Monday , 20 January 2020
Breaking News
You are here: Home » BUSINESS NEWS » ਸ਼ਾਹਕੋਟ ਪੁਲਿਸ ਵੱਲੋਂ ਹੈਰੋਇਨ ਸਮੇਤ 4 ਕਾਬੂ

ਸ਼ਾਹਕੋਟ ਪੁਲਿਸ ਵੱਲੋਂ ਹੈਰੋਇਨ ਸਮੇਤ 4 ਕਾਬੂ

ਸ਼ਾਹਕੋਟ 18 ਨਵੰਬਰ (ਸੁਰਿੰਦਰ ਸਿੰਘ ਖਾਲਸਾ)-ਸ਼ਾਹਕੋਟ ਪੁਲਿਸ ਵੱਲੋ ਡੀ.ਐਸ.ਪੀ ਸ ਪਿਆਰਾ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ.ਮੱਖ ਅਫਸਰ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ 43 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਥਾਣੇ ਦੇ ਏ.ਐਸ.ਆਈ ਬਲਕਾਰ ਸਿੰਘ ਨੇ ਯੈਸ ਬੈਂਕ ਸ਼ਾਹਕੋਟ ਦੇ ਨਜਦੀਕ ਤੋ ਦਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਪਵਿੱਤਰ ਸਿੰਘ (24) ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਏ.ਐਸ.ਆਈ ਸੰਜੀਵਨ ਸਿੰਘ ਇੰਚਾਰਜ ਮਲਸੀਆਂ ਚੌਕੀ ਨੇ ਨਾਕੇ ਦੌਰਾਨ ਬਿੱਲੀ ਚਹਾਰਮੀ ਤੋਂ ਸਿੰਕਦਰ ਵਰਮਾ (36)ਉਰਫ ਕੈਪਟਨ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਬਾਗ ਵਾਲ ਸ਼ਾਹਕੋਟ ਨੂੰ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਸ.ਆਈ ਭੁਪਿੰਦਰ ਸਿੰਘ ਚੌਕੀ ਇਚਾਰਜ਼ ਤਲਵੰਡੀ ਸੰਘੇੜਾ ਨੇ ਸਮੇਤ ਪੁਲਿਸ ਪਾਰਟੀ ਨਜ਼ਦੀਕ ਪਿੰਡ ਟੁੱਟ ਸ਼ੇਰ ਸਿੰਘ ਤੋ ਅਵਤਾਰ ਉਰਫ ਲੱਲਾ (24)ਪੁੱਤਰ ਵੀਰੂ ਮੁਹੱਲਾ ਬਾਗਵਾਲਾ ਸ਼ਾਹਕੋਟ ਨੂੰ ਕਾਬੂ ਕਰਕੇ ਉਸ ਪਾਸੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਥਾਣੇ ਦੇ ਐਸ.ਆਈ ਪਰਗਟ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਜ਼ਦੀਕ ਪਰਜੀਆਂ ਮੋੜ ਸ਼ਾਹਕੋਟ ਤੋ ਹਰੀ ਵਰਮਾ ਉਰਫ ਲੂਟਾ ਪੁੱਤਰ ਲਾਲ ਚੰਦ ਵਾਸੀ ਮੁੱਹਲਾ ਬਾਗਵਾਲਾ ਸ਼ਾਹਕੋਟ ਪਾਸੋ 15 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁੱਖ ਅਫਸਰ ਸ਼ਾਹਕੋਟ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ 252,253,254 ਅਤੇ 255 ਮੁਕੱਦਮਾ ਨੰਬਰ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਇਲਾਕੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਸਪਲਾਈ ਜਾ ਪੀਣ ਨਹੀ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਾ ਕਰਦਾ ਵਿਅਕਤੀ ਖੁਦ ਥਾਣੇ ਆ ਕੇ ਦੱਸ ਸਕਦਾ ਹੈ ਕਿ ਉਹ ਨਸ਼ੇ ਦੀ ਅਲਾਮਤ ਵਿੱਚ ਫਸ ਗਿਆ ਹੈ ਤਾਂ ਜੋ ਉਸ ਦਾ ਪੰਜਾਬ ਸਰਕਾਰ ਵੱਲੋ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਇਹ ਗੱਲ ਜੋਰ ਦੇ ਕਹੀ ਕਿ ਨਸ਼ੇ ਦੇ ਸੁਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ।

Comments are closed.

COMING SOON .....


Scroll To Top
11