Wednesday , 19 December 2018
Breaking News
You are here: Home » SPORTS NEWS » ਸ਼ਾਹਪੁਰ-ਖੁਰਮਪੁਰ ਦਾ ਸਾਲਾਨਾ ਕਬਡੀ ਟੂਰਨਾਮੈਂਟ ਅਮਿਟ ਯਾਦਾਂ ਛਡ ਗਿਆ

ਸ਼ਾਹਪੁਰ-ਖੁਰਮਪੁਰ ਦਾ ਸਾਲਾਨਾ ਕਬਡੀ ਟੂਰਨਾਮੈਂਟ ਅਮਿਟ ਯਾਦਾਂ ਛਡ ਗਿਆ

ਮਹਿਤਪੁਰ, 12 ਮਾਰਚ (ਅਸ਼ੋਕ ਚੋਹਾਨ)-ਸ਼੍ਰੀ ਗੁਰੂ ਗੋਬਿੰਦ ਸਪੋਰਟਸ ਕਲਬ ਸ਼ਾਹਪੁਰ-ਖੁਰਮਪੁਰ,ਮਹਿਤਪੁਰ ਰਜਿ: ਵਲੋ ਇਲਾਕਾ ਨਿਵਾਸੀਆ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸਲਾਨਾ ਕਬਡੀ ਟੂਰਨਾਮੈਂਟ ਕਰਵਾਇਆ ਗਿਆ ।ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਬਾਬਾ ਦਲੀਪ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਸ਼ਾਹਪੁਰ ਵਲੋਂ ਕੀਤਾ ਗਿਆ ।ਟੂਰਨਾਮੈਂਟ ‘ਚ ਕੁਲ ਅਠ ਕਲਬਾਂ ਨੇ ਹਿਸਾ ਲਿਆ । ਫਾਈਨਲ ਵਿਚ ਲਿਤਰਾਂ ਸਪੋਰਟਸ ਕਲਬ ਤੇ ਯੰਗ ਸਪੋਰਟਸ ਕਲਬ ਉਧੋਵਾਲ ਨੇ ਪ੍ਰਵੇਸ਼ ਕੀਤਾ ਜਿਸ ਵਿਚ ਲਿਤਰਾਂ ਸਪੋਰਟਸ ਕਲਬ ਨੇ ਯੰਗ ਸਪੋਰਟਸ ਕਲਬ ਉਧੋਵਾਲ ਨੂੰ ਹਰਾ ਕੇ 51000/- ਰੁਪਏ ਦੇ ਇਨਾਮ ਅਤੇ ਕਪ ਤੇ ਕਬਜ਼ਾ ਕੀਤਾ । ਯੰਗ ਸਪੋਰਟਸ ਕਲਬ ਨੇ ਦੂਜਾ 41000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ । ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ  5100-5100 ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦੇ ਨਾਲ ਦਲਜੀਤ ਸਿੰਘ ਕਾਂਹਲੋ ਸਰਕਲ ਪ੍ਰਧਾਨ, ਬਲਦੇਵ ਸਿੰਘ ਕਲਿਆਣ ਵੀ ਪਹੁੰਚੇ।  ਟੂਰਨਾਮੈਂਟ ਚ‘ ਹਰਜੀਤ ਸਿੰਘ ਕਨੇਡਾ ਵਲੋਂ ਇਕ ਲਖ ਦਾ ਵਿਸ਼ੇਸ ਸਹਿਯੋਗ ਦਿਤਾ ਗਿਆ । ਇਸ ਮੋਕੇ ਕਮੇਟੀ  ਮੈਂਬਰ ਪਰਮਿੰਦਰ ਸਿੰਘ ਐਮ ਸੀ, ਮਲਿਕ ਮਹਿਤਾ, ਰਛਪਾਲ ਸਿੰਘ ਧੰਜੂ, ਜਸਵਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਕਾਂਹਲੋ, ਸਾਧੂ ਸਿੰਘ ਮਰੋਕ, ਸੰਦੀਪ ਮਰੋਕ, ਸੁਰਿੰਦਰ ਪਾਲ ਹੋਠੀ, ਮਨਜੀਤ ਸਿੰਘ ਡੀ ਪੀ, ਮਿੰਟੂ ਤੇ ਹੋਰ ਕਮੇਟੀ ਮੈਂਬਰ ਮੋਜੂਦ ਸਨ ।

Comments are closed.

COMING SOON .....


Scroll To Top
11