Thursday , 27 June 2019
Breaking News
You are here: Home » NATIONAL NEWS » ਸ਼ੋਪੀਆਂ ’ਚ ਅੱਤਵਾਦੀ ਹਮਲੇ ’ਚ 4 ਪੁਲਿਸ ਕਰਮਚਾਰੀ ਸ਼ਹੀਦ

ਸ਼ੋਪੀਆਂ ’ਚ ਅੱਤਵਾਦੀ ਹਮਲੇ ’ਚ 4 ਪੁਲਿਸ ਕਰਮਚਾਰੀ ਸ਼ਹੀਦ

 

ਅਨੰਤਨਾਗ ’ਚ ਸੁਰੱਖਿਆ ਬਲਾਂ ਵੱਲੋਂ 2 ਅੱਤਵਾਦੀ ਢੇਰ

ਸ੍ਰੀਨਗਰ, 29 ਅਗਸਤ- ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਅਜ ਹੋਏ ਅਤਵਾਦੀ ਹਮਲੇ ’ਚ ਚਾਰ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਹਮਲਾ ਸ਼ੋਪੀਆਂ ਦੇ ਅਰਹਾਮਾ ‘ਚ ਉਸ ਸਮੇਂ ਕੀਤਾ ਗਿਆ, ਜਦੋਂ ਡੀ. ਐਸ. ਪੀ. ਹੈਡਕੁਆਰਟਰ ਦੀ ਐਸਕਾਰਟ ਪਾਰਟੀ ਨਿਕਲੀ।ਅੱਤਵਾਦੀਆਂ ਵਲੋਂ ਪੁਲਿਸ ਕਰਮਾਚਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਚਾਰ ਕਰਮਚਾਰੀ ਹਮਲੇ ‘ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜਲਦ ਹੀ ਹਸਪਤਾਲ ਪਹੁੰਚਾਇਆ ਗਿਆ ਅਤੇ ਚਾਰਾਂ ਨੇ ਹਸਪਤਾਲ ‘ਚ ਹੀ ਦਮ ਤੋੜ ਦਿਤਾ। ਉਕਤ ਹਮਲਾ ਹਿਜ਼ਬੁਲ ਮੁਜਾਹਿਦੀਨ ਦੇ ਉਚ ਕਮਾਂਡਰ ਅਲਤਾਫ ਅਹਿਮਦ ਡਾਰ ਦੀ ਨਾਲ ਲਗਦੇ ਅਨੰਤਨਾਗ ਵਿਚ ਸੁਰਖਿਆ ਬਲਾਂ ਵਲੋਂ ਕੀਤੀ ਗਈ ਹਤਿਆ ਦੇ ਬਦਲੇ ਵਜੋਂ ਕੀਤਾ ਗਿਆ ਹੈ। ਸ਼ਹੀਦ ਹੋਣ ਵਾਲੇ ਚਾਰੇ ਪੁਲਿਸ ਕਰਮਚਾਰੀ ਇਕ ਡੀ. ਐਸ. ਪੀ ਨੂੰ ਐਸਕਾਰਟ ਕਰ ਰਹੇ ਸਨ ਜਦੋਂ ਬੋਂਗਮ ਵਿਚ ਫਲ ਮੰਡੀ ਦੇ ਨੇੜੇ ਇਕ ਬਾਗ਼ ਵਿਚੋਂ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿਤੀ ਅਤੇ ਜਾਂਦੇ ਹੋਏ ਹਮਲਾਵਰ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੀਆਂ ਤਿੰਨ ਰਾਈਫਲਾਂ ਚਕ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਿਕ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਜਾਰੀ ਹੈ। ਦੱਖਣੀ ਕਸ਼ਮੀਰ ਵਿੱਚ ਪਿਛਲੇ ਮਹੀਨੇ ਦੌਰਾਨ ਸੁਰੱਖਿਆ ਬਲਾਂ ’ਤੇ ਕੀਤਾ ਗਿਆ ਇਹ ਸਭ ਤੋਂ ਵੱਡਾ ਹਮਲਾ ਸੀ। ਇਸ ਸਾਲ ’ਚ ਹਣ ਤੱਕ 30 ਪੁਲਿਸ ਕਰਮਚਾਰੀਆਂ ਨੇ ਆਪਣੀ ਜਾਨ ਗਵਾਈ ਹੈ। ਅਨੰਤਨਾਗ ’ਚ ਹੋਏ ਮੁਕਾਬਲੇ ’ਚ ਪੁਲਿਸ ਅਤੇ ਫੌਜ ਵੱਲੋਂ ਸਾਂਝੀ ਕਾਰਵਾਈ ’ਚ 2 ਅੱਤਵਾਦੀ ਮਾਰੇ ਗਏ ਸਨ।

Comments are closed.

COMING SOON .....


Scroll To Top
11