ਗਾਇਕੀ ਭਾਵੇਂ ਭਾਰਤ ਦੀ ਹੋਵੇ ਜਾਂ ਕਿਸੇ ਹੋਰ ਦੇਸ਼ ਦੀ, ਸੰਗੀਤ ਦੇ ਖੇਤਰ ਵਿੱਚ ਹਮੇਸ਼ਾ ਲੋਕ ਸਿੰਗਰ ਨੂੰ ਜ਼ਿਆਦਾਤਰ ਜਾਣਦੇ ਹਨ ਪਰ ਸਟੇਜਾਂ ‘ਤੇ ਗਾਉਣ ਵਾਲੇ ਇੱਕ ਸਿੰਗਰ ਦੇ ਨਾਲ ਇੱਕ ਪੂਰੀ ਟੀਮ ਕੰੰਮ ਕਰਦੀ ਹੈ, ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ ਪਰ ਇਨ੍ਹਾਂ ਸਾਜ਼ਿੰਦਿਆਂ ਕਰਕੇ ਹੀ ਸਿੰਗਰ ਸਟੇਜ ‘ਤੇ ਕੰਮ ਕਰ ਪਾਉਦਾ ਹੈ। ਇਨ੍ਹਾਂ ਸਾਜੀਆਂ ਵਿੱਚੋਂ ਇੱਕ ਨਾਮ ਆਉਦਾ ਹੈ ਸ਼ਿਵ ਕੁਮਾਰ ਦਾ, ਜੋ ਕਿ ਮਾਤਾ ਹਰਭਜਨ ਕੌਰ ਤੇ ਸ੍ਰੀ ਲਹਿੰਬਰ ਰਾਮ ਦੇ ਘਰ ਪੈਦਾ ਹੋਇਆ ਤੇ ਫਗਵਾੜਾ ਦੇ ਬਸੰਤ ਨਗਰ ਵਿੱਚ ਰਹਿ ਰਿਹਾ ਹੈ। ਸ਼ਿਵ ਕੁਮਾਰ ਨੇ ਮੁੱਢਲੀ ਸਿੱਖਿਆ ਜੇ.ਜੇ. ਸਰਕਾਰੀ ਸਕੂਲ ਫਗਵਾੜਾ ਤੋਂ ਪ੍ਰਾਪਤ ਕੀਤੀ। ਉਸ ਨੂੰ ਬਚਪਨ ਤੋਂ ਮਿ?ੂਜ਼ਿਕ ਦਾ ਸ਼ੌਂਕ ਹੀ ਅੱਜ ਸਟੇਜ਼ਾਂ ਤੱਕ ਲੈ ਆਇਆ। ਸ਼ਿਵ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਐਕਟੋਪੈਡ ਸੁੱਖਾ ਜੀ ਤੋਂ ਸਿੱਖੀ ਤੇ ਅੱਜ ਵੀ ਉਨ੍ਹਾਂ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਸ਼ਿਵ ਕੁਮਾਰ ਨੇ ਪੰਜਾਬ ਦੇ ਕਾਫ਼ੀ ਨਾਮੀ ਕਲਾਕਾਰਾਂ ਨਾਲ ਸਟੇਜਾਂ ‘ਤੇ ਕੰਮ ਕੀਤਾ ਹੈ ਅਤੇ ਅੱਜ-ਕੱਲ੍ਹ ਵੀ ਕਰ ਰਹੇ ਹਨ। ਪ੍ਰਮਾਤਮਾ ਇਨ੍ਹਾਂ ਮਿ?ੂਜ਼ਿਕ ਨਾਲ ਜੁੜੇ ਹੋਏ ਲੋਕਾਂ ‘ਤੇ ਹਮੇਸ਼ਾ ਕਿਰਪਾ ਰੱਖੇ ਅਤੇ ਇਹ ਸੰਗੀਤ ਜਗਤ ਵਿੱਚ ਇਸੇ ਤਰ੍ਹਾਂ ਲੰਬੀਆਂ ਪੁਲਾਂਘਾਂ ਪੁੱਟਦੇ ਪੁੱਟਦੇ ਰਹਿਣ।
-ਬਲਕਾਰ ਸਿੰਘ