Wednesday , 15 August 2018
Breaking News
You are here: Home » NATIONAL NEWS » ਸ਼ੋਪੀਆਂ ਫਾਇਰਿੰਗ: ਸੁਪਰੀਮ ਕੋਰਟ ਵੱਲੋਂ ਮੇਜਰ ਆਦਿੱਤਿਯ ਨੂੰ ਰਾਹਤ

ਸ਼ੋਪੀਆਂ ਫਾਇਰਿੰਗ: ਸੁਪਰੀਮ ਕੋਰਟ ਵੱਲੋਂ ਮੇਜਰ ਆਦਿੱਤਿਯ ਨੂੰ ਰਾਹਤ

ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਤੋਂ 2 ਹਫਤਿਆਂ ’ਚ ਜਵਾਬ ਮੰਗਿਆ

ਨਵੀਂ ਦਿੱਲੀ, 12 ਫਰਵਰੀ- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਫਾਇਰਿੰਗ ਮਾਮਲੇ ‘ਚ ਗੜ੍ਹਵਾਲ ਰਾਈਫਲਜ਼ ਦੇ ਮੇਜਰ ਆਦਿਤਿਯ ਨੂੰ ਵਡੀ ਰਾਹਤ ਦਿਤੀ ਹੈ। ਕੋਰਟ ਨੇ ਅਗਲੀ ਸੁਣਵਾਈ ਤਕ ਮੇਜਰ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਏ ਜਾਣ ‘ਤੇ ਰੋਕ ਲਗਾ ਦਿਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ 2 ਹਫਤਿਆਂ ‘ਚ ਜਵਾਬ ਮੰਗਿਆ ਹੈ।
ਮੇਜਰ ਦੇ ਪਿਤਾ ਲੈਫਟੀਨੈਂਟ ਕਰਨਲ ਕਰਮਵੀਰ ਸਿੰਘ ਨੇ ਸ਼ੋਪੀਆਂ ’ਚ ਫਾਇਰਿੰਗ ਦੇ ਮਾਮਲੇ ’ਚ ਐਫ.ਆਈ.ਆਰ. ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਬੈਂਚ ਨੇ ਇਹ ਆਦੇਸ਼ ਜਾਰੀ ਕੀਤਾ। ਜ਼ਿਕਰਯੋਗ ਹੈ ਕਿ 27 ਜਨਵਰੀ ਨੂੰ ਸ਼ੋਪੀਆਂ ਦੇ ਗਨੋਵਪੋਰਾ ਪਿੰਡ ‘ਚ ਪਥਰਾਅ ਕਰ ਰਹੀ ਭੀੜ ‘ਤੇ ਫੌਜ ਕਰਮਚਾਰੀਆਂ ਵਲੋਂ ਫਾਇਰਿੰਗ ਕਰਨ ਨਾਲ 2 ਆਮ ਨਾਗਰਿਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮੁਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ। ਮੇਜਰ ਆਦਿਤਿਯ ਕੁਮਾਰ ਸਮੇਤ ਗੜ੍ਹਵਾਲ ਰਾਈਫਲਜ਼ ਦੇ 10 ਕਰਮਚਾਰੀਆਂ ਦੇ ਖਿਲਾਫ ਰਣਬੀਰ ਸਜ਼ਾ ਜ਼ਾਬਤਾ ਦੀ ਧਾਰਾ 302 (ਕਤਲ) ਅਤੇ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਸੀ।

Comments are closed.

COMING SOON .....
Scroll To Top
11