Sunday , 26 May 2019
Breaking News
You are here: Home » BUSINESS NEWS » ਸ਼ੈਲਰ ਮਿਲ ਦੇ ਬਹੁ ਕਰੋੜੀ ਘੁਟਾਲੇ ਵਿਚ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਂਚ

ਸ਼ੈਲਰ ਮਿਲ ਦੇ ਬਹੁ ਕਰੋੜੀ ਘੁਟਾਲੇ ਵਿਚ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਂਚ

467 ਵੈਗਨ ਝੋਨਾ ਹੋਇਆ ਹੈ ਖੁਰਦ-ਬੁਰਦ

ਅੰਮ੍ਰਿਤਸਰ/ਜੰਡਿਆਲਾ ਗੁਰੂ, 12 ਜੂਨ-ਜੰਡਿਆਲਾ ਦੀ ਬੀਰੂ ਮੱਲ ਮੁਲਖ ਰਾਜ ਸ਼ੈਲਰ ਮਿਲ ਵੱਲੋਂ ਕੀਤੇ ਗਏ ਬਹੁ ਕਰੋੜੀ ਘੁਟਾਲੇ ਦੀ ਜਾਂਚ ਲਈ ਅੱਜ ਵਿਜੀਲੈਂਸ ਪੰਜਾਬ ਦੇ ਡਾਇਰੈਕਟਰ ਕਮ ਏ. ਡੀ. ਜੀ. ਪੀ. ਸ੍ਰੀ ਬੀ. ਕੇ. ਉਪਲ ਆਈ ਪੀ ਐਸ ਨੇ ਅੱਜ ਜੰਡਿਆਲਾ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਘੁਟਾਲੇ ਦੀ ਪੀੜਤ ਧਿਰਾਂ ਜਿਸ ਵਿਚ ਪੰਜਾਬ ਨੈਸ਼ਨਲ ਬੈਂਕ, ਪਨਗਰੇਨ ਅਤੇ ਵੇਅਰ ਹਾਊਸ ਸ਼ਾਮਿਲ ਹਨ, ਦੇ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਕੀਤੀ। ਦੱਸਣਯੋਗ ਹੈ ਕਿ ਉਕਤ ਸ਼ੈਲਰ ਮਿਲ ਵੱਲੋਂ ਪਨਗਰੇਨ ਅਤੇ ਵੇਅਰ ਹਾਊਸ ਦਾ 467 ਵੈਗਨ ਝੋਨਾ ਖੁਰਦ-ਬੁਰਦ ਕੀਤਾ ਗਿਆ ਹੈ ਅਤੇ ਪੰਜਾਬ ਨੈਸ਼ਨਲ ਬੈਂਕ ਦੀ 203 ਕਰੋੜ ਰੁਪਏ ਦੀ ਲਿਮਟ ਵੀ ਵਾਪਸ ਨਹੀਂ ਕੀਤੀ ਗਈ। ਅੱਜ ਸ੍ਰੀ ਉਪਲ ਨੇ ਸ਼ੈਲਰ ਮਿਲ ਪਹੁੰਚ ਕੇ ਜਿੱਥੇ ਮੌਕੇ ਦਾ ਜਾਇਜ਼ਾ ਲਿਆ, ਉਥੇ ਸਾਰੇ ਅਧਿਕਾਰੀਆਂ ਤੋਂ ਪੁੱਛ-ਗਿਛ ਕੀਤੀ, ਕਿ ਕਿਵੇਂ ਝੋਨਾ ਵਾਪਸ ਲੈਣ ਵਿਚ ਕੁਤਾਹੀ ਹੋਈ ਅਤੇ ਬੈਂਕ ਵੱਲੋਂ ਕਿਸ ਅਧਾਰ ’ਤੇ ਇੰਨੇ ਵੱਡੀ ਰਕਮ ਦੀ ਲਿਮਟ ਬਣਾਈ ਗਈ। ਉਨਾਂ ਸਾਰੇ ਅਧਿਕਾਰੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਉਪਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਉਨਾਂ ਨਾਲ ਐਸ ਐਸ ਪੀ ਵਿਜੀਲੈਂਸ ਅੰਮ੍ਰਿਤਸਰ ਰੇਂਜ ਸ੍ਰੀ ਰਵਿੰਦਰ ਕੁਮਾਰ ਬਖਸ਼ੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11