰਦਰਜੀਤ ਨਥਾਣਾ)-ਕਾਲੀ ਦਲ ਦੇ ਐਸ.ਸੀ. ਵਿੰਗ ਦੇ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਅੱਜ ਆਪਣੇ ਗ੍ਰਹਿ ਵਿੱਚ ਇੱਕ ਪ੍ਰੈਸ ਮਿਲਣੀ ਵਿੱਚ ਕਿਹਾ ਕਿ ਗੈਰ ਮਾਨਵਤਾਵਾਦੀ, ਅਣ ਮਨੁੱਖੀ, ਧਾਰਮਿਕ ਅਤੇ ਸਮਾਜਿਕ ਛੂਆ ਛਾਤ ਵਾਲੀ ਵਿਵਸਥਾ ਬਦਲਣ ਹਿੱਤ ਸਰਬੱਤ ਦਾ ਭਲਾ, ਜਾਤ ਪਾਤ ਰਹਿਤ ਸਮਾਜ ਲਈ ਖਾਲਸਾ ਸਿਰਜ ਕੇ ਸਿੱਖ ਧਰਮ ਦੇ ਫਲਸਫ਼ੇ ਨੂੰ ਮਨੁੱਖਤਾ ਦੀ ਭਲਾਈ ਲਈ ਤੋਰਿਆ ਸੀ। ਬਾਕੀ ਧਾਰਮਿਕ ਸਰੋਕਾਰਾਂ ਦੇ ਮੁਕਾਬਲੇ ਸਿੱਖ ਧਰਮ ਵਿੱਚ ਸੰਗਤ ਤੇ ਪੰਗਤ ਦੀ ਰੀਤੀ ਨੇ ਦਲਿੱਤ ਸਮਾਜ ਨੂੰ ਸਮਾਜਿਕ ਅਤੇ ਧਾਰਮਿਕ ਤੌਰ ਤੇ ਬਹੁਤ ਵੱਡੀ ਢੋਈ ਬਖਸ਼ਿਸ਼ ਕੀਤੀ ਇਸੇ ਕਾਰਨ ਦਲਿੱਤ ਸਿੱਖ ਧਰਮ ਦੀ ਸਿਰਜਣਾ ਤੋਂ ਲੈ ਕੇ ਹਰ ਕੁਰਬਾਨੀ ਵਿੱਚ ਮੋਹਰੀ ਹੋ ਕੇ ਨਿੱਤਰਦਾ ਹੈ। ਦਲਿੱਤ ਸਮਾਜ ਗੁਰੂ ਲੜ ਲੱਗੇ ਹੋਣ ਦੇ ਬਾਵਜੂਦ ਸਮਾਜਿਕ, ਆਰਥਿਕ ਅਤੇ ਧਾਰਮਿਕ ਪੱਖ ਤੋਂ ਪਿਛਾੜਿਆ ਜਾਂਦਾ ਰਿਹਾ ਹੈ। ਜਿਸਦਾ ਗਰੀਬਾਂ ਵਿੱਚ ਰੋਸ ਉਤਪੰਨ ਹੁੰਦਾ ਰਹਿੰਦਾ ਸੀ, ਗਰੀਬ ਸਿੱਖ ਸਮਾਜ ਚੋਂ ਹੋਰ ਧਰਮਾਂ ਅਤੇ ਡੇਰਿਆਂ ਵੱਲ ਜਾਣ ਦਾ ਰੁਝਾਨ ਹੋ ਗਿਆ ਸੀ, ਜੋ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਸੀ ਸਿੱਖ ਧਰਮ ਦੀ ਆਨ ਸ਼ਾਨ ਲਈ ਕੁਰਬਾਨੀਆਂ ਦੇਣ ਵਾਲਾ ਦਲਿੱਤ ਸਮਾਜ ਧਰਮ ਤੋਂ ਬੇਮੁੱਖ ਹੋ ਰਿਹਾ ਸੀ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਵੱਲੋਂ ਲਏ ਗਏ ਵੱਡੇ ਫੈਸਲਿਆਂ ਜਿਵੇਂ ਦਲਿੱਤ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜਾਂ ਅਤੇ ਮਰਨ ਤੋਂ ਬਾਅਦ ਅੰਤਿਮ ਅਰਦਾਸ ਵੇਲੇ ਪਾਠਾਂ ਦੀ ਸ਼੍ਰੋਮਣੀ ਕਮੇਟੀ ਦੇ ਗੁਰੂ ਘਰਾਂ ਚੋਂ ਕੋਈ ਵੀ ਭੇਟਾ ਨਹੀਂ ਲਈ ਜਾਵੇਗੀ ਦਲਿੱਤ ਸਮਾਜ ਦੀ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੀਆਂ ਖਾਹਿਸ਼ਾਂ ਹੁਣ ਦਮ ਨਹੀਂ ਤੋੜਨਗੀਆਂ ਸਗੋਂ ਗਰੀਬ ਗੁਰੂ ਦੇ ਆਸ਼ੀਰਵਾਦ ਦਾ ਆਨੰਦ ਮਾਣ ਸਕਣਗੇ। ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਗੁਰਭੇਜ ਸਿੰਘ, ਅਜਮੇਰ ਸਿੰਘ ਸਰਪੰਚ ਮਾੜੀ, ਹਰਵਿੰਦਰ ਸਿੰਘ ਕੌਂਸਲਰ, ਜਸਵੰਤ ਸਿੰਘ, ਸੀਰਾ ਚੇਅਰਮੈਨ, ਸੁਰਜੀਤ ਸਿੰਘ, ਐਚ.ਐਸ. ਬਰਾੜ, ਕ੍ਰਿਪਾਲ ਸਿੰਘ ਕੌਂਸਲਰ ਅਤੇ ਬਲੌਰ ਸਿੰਘ ਸ਼ਾਮਿਲ ਸਨ।

Comments are closed.

COMING SOON .....


Scroll To Top
11