Thursday , 23 May 2019
Breaking News
You are here: Home » BUSINESS NEWS » ਸ਼ਾਹਕੋਟ ਪੁਲਿਸ ਵੱਲੋਂ 2 ਲੁੱਟੇਰੇ ਕਾਬੂ-1 ਫਰਾਰ

ਸ਼ਾਹਕੋਟ ਪੁਲਿਸ ਵੱਲੋਂ 2 ਲੁੱਟੇਰੇ ਕਾਬੂ-1 ਫਰਾਰ

ਸ਼ਾਹਕੋਟ, 15 ਮਾਰਚ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ ਪੁਲੀਸ ਨੇ ਤਿੰਨ ਦਿਨ ਪਹਿਲਾਂ ਹੋਈ ਲੁੱਟਖੋਹ ਦੇ 2 ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਦੋਸ਼ੀ ਫਰਾਰ ਦੱਸਿਆ ਜਾਂਦਾ ਹੈ, ਜਿਸ ਦੀ ਭਾਲ ਜਾਰੀ ਹੈ। ਅੱਜ ਡੀ.ਐਸ.ਪੀ.ਦਫਤਰ ਸ਼ਾਹਕੋਟ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਡੀ.ਐਸ.ਪੀ. ਸ਼ਾਹਕੋਟ ਸ ਲਖਵੀਰ ਸਿੰਘ ਨੇ ਦੱਸਿਆ ਕਿ ਐਸ.ਐਚ.ਓ ਪਵਿੱਤਰ ਸਿੰਘ ਸ਼ਾਹਕੋਟ ਅਤੇ ਏ.ਐਸ.ਆਈ ਬਲਕਾਰ ਸਿੰਘ ਦੀ ਟੀਮ ਨੇ ਕੰਨੀਆ ਕਲਾਂ ਰੋਡ ਨੰਗਲ ਅੰਬੀਆ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਮੋਟਰਸਾਈਕਲ ਨੰਬਰ ਪੀ.ਬੀ.08 ਡੀ.ਏ 6768 ਤੇ ਸਵਾਰ ਦੋ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿਅਕਤੀਆ ਨੇ 12 ਮਾਰਚ ਨੂੰ ਸ਼ਾਮ ਕਰੀਬ 7 ਵਜੇ ਦਰਸ਼ਨਾ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 6 ਸਿਵਲ ਹਸਪਤਾਲ ਰੋਡ ਸ਼ਾਹਕੋਟ ਪਾਸੋ ਨਿੰਮਾ ਵਾਲਾ ਸਕੂਲ ਸ਼ਾਹਕੋਟ ਦੇ ਨੇੜੇ ਇੱਕ ਪਰਸ ਅਤੇ ਇਕ ਮੋਬਾਇਲ ਖੋਹ ਲਿਆ ਸੀ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 37 ਮਿੱਤੀ 12 -03-2019 ਨਾ ਸ਼ਾਹਕੋਟ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਗ੍ਰਿਫਤਾਰ ਵਿਅਕਤੀਆਂ ਵਿੱਚ ਇੱਕ ਦਾ ਨਾਮ ਸਿਮਰਜੀਤ ਸਿੰਘ ਉਰਫ ਕਾਕਾ ਅਤੇ ਦੂਸਰੇ ਦਾ ਨਾਮ ਹਰਦੀਪ ਸਿੰਘ ਉਰਫ ਦੀਪਾ ਵਾਸੀਆਨ ਬਾਹਮਣੀਆ ਹਨ। ਲੁੱਟ ਖੋਹ ਵਿੱਚ ਸ਼ਾਮਲ ਤੀਸਰਾ ਵਿਅਕਤੀ ਪਵਨ ਲਾਲ ਪੁੱਤਰ ਗੁਰਦਿਆਲ ਸਿੰਘ ਫਰਾਰ ਹੈ। ਡੀ.ਐਸ.ਪੀ ਦੇ ਦੱਸਣ ਮੁਤਾਬਿਕ ਗ੍ਰਿਫਤਾਰ ਵਿਅਕਤੀਆ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕਰਨ ਉਪਰੰਤ ਹੋਰ ਵਾਰਦਾਤਾਂ ਦਾ ਪਤਾ ਲੱਗਣ ਦੀ ਆਸ ਹੈ। ਪ੍ਰੈਸ ਕਾਨਫਰੰਸ ਵਿਚ ਥਾਣਾ ਮੁੱਖੀ ਪਵਿੱਤਰ ਸਿੰਘ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11