Sunday , 26 May 2019
Breaking News
You are here: Home » HEALTH » ਸ਼ੇਰਖਾਵਾਲਾ ਵਾਸੀ ਸ਼ਾਮ ਸਿੰਘ ਵੱਲੋਂ ਖੁਦਕੁਸ਼ੀ

ਸ਼ੇਰਖਾਵਾਲਾ ਵਾਸੀ ਸ਼ਾਮ ਸਿੰਘ ਵੱਲੋਂ ਖੁਦਕੁਸ਼ੀ

ਬੋਹਾ, 21 ਸਤੰਬਰ (ਸੰਤੋਖ ਸਾਗਰ)- ਪਿੰਡ ਸ਼ੇਰਖਾਵਾਲਾ ਵਾਸੀ ਸ਼ਾਮ ਸਿੰਘ ਪੁੱਤਰ ਬਲਦੇਵ ਸਿੰਘ (42) ਕੌਮ ਰਮਦਾਸੀਆ ਸਿੱਖ ਨੇ ਜਹਿਰੀਲੀ ਦਿਵਾਈ ਪੀਕੇ ਖੁਦਕੁਸ਼ੀ ਕਰ ਲਈ।ਇਸ ਦੁੱਖਾਂ ਭਰੇ ਗਮਗੀਨ ਮਹੌਲ ਤੇ ਸ਼ਾਮ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਮੇਰੇ ਪਤੀ ਨੂੰ ਪਿੰਡ ਦੇ ਹੀ ਡਾ. ਗਮਦੂਰ ਸਿੰਘ ਅਤੇ ਹੋਰ ਤਿੰਨ ਵਿਅਕਤੀ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸਨ। ਜਿਸ ਦੀ ਵਜਾਅ ਕਾਰਨ ਮੇਰਾ ਪਤੀ ਮਾਨਸਿਕ ਤੋਰ ਤੇ ਪ੍ਰੇਸ਼ਾਨ ਸੀ ਅਤੇ ਪ੍ਰੇਸ਼ਾਨੀ ਕਾਰਨ ਮੇਰੇ ਪਤੀ ਨੇ ਜਹਿਰ ਪੀ ਕੇ ਖੁਦਕੁਸ਼ੀ ਕਰ ਲਈ ਹੈ।ਇਸ ਦਰਦ ਭਰੀ ਘਟਨਾਂ ਤੇ ਬੋਹਾ ਥਾਣਾ ਵਿਖੇ ਤਾਇਨਾਤ ਅਤੇ ਪਿੰਡ ਸ਼ੇਰਖਾਂਵਾਲਾ ਦੇ ਜੈਲ ਅਫਸਰ ਐਸ.ਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਸਿੰਘ ਦੀ ਪਤਨੀ ਵੀਰਪਾਲ ਕੌਰ ਦੇ ਬਿਆਨ ਦੇ ਅਧਾਰ ਤੇ 306 ਦਾ ਪਰਚਾ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਮ੍ਰਿਤਕ ਦਾ ਪੋਸਟਮਾਰਟ ਕਰਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।ਸ਼ਾਮ ਸਿੰਘ ਅਪਣੇ ਪਰਿਵਾਰ ਵਿੱਚ ਪਿੱਛੇ ਪਤਨੀ ,ਤਿੰਨ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ ਹੈ।ਸ਼ਾਮ ਸਿੰਘ ਦੀ ਮੌਤ ਤੇ ਪਿੰਡ ਵਾਸੀਆਂ ਗਹਿਰਾ ਦੁੱਖ ਪ੍ਰਗਟ ਕੀਤਾ।

Comments are closed.

COMING SOON .....


Scroll To Top
11