Tuesday , 16 July 2019
Breaking News
You are here: Home » PUNJAB NEWS » ਸ਼ੇਰਪੁਰ ਰੋਡ ਸ਼ੋਅ ਦੌਰਾਨ ਆਪਣੇ ਹੱਥੀਂ ਬਣਾਈ ਫੋਟੋ ਨਾਲ ਕੇਜਰੀਵਾਲ ਦਾ ਕੀਤਾ ਸਨਮਾਨ

ਸ਼ੇਰਪੁਰ ਰੋਡ ਸ਼ੋਅ ਦੌਰਾਨ ਆਪਣੇ ਹੱਥੀਂ ਬਣਾਈ ਫੋਟੋ ਨਾਲ ਕੇਜਰੀਵਾਲ ਦਾ ਕੀਤਾ ਸਨਮਾਨ

ਕੇਜਰੀਵਾਲ ਸਾਹਿਬ ਦੇ ਦਿੱਲੀ ਵਿੱਚ ਕੀਤੇ ਕੰਮਾਂ ਤੋਂ ਹਾਂ ਪ੍ਰਭਾਵਿਤ : ਪਰਵਿੰਦਰ

ਸੇਰਪੁਰ, 16 ਮਈ (ਹਰਜੀਤ ਕਾਤਿਲ)- 19 ਮਈ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਵਲੋਂ ਇਨ੍ਹਾਂ ਚੋਣਾਂ ਵਿਚ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੇ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਸਬਾ ਸ਼ੇਰਪੁਰ ਦੇ ਇਲਾਕੇ ਵਿਚ ਆਪਣਾ ਰੋਡ ਸ਼ੋਅ ਕੀਤਾ, ਜਦੋ ਰੋਡ ਸ਼ੋਅ ਖੇੜੀ ਕਲਾਂ ਦੇ ਵਿਚ ਦੀ ਵਿਚਰਿਆ ਤਾਂ ਪਿੰਡ ਖੇੜੀ ਕਲਾਂ ਦੀ ਜੰਮਪਲ ਬੀਬੀ ਪਰਵਿੰਦਰ ਕੌਰ ਨੇ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪਣੇ ਹਥੀ ਬਣਾਈ ਤਸਵੀਰ ਉਨ੍ਹਾਂ ਨੂੰ ਭੇਟ ਕੀਤੀ। ਕੇਜਰੀਵਾਲ ਨੇ ਬਹੁਤ ਹੀ ਅਦਬ ਸਤਿਕਾਰ ਨਾਲ ਇਹ ਤਸਵੀਰ ਕਬੂਲ ਕੀਤੀ ਅਤੇ ਪਰਵਿੰਦਰ ਕੌਰ ਨੂੰ ਪਿਆਰ ਸਤਿਕਾਰ ਦਿਤਾ। ਇਸ ਮੌਕੇ ਤੇ ਪਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਬੀਬੀ ਪਰਵਿੰਦਰ ਕੌਰ ਨੇ ਦਸਿਆ ਕਿ ਮੈਂ ਕੇਜਰੀਵਾਲ ਸਾਹਿਬ ਦੇ ਦਿਲੀ ਵਿਚ ਕੀਤੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹਾਂ ਲੋਕਾਂ ਨੂੰ ਇਹੋ ਜਿਹੇ ਸੱਚੇ ਇਮਾਨਦਾਰ ਨੇਕ ਇਨਸਾਨਾਂ ਨੂੰ ਸਿਆਸਤ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ ਹੈ।

Comments are closed.

COMING SOON .....


Scroll To Top
11