Wednesday , 16 January 2019
Breaking News
You are here: Home » BUSINESS NEWS » ਸ਼ਿਵਸੈਨਾ ਬਾਲ ਠਾਕਰੇ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ’ਚ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਬ੍ਰਾਂਚਾਂ ਨੂੰ ਬੰਦ ਕਰਵਾਉਣ ਦੀ ਮੰਗ

ਸ਼ਿਵਸੈਨਾ ਬਾਲ ਠਾਕਰੇ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ’ਚ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਬ੍ਰਾਂਚਾਂ ਨੂੰ ਬੰਦ ਕਰਵਾਉਣ ਦੀ ਮੰਗ

ਫਿਰੋਜ਼ਪੁਰ, 15 ਮਈ (ਮਨੋਹਰ ਲਾਲ)- ਸ਼ਿਵਸੈਨਾ ਬਾਲ ਠਾਕਰੇ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਨਾਜਾਇਜ਼ ਤੌਰ ਤੇ ਚੱਲ ਰਹੀ ਸ਼ਰਾਬ ਦੀਆਂ ਬਰਾਂਚ ਜਿਵੇਂ ਕਿ ਭਾਰਤ ਨਗਰ ਫਿਰੋਜ਼ਪੁਰ ਸ਼ਹਿਰ, ਮੱਛੀ ਮੰਡੀ ਫਿਰੋਜ਼ਪੁਰ, ਇੱਛੇਵਾਲਾ ਰੋਡ, ਸਾਹਮਣੇ ਗੋਲਡਨ ਇਨਕਲੇਵ ਫਿਰੋਜ਼ਪੁਰ ਸ਼ਹਿਰ, ਮੱਲਵਾਲ ਰੋਡ ਨੇੜੇ ਮਾਨਵ ਮੰਦਰ ਸਕੂਲ ਫਿਰੋਜ਼ਪੁਰ ਸ਼ਹਿਰ, ਬੀਐਸਐਫ ਦਫਤਰ ਦੇ ਸਾਹਮਣੇ ਫਿਰੋਜ਼ਪੁਰ ਕੈਂਟ, ਅੱਡਾ ਲਾਲ ਕੁੜਤੀ ਫਿਰੋਜ਼ਪੁਰ ਕੈਂਟ, ਪਿੰਡ ਸੁਲਤਾਨ ਵਾਲਾ, ਪਿੰਡ ਖਾਈ ਫੇਮੇਕੀ, ਐਨਐਸ ਹਾਈਵੇ ਫਿਰੋਜ਼ਪੁਰ ਫਾਜ਼ਿਲਕਾ ਰੋਡ, ਨੇੜੇ ਪਿੰਡ ਨੋਰੰਗ ਕੇ ਲੈਲੀ ਵਾਲਾ ਆਦਿ ਵਿਖੇ ਚੱਲ ਰਹੀਆਂ ਬ੍ਰਾਂਚਾਂ ਨੂੰ ਬੰਦ ਕਰਵਾਉਣ ਸਬੰਧੀ ਪਹਿਲਾ ਵੀ ਐਕਸਾਇਜ਼ ਵਿਭਾਗ ਦੇ ਅਫਸਰਾਂ ਨੂੰ ਮੰਗ ਕੀਤੀ ਗਈ ਸੀ, ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਮਿੰਕੂ ਚੌਧਰੀ, ਜ਼ਿਲ੍ਹਾ ਪ੍ਰਧਾਨ ਯੁਵਾ ਤਮਨ ਚੌਧਰੀ ਨੇ ਆਖਿਆ ਕਿ ਇਸ ਦੇ ਉਪਰੰਤ ਸ਼ਿਵ ਸੈਨਿਕਾਂ ਵੱਲੋਂ ਐਕਸਾਈਜ਼ ਵਿਭਾਗ ਦੇ ਖਿਲਾਫ ਪੁਤਲੇ ਫੂਕ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਪਰ ਫਿਰ ਵੀ ਐਕਸਾਈਜ਼ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਹੋਣ ਕਰਕੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਐਕਸਸਾਈਜ਼ ਵਿਭਾਗ ਦੇ ਕੁਝ ਰਿਸ਼ਵਖੋਰੀ ਅਫਸਰਾਂ ਅਤੇ ਮੁਲਾਜ਼ਮਾਂ ਕਰਕੇ ਇਹ ਸ਼ਰਾਬ ਦੇ ਠੇਕਿਆਂ ਦੀ ਨਾਜਾਇਜ਼ ਬਰਾਂਚਾਂ ਚੱਲ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਮਿੰਕੂ ਚੌਧਰੀ, ਜ਼ਿਲ੍ਹਾ ਪ੍ਰਧਾਨ ਯੁਵਾ ਤਮਨ ਚੌਧਰੀ ਨੇ ਆਖਿਆ ਕਿ ਜਿਸ ਕਰਕੇ ਉਨ੍ਹਾਂ ਨੂੰ ਅੱਜ ਐਕਸਾਈਜ਼ ਵਿਭਾਗ ਦਫਤਰ ਫਿਰੋਜ਼ਪੁਰ ਦਾ ਘੇਰਾਵ ਕਰਨਾ ਪੈ ਰਿਹਾ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਸ਼ਰਾਬ ਦੀਆਂ ਬਰਾਂਚਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਜਿੰਨ੍ਹਾਂ ਅਫਸਰਾਂ ਤੇ ਮੁਲਾਜਮਾਂ ਦੀ ਸ਼ਹਿ ਤੇ ਨਾਜਾਇਜ਼ ਸ਼ਰਾਬ ਦੇ ਠੇਕੇ ਦੀਆਂ ਬਰਾਂਚਾਂ ਚੱਲ ਰਹੀਆਂ ਹਨ ਉਨ੍ਹਾਂ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਿੰਕੂ ਚੌਧਰੀ, ਜ਼ਿਲ੍ਹਾ ਪ੍ਰਧਾਨ ਯੁਵਾ ਤਮਨ ਚੌਧਰੀ, ਜ਼ਿਲ੍ਹਾ ਵਾਇਸ ਪ੍ਰਧਾਨ ਸੋਨੂੰ ਚੋਪੜਾ, ਜ਼ਿਲ੍ਹਾ ਯੂਥ ਪ੍ਰਧਾਨ ਪਰਮਜੀਤ ਸਿੰਘ, ਸੁਦੇਸ਼ ਚੋਪੜਾ, ਜ਼ਿਲ੍ਹਾ ਸੈਕਟਰੀ ਕਹੱਨੀਆ ਲਾਲ, ਜ਼ਿਲ੍ਹਾ ਯੂਥ ਵਾਇਸ ਪ੍ਰਧਾਨ ਬੂਟਾ ਸਿੰਘ, ਜ਼ਿਲ੍ਹਾ ਵਪਾਰ ਮੰਡਲ ਪ੍ਰਧਾਨ ਰਾਧੇ ਸ਼ਾਮ, ਜ਼ਿਲ੍ਹਾ ਵਾਇਸ ਵਪਾਰ ਮੰਡਲ ਪ੍ਰਧਾਨ ਮਨੋਜ ਗੱਖੜ, ਜ਼ਿਲ੍ਹਾ ਵਪਾਰ ਮੰਡਲ ਸੈਕਟਰੀ ਕਪਿਲ ਜੈਨ, ਬਲਾਕ ਪ੍ਰਧਾਨ ਅਕਸ਼ੈ, ਜ਼ਿਲ੍ਹਾ ਦਿਹਾਤੀ ਪ੍ਰਧਾਨ ਲਵਪ੍ਰੀਤ ਸਿੰਘ, ਵਿਵੇਕ ਬਸ਼ੀਨ, ਸੁਨੀਲ ਪ੍ਰਧਾਨ, ਸੰਜੀਵ ਚੌਧਰੀ, ਬਲਵਿੰਦਰ ਸਿੰਘ ਹਜ਼ਾਰਾ, ਹਰਜਿੰਦਰ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ, ਸੋਹਣ ਸਿੰਘ, ਬੋਬੀ, ਅਜੈ, ਲਵਪ੍ਰੀਤ ਸਿੰਘ ਦਿਹਾਤੀ ਯੂਥ ਪ੍ਰਧਾਨ, ਗੁਰਵਿੰਦਰ ਸਿੰਘ, ਕਾਰਜ ਸਿੰਘ, ਸੋਨੂੰ, ਰੂਪ ਸਿੰਘ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11