Monday , 19 February 2018
Breaking News
You are here: Home » NATIONAL NEWS » ਸ਼੍ਰੀਨਗਰ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਸੀ.ਆਰ. ਪੀ.ਐਫ. ਜਵਾਨ ਸ਼ਹੀਦ

ਸ਼੍ਰੀਨਗਰ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਸੀ.ਆਰ. ਪੀ.ਐਫ. ਜਵਾਨ ਸ਼ਹੀਦ

ਸ਼੍ਰੀਨਗਰ- ਇਥੋਂ ਦੇ ਕਰਨ ਨਗਰ ਇਲਾਕੇ ‘ਚ ਸਥਿਤ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕੈਂਪਸ ‘ਤੇ ਅਤਵਾਦੀ ਹਮਲੇ ‘ਚ ਇਕ ਸੀ.ਆਰ.ਪੀ.ਐਫ. ਦਾ ਜਵਾਨ ਸ਼ਹੀਦ ਹੋ ਗਿਆ। ਸੀ.ਆਰ.ਪੀ.ਐਫ. ਦੇ ਬੁਲਾਰੇ ਨੇ ਦਸਿਆ,‘‘ਕੈਂਪਸ ਦੇ ਸੰਤਰੀ ਨੇ ਸਵੇਰੇ ਕਰੀਬ 4.30 ਵਜੇ 2 ਸ਼ਕੀ ਲੋਕਾਂ ਨੂੰ ਪਿਠ ‘ਤੇ ਬੈਗ ਲਟਕਾਏ ਅਤੇ ਹਥਾਂ ‘ਚ ਹਥਿਆਰ ਲਏ ਹੋਏ ਦੇਖਿਆ। ਉਸ ਨੇ ਦੋਹਾਂ ਨੂੰ ਲਲਕਾਰਿਆ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਬੁਲਾਰੇ ਨੇ ਕਿਹਾ ਕਿ ਅੱਤਵਾਦੀ ਉਥੋਂ ਦੌੜ ਗਏ।ਉਨ੍ਹਾਂ ਨੇ ਕਿਹਾ ਕਿ ਅਤਵਾਦੀ ਇਕ ਮਕਾਨ ‘ਚ ਲੁਕ ਗਏ ਹਨ, ਜਿਸ ਨੂੰ ਸੀ.ਆਰ.ਪੀ.ਐਫ. ਨੇ ਘੇਰ ਲਿਆ ਹੈ।ਦੋਹਾਂ ਵਲੋਂ ਗੋਲੀਬਾਰੀ ਹੋ ਰਹੀ ਹੈ।ਸੀ.ਆਰ.ਪੀ.ਐਫ. ਅਤੇ ਸੈਨਿਕਾਂ ਨੂੰ ਮੌਕੇ ’ਤੇ ਭੇਜਿਆ ਹੈ ਤਾਂ ਕਿ ਅਤਵਾਦੀ ਉਥੋਂ ਫਰਾਰ ਨਾ ਹੋ ਸਕਣ।

Comments are closed.

COMING SOON .....
Scroll To Top
11