Sunday , 26 May 2019
Breaking News
You are here: Home » PUNJAB NEWS » ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿੱਤਣਗੇ ਉਮੀਦਵਾਰ : ਪੰਮਾ ਤਾਜੋਕੇ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿੱਤਣਗੇ ਉਮੀਦਵਾਰ : ਪੰਮਾ ਤਾਜੋਕੇ

ਤਪਾ ਮੰਡੀ, 21 ਸਤੰਬਰ (ਧਰਮਿੰਦਰ ਸਿੰਘ ਧਾਲੀਵਾਲ)- ਹਲਕਾ ਭਦੋੜ ਦੇ ਪਿੰਡਾ ਵਿੱਚ ਜਿਲ੍ਹਾਂ ਪ੍ਰੀਸਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾ ਦੀ ਕਿਸਮਤ ਦਾ ਫੈਸਲਾ 19 ਸਤੰਬਰ ਨੂੰ ਬਕਸਿਆ ਵਿੱਚ ਬੰਦ ਹੋ ਗਿਆ ਸੀ,ਜਿਸ ਦਾ ਅੱਜ ਨਤਿਜਾ ਸਾਹ੍ਹਮਣੇ ਆਉਣਾ ਹੈ। ਹਲਕਾ ਭਦੋੜ੍ਹ ਦੇ ਕਈ ਪਿੰਡਾਂ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਕਈ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੀ ਚੜ੍ਹਤ ਰਹੀ। ਜੇਕਰ ਪਿੰਡ ਤਾਜੋ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਬਹੁਤ ਵੱਡੀ ਵੋਟ-ਬੈਂਕ ਹੈ। ਉਘੇ ਸਮਾਜਸੇਵੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜਿਲ੍ਹਾਂ ਬਰਨਾਲਾ ਦੇ ਜਰਨਲ ਸਕੱਤਰ ਪਰਮਜੀਤ ਸਿੰਘ ਪੰਮਾ ਤਾਜੋਕੇ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਪਿਛੱਲੀ ਸਰਕਾਰ ਸਮੇਂ ਪਿੰਡ ਦੇ ਹਰ ਵਰਗ ਲਈ ਸਹੁਲਤ ਪ੍ਰਦਾਨ ਕੀਤੀ ਗਈ ਸੀ। ਅਕਾਲੀ ਸਰਕਾਰ ਸਮੇਂ ਪਿੰਡ ਵਿੱਚ ਵਿਕਾਸ ਕਾਰਜਾ ਲਈ ਵੱਡੀਆ ਗ੍ਰਾਂਟਾ ਦੇ ਗੱਫੇ ਆਉਣ ਕਾਰਣ ਪਿੰਡ ਦਾ ਚੰਗਾ ਵਿਕਾਸ ਹੋਈਆ ਸੀ। ਪਿੰਡ ਦੇ ਲੋਕਾਂ ਨੇ ਚੋਣਾ ਵਿੱਚ ਵੱਡੇ ਪੱਧਰ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰਾ ਨੂੰ ਵੋਟਾ ਪਾਈਆ ਹਨ। ਚੋਣਾ ਦੋਰਾਣ ਮਿਹਨਤ ਕਰਨ ਵਾਲੇ ਪਾਰਟੀ ਵਰਕਰਾ ਅਤੇ ਵੋਟਰਾ ਦਾ ਉਹ ਵਿਸੇਸ ਤੋਰ ਤੇ ਧੰਨਵਾਦ ਵੀ ਕਰਦੇ ਹਨ। ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਾਰੇ ਉਮੀਦਵਾਰਾ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਕਰਮਜੀਤ ਸਿੰਘ ਪੋਹਲਾ, ਚਮਕੋਰ ਸਿੰਘ ਤਾਜੋਕੇ, ਰਣਜੀਤ ਸਿੰਘ ਤਾਜੋਕੇ, ਗੁਰਮੇਲ ਸਿੰਘ, ਹਰਦੇਵ ਸਿੰਘ, ਨਛੱਤਰ ਸਿੰਘ, ਬਲਵੀਰ ਸਿੰਘ ਤੋਂ ਇਲਾਵਾ ਪਾਰਟੀ ਵਰਕਰ ਅਤੇ ਯੂਥ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11