Monday , 23 September 2019
Breaking News
You are here: Home » HEALTH » ਸ਼ੇਰਪੁਰ-ਧੂਰੀ ਰੋਡ ‘ਤੇ ਭਿਆਨਕ ਹਾਦਸੇ ‘ਚ ਔਰਤ ਦੀ ਮੌਤ

ਸ਼ੇਰਪੁਰ-ਧੂਰੀ ਰੋਡ ‘ਤੇ ਭਿਆਨਕ ਹਾਦਸੇ ‘ਚ ਔਰਤ ਦੀ ਮੌਤ

ਟਰੱਕ ਤੇ ਬੱਸ ਦੀ ਟੱਕਰ ਕਾਰਨ ਹੋਇਆ ਹਾਦਸਾ-ਡਰਾਈਵਰ ਸਮੇਤ ਅੱਧੀ ਦਰਜ਼ਨ ਜ਼ਖਮੀ, 2 ਦੀ ਹਾਲਤ ਗੰਭੀਰ

ਸ਼ੇਰਪੁਰ, 21 ਅਗਸਤ (ਹਰਜੀਤ ਕਾਤਿਲ)- ਸ਼ੇਰਪੁਰ ਤੋਂ ਧੂਰੀ ਰੋਡ ‘ਤੇ ਇੱਕ ਪ੍ਰਾਈਵੇਟ ਟਰਾਸਪੋਰਟ ਦੀ ਸਵਾਰੀਆਂ ਨਾਲ ਭਰੀ ਬੱਸ ਅਤੇ ਖਾਲੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਆਮੋ-ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਇਸ ਹਾਦਸੇ ਵਿੱਚ ਬੱਸ ਡਰਾਈਵਰ ਸਮੇਤ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਅਤੇ 2 ਜਾਣਿਆ ਦੀ ਹਾਲਤ ਨਾਜੁਕ ਹੋਣ ਦੀ ਜਾਣਕਾਰੀ ਵੀ ਘਟਨਾ ਸਥਾਨ ਤੋਂ ਮਿਲੀ ਹੈ। ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਖਾਲਸਾ ਮਿੰਨੀ ਬੱਸ ਸ਼ੇਰਪੁਰ ਤੋਂ ਮਲੇਰਕੋਟਲਾ ਨੂੰ ਬਾਅਦ ਦੁਪਹਿਰ ਜਾ ਰਹੀ ਸੀ ਅਤੇ ਇੱਕ ਟਰੱਕ ਖਾਲੀ ਸਿਲੰਡਰਾਂ ਨਾਲ ਭਰਿਆ ਹੋਇਆ ਮਲੇਰਕੋਟਲਾ ਤੋਂ ਵਾਇਆਂ ਕਾਤਰੋਂ-ਸ਼ੇਰਪੁਰ ਹੋਕੇ ਰਾਮਾ ਜ਼ਿਲ੍ਹਾ ਬਠਿੰਡਾ ਨੂੰ ਜਾ ਰਿਹਾ ਸੀ। ਜ਼ਿਨ੍ਹਾਂ ਦੀ ਆਪਸੀ ਭਿਆਨਕ ਟੱਕਰ ਸ਼ੇਰਪੁਰ ਤੋਂ ਕਾਤਰੋਂ ਵਿਚਕਾਰ ਪੈਂਦੇ ਪੈਟਰੋਲ ਪੰਪ ਦੇ ਨਜ਼ਦੀਕ ਹੋ ਗਈ। ਇਹ ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਦੂਰ-ਦੂਰ ਤੱਕ ਇਸ ਦਾ ਖੜਕਾ ਲੋਕਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਸੁਣਾਈ ਦਿੱਤਾ।
ਹਾਦਸੇ ਦੇ ਤੁਰੰਤ ਬਾਅਦ ਇੱਕਠੇ ਹੋਏ ਲੋਕਾਂ ਨੇ ਜਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿੱਚ ਦਾਖਲ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਥਾਣਾ ਸ਼ੇਰਪੁਰ ਦੇ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਅਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਦੋਨੇ ਹੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਕੁਝ ਮਿੰਟਾਂ ਵਿੱਚ ਹੀ ਪੁੱਜੇ ਅਤੇ ਉਹਨਾਂ ਲੋਕਾਂ ਦੇ ਸਹਿਯੋਗ ਨਾਲ ਬਾਕੀ ਦੇ ਜਖਮੀਆਂ ਨੂੰ ਐਬੂਲੈਂਸਾ ਰਾਹੀ ਸਿਵਲ ਹਸਪਤਾਲ ਧੂਰੀ ਵਿਖੇ ਭੇਜ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਨੇ ਹੀ ਥਾਣੇ ਦੇ ਮੁਖੀਆਂ ਨੇ ਦੱਸਿਆਂ ਕਿ ਖਾਲਸਾ ਮਿੰਨੀ ਬੱਸ ਨੰਬਰ ਪੀ.ਬੀ 13 ਏ.ਬੀ 7215 ਨੂੰ ਲਾਲੀ ਮੁਹੰਮਦ ਵਾਸੀ ਮਾਹਮਦਪੁਰ ( ਸ਼ੇਰਪੁਰ, ਸੰਗਰੂਰ) ਚਲਾ ਰਿਹਾ ਸੀ ਜੋ ਕਿ ਇਸ ਹਾਦਸੇ ਵਿੱਚ ਅਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਜਦਕਿ ਗੈਸ ਸਿਲੰਡਰਾਂ ਵਾਲੇ ਟਰੱਕ ਨੰਬਰ ਪੀ.ਬੀ 03 ਏ.ਏ 9537 ਨੂੰ ਸੁਰਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਭਲਾਈਆਣਾ ( ਜ਼ਿਲ੍ਹਾ ਮੁਕਤਸਰ) ਚਲਾ ਰਿਹਾ ਸੀ ਜਿਸ ਦੇ ਵੀ ਸੱਟਾ ਲੱਗੀਆਂ ਹੋਣ ਕਰਕੇ ਉਸ ਨੂੰ ਵੀ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾ ਦਿੱਤਾ। ਇਸ ਤੋਂ ਇਲਾਵਾ ਸੇਵਾ ਮੁਕਤ ਬੀ.ਪੀ.ਈ.ਓੰ ਦੀਵਾਨ ਸਿੰਘ ਮਾਹਮਦਪੁਰ ਜੋ ਸ਼ੇਰਪੁਰ ਵਿਖੇ ਚੱਲ ਰਹੇ ਹਸਪਤਾਲ ਐਕਸ਼ਨ ਕਮੇਟੀ ਸ਼ੇਰਪੁਰ ਦਾ ਸਰਗਰਮ ਮੈਂਬਰ ਹੈ ਅਤੇ ਧਰਨੇ ਤੋਂ ਬਾਅਦ ਉਕਤ ਬੱਸ ਰਾਹੀ ਆਪਣੇ ਪਿੰਡ ਮਾਹਮਦਪੁਰ ਨੂੰ ਜਾ ਰਿਹਾ ਸੀ ਦੀਆਂ ਲੱਤਾ ਤੇ ਸੱਟਾ ਲੱਗਣ ਕਰਕੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ। ਜਦਕਿ ਪਿੰਡ ਅਲੀਪੁਰ ਖਾਲਸਾ ਦੀ ਮਹਿੰਦਰ ਕੌਰ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਵੀ ਮਿਲਿਆ ਹੈ। ਇਸ ਤੋਂ ਇਲਾਵਾ ਕਈ ਹੋਰ ਸਵਾਰੀਆਂ ਜ਼ਿਨਾਂ ਦੇ ਨਾਂ ਪਤਾ ਨਹੀਂ ਲੱਗ ਸਕੇ ਪਰ ਉਹਨਾਂ ਵੀ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਬੱਸ ਡਰਾਈਵਰ ਲਾਲੀ ਮੁਹੰਮਦ ਵਾਸੀ ਮਾਹਮਦਪੁਰ, ਦੀਵਾਨ ਸਿੰਘ ਮਾਹਮਦਪੁਰ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਜਿੱਥੇ ਨੁਕਸਾਨੇ ਵਹੀਕਲਾਂ ਨੂੰ ਸੜਕ ਤੋਂ ਹਟਾਕੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਅਤੇ ਉੱਥੇ ਇਸ ਮਾਮਲੇ ਨੂੰ ਲੈਕੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਜਸਦੇਵ ਸਿੰਘ ਕਾਲਾਬੂਲਾ, ਸਰਪੰਚ ਬਹਾਦਰ ਸਿੰਘ ਬਾਗੜੀ, ਬਲਵਿੰਦਰ ਸਿੰਘ ਕਾਤਰੋਂ, ਭੁਪਿੰਦਰ ਸਿੰਘ ਧੀਮਾਨ, ਕਾਮਰੇਡ ਸੁਖਦੇਵ ਸਿੰਘ ਬੜੀ, ਸਾਬਕਾ ਸਰਪੰਚ ਗੁਰਜੰਟ ਸਿੰਘ ਚਾਂਗਲੀ, ਦਵਿੰਦਰ ਸਿੰਘ ਕਾਲਾਬੂਲਾ, ਐਡਵੋਕੇਟ ਜਸਵੀਰ ਸਿੰਘ ਖੇੜੀ ਆਦਿ ਨੇ ਕਿਹਾ ਕਿ ਸੜਕ ਦੇ ਦੋਨੇ ਪਾਸੇ ਬਰਮਾ ਤੇ ਮਿੱਟੀ ਨਹੀਂ ਪਾਈ ਹੋਈ ਅਤੇ ਸੜਕ ਨਾਲ ਲੱਗਦਾ ਕੱਚਾ ਰਸਤਾ ਸੁੱਖੇ ਤੇ ਗਾਜਰ ਘਾਹ ਦੇ ਬੂਟਿਆ ਨਾਲ ਭਰਿਆਂ ਹੋਣ ਕਰਕੇ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਆਗੂਆਂ ਨੇ ਮੰਗ ਕੀਤੀ ਕਿ ਬਰਮਾਂ ਤੇ ਮਿੱਟੀ ਲਗਾਈ ਜਾਵੇ ਤੇ ਸੜਕ ਨਾਲ ਉੱਘੇ ਬੂਟਿਆਂ ਨੂੰ ਨਸ਼ਟ ਕੀਤਾ ਜਾਵੇ।

Comments are closed.

COMING SOON .....


Scroll To Top
11