Tuesday , 23 April 2019
Breaking News
You are here: Home » INTERNATIONAL NEWS » ਸ਼੍ਰੋਮਣੀ ਅਕਾਲੀ ਦਲ ਮੈਟਰੋਪੁਲਿਟਨ ਵਾਸ਼ਿੰਗਟਨ ਡੀਸੀ ਵੱਲੋਂ ਜਨਤਕ ਮੁਹਿੰਮ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਮੈਟਰੋਪੁਲਿਟਨ ਵਾਸ਼ਿੰਗਟਨ ਡੀਸੀ ਵੱਲੋਂ ਜਨਤਕ ਮੁਹਿੰਮ ਸ਼ੁਰੂ

ਵਾਸ਼ਿੰਗਟਨ ਡੀਸੀ, 29 ਅਕਤੂਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਸਥਿਤ ਢਾਂਚੇ ਵੱਲੋਂ ਅੱਜ ਸਮੂਹਿਕ ਤੌਰ ’ਤੇ ਫੈਸਲਾ ਲਿਆ ਕਿ ਪੰਜਾਬ ਦੇ ਮਾਹੌਲ ਨੂੰ ਹੋਰ ਬੇਹਤਰ ਬਣਾਉਣ ਲਈ ਜਿੱਥੇ ਨਾਨ ਪ੍ਰਾਫਿਟ ਸੰਸਥਾਵਾਂ ਦੇ ਉਪਰਾਲਿਆਂ ਨੂੰ ਜਾਗਰਿਤ ਕਰਨ ਅਤੇ ਉਨ੍ਹਾਂ ਦਾ ਲਾਭ ਪਿੰਡਾਂ ਦੀਆਂ ਗਰੀਬ ਕਮਿਊਨਿਟੀਆਂ ਨੂੰ ਦਿਵਾਉਣ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਅੱਖਾਂ ਦੇ ਮੁਫਤ ਕੈਂਪਾਂ ਦਾ ਆਯੋਜਨ ਕਰਨ ਲਈ ਇੱਕ ਟੀਮ ਨੂੰ ਭੇਜ ਦਿੱਤਾ ਹੈ ਜੋ ਪਹਿਲੇ ਪੜਾਅ ਵਿੱਚ ਵੀ ਪਿੰਡਾਂ ਵਿੱਚ ਅੱਖਾਂ ਦੇ ਮੁਫਤ ਕੈਂਪ ਲਗਾ ਕੇ ਮੁਫਤ ਦਵਾਈਆਂ ਆਪ੍ਰੇਸ਼ਨ, ਐਨਕਾਂ ਅਤੇ ਉਨ੍ਹਾਂ ਦੀ ਦੇਖਭਾਲ ਕਰੇਗੀ।

ਦੂਜੇ ਪੜਾਅ ਵਿੱਚ ਹਰੇਕ ਅਕਾਲੀ ਅਹੁਦੇਦਾਰ ਆਪੋ-ਆਪਣੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਸਿੱਖੀ ਰਹੁਰੀਤਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਉਪਰਾਲਾ ਕਰੇਗਾ ਤਾਂ ਜੋ ਨੌਜਵਾਨ ਆਪਣੇ ਸਿੱਖ ਇਤਿਹਾਸ ਅਤੇ ਫਰਜ਼ਾਂ ਨੂੰ ਪਛਾਣਦੇ ਹੋਏ ਪੰਜਾਬ ਦੀ ਬੇਹਤਰੀ ਲਈ ਕਦਮ ਉਠਾਏ। ਜਿੱਥੇ ਸਮੂਹ ਅਕਾਲੀ ਆਗੂਆਂ ਵੱਲੋਂ ਸੁਝਾਅ ਦਿੱਤੇ ਗਏ ਉਥੇ ਅਮਰੀਕਾ ਸਥਿਤ ਕੁਝ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਗੁਰੇਜ਼ ਕਰਨ ਲਈ ੁਭਾਵੁਕ ਹੋਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਇਥੇ ਵੀ ਕਈ ਜਥੇਬੰਦੀਆਂ ਸ਼ਹੀਦਾਂ ਦੇ ਨਾਂਅ ’ਤੇ ਪੈਸੇ ਇਕੱਠੇ ਕਰਕੇ ਆਪਣੀ ਨਿੱਤ ਜ਼ਿੰਦਗੀ ਨੂੰ ਬਸਰ ਕਰਨ ਲਈ ਅਡੰਬਰ ਰਚ ਰਹੇ ਹਨ। ਉਨ੍ਹਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਜੇਕਰ ਕਿਸੇ ਨੂੰ ਉਨ੍ਹਾਂ ਪ੍ਰਤੀ ਸ਼ਰਧਾ ਹੈ ਤਾਂ ਉਹ ਸਿੱਧੇ ਹੀ ਪਰਿਵਾਰ ਨੂੰ ਮਦਦ ਭੇਜ ਸਕਦਾ ਹੈ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਪਰਿਵਾਰਾਂ ਦੇ ਪਤੇ ਜਨਤਕ ਕਰਨ ਲਈ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਹਿਯੋਗ ਕਰ ਰਿਹਾ ਹੈ।
ਭਾਵੇਂ ਪੰਜਾਬ ਦੇ ਹਾਲਾਤ ਨੂੰ ਮੋੜਾ ਪੈ ਗਿਆ ਹੈ ਪਰ ਅਜੇ ਵੀ ਕੁਝ ਚੈਨਲ ਕੂੜ ਪ੍ਰਚਾਰ ਕਰਕੇ ਦੂਜੇ ਚੈਨਲਾਂ ਨੂੰ ਹੀਣ ਭਾਵਨਾ ਦੀ ਲਾਈਨ ਵਿੱਚ ਖੜ੍ਹੇ ਕਰ ਆਪਣੀ ਹਉਮੇ ਨੂੰ ਪੱਠੇ ਪਾ ਰਹੇ ਹਨ। ਜਦ ਕਿ ਉਹ ਵੀ ਚੈਨਲ ਕਾਂਗਰਸ ਦੇ ਕੁਝ ਅਹੁਦੇਦਾਰਾਂ ਨੇ ਖ੍ਰੀਦੋ ਫਰੋਖਤ ਕਰਕੇ ਇਸ ਪ੍ਰਚਾਰ ਵਿੱਚ ਜੁਟਾਇਆ ਹੋਇਆ ਹੈ ਜਿਸ ਲਈ ਲੋਕ ਪੂਰਨ ਤੌਰ ’ਤੇ ਜਾਗਰੂਕ ਹਨ। ਅਕਾਲੀ ਦਲ ਵੱਲੋਂ ਸਬੰਧਤ ਚੈਨਲ ਮੁਖੀ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਜੇਕਰ ਉਹ ਕੋਝੀਆਂ ਚਾਲਾਂ ਤੋਂ ਬਾਜ ਨਾ ਆਏ ਤਾਂ ਉਹ ਜਨਤਕ ਤੌਰ ’ਤੇ ਵਿਰੋਧ ਦੇ ਭਾਗੀਦਾਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਵੱਲੋਂ ਨਿਭਾਈ ਖਿਲਾਫੀ ’ਤੇ ਹੋਵੇਗੀ।
ਸਮੁੱਚੇ ਤੌਰ ’ਤੇ ਅਕਾਲੀ ਦਲ ਅਮਰੀਕਾ ਦਾ ਮੈਟਰੋਪੁਲਿਟਨ ਡੀਸੀ ਵਿੰਗ ਨੁਕੜ ਮੀਟਿੰਗਾਂ ਅਤੇ ਹਮਖਿਆਲੀ ਜਥੇਬੰਦੀਆਂ ਨਾਲ ਵਿਚਾਰਾਂ ਕਰਕੇ ਪੰਜਾਬ ਦੇ ਮਾਹੌਲ ਦੀ ਬੇਹਤਰੀ ਲਈ ਯੋਗਦਾਨ ਪਾ ਰਿਹਾ ਹੈ। ਕੁਝ ਬੁਜ਼ਦਿਲ ਆਪਣੀ ਡਿਊਟੀ ਤੋਂ ਕੁਤਾਹੀ ਕਰਕੇ ਆਪਣੀ ਜ਼ਮੀਰ ਦੇ ਉਲਟ ਵਿਚਰ ਰਹੇ ਹਨ, ਜਿਨ੍ਹਾਂ ਨੂੰ ਸਮੁੱਚੇ ਅਕਾਲੀ ਦਲ ਦੀ ਚਿਤਾਵਨੀ ਹੈ ਕਿ ਉਹ ਪੰਜਾਬ ਦੀ ਬੇਹਤਰੀ ਲਈ ਆਪਣਾ ਯੋਗਦਾਨ ਪਾਉਣ, ਅਜਿਹਾ ਨਾ ਹੋਵੇ ਕਿ ਉਹ ਵਿਰੋਧ ਦੇ ਭਾਗੀਦਾਰ ਬਣ ਜਾਣ।

Comments are closed.

COMING SOON .....


Scroll To Top
11