Saturday , 16 February 2019
Breaking News
You are here: Home » BUSINESS NEWS » ਸ਼ਾਹਕੋਟ ’ਚ ‘ਡੈਪੋ’ ਤਹਿਤ ਵਿਸ਼ਾਲ ਕੈਂਡਲ ਮਾਰਚ ਕੱਢਿਆ

ਸ਼ਾਹਕੋਟ ’ਚ ‘ਡੈਪੋ’ ਤਹਿਤ ਵਿਸ਼ਾਲ ਕੈਂਡਲ ਮਾਰਚ ਕੱਢਿਆ

ਸ਼ਾਹਕੋਟ, 10 ਜੁਲਾਈ (ਸੁਰਿੰਦਰ ਸਿੰਘ ਖਾਲਸਾ)- ਪੁਲੀਸ ਤੇ ਸਿਵਲ ਪ੍ਰਸ਼ਾਸਨ ਸ਼ਾਹਕੋਟ ਵਲੋਂ ਐਸ.ਡੀ.ਐਮ. ਜਗਜੀਤ ਸਿੰਘ ਤੇ ਡੀ.ਐਸ.ਪੀ. ਸ਼ਾਹਕੋਟ ਦਿਲਬਾਗ ਸਿੰਘ ਦੀ ਅਗਵਾਈ ਹੇਠ ‘ਡੈਪੋ’ ਤਹਿਤ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਜਿਸ ’ਚ ਐਮ.ਐਲ.ਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਵਾਤਾਵਰਨ ਪ੍ਰੇਮੀ ਤੇ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ ਕੈਂਡਲ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਮੋਗਾ ਰੋਡ ਤੇ ਵੱਖ-ਵੱਖ ਬਜ਼ਾਰਾਂ ’ਚੋਂ ਹੁੰਦਾ ਹੋਇਆ ਸ਼ਾਹਕੋਟ ਥਾਣੇ ਸਾਹਮਣੇ ਸੰਪੰਨ ਹੋਇਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਵੱਡੀ ਗਿਣਤੀ ’ਚ ਲੋਕਾਂ ਨੂੰ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆ ਦੇ ਵਗਦੇ ਛੇਵੇ ਦਰਿਆ ‘ਚੋ ਕੱਢਣ ਲਈ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਹਮਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਨਸ਼ਾ ਮੁਕਤ ਪੰਜਾਬ ਮੁਹਿੰਮ ’ਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ’ਚੋਂ ਕੱਢਿਆ ਜਾ ਸਕੇ। ਇਸ ਮੌਕੇ ਵਾਤਵਰਣ ਪ੍ਰੇਮੀ ਤੇ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਿੰਦਗੀਆਂ ਤਬਾਹ ਹੋ ਗਈਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਰੱਲ ਮਿਲ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਐਸ.ਡੀ.ਐਮ. ਜਗਜੀਤ ਸਿੰਘ ਨੇ ਕਿਹਾ ਕਿ ਸਬ-ਡਵੀਜ਼ਨ ਸ਼ਾਹਕੋਟ ਦੀਆਂ ਸਵੈ-ਸੇਵੀ ਸੰਸਥਾਵਾਂ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਵਿਚ ਸਰਕਾਰ ਦਾ ਸਹਿਯੋਗ ਕਰਨ। ਇਸ ਮੌਕੇ ਅਮਨ ਮਲਹੋਤਰਾ ਉਘੇ ਸਮਾਜ ਸੇਵਕ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਪਿੰਡਾਂ ’ਚ 5 ਮੈਂਬਰੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਨਸ਼ਾ ਵੇਚਣ ਵਾਲਿਆਂ ’ਤੇ ਨਿਗ੍ਹਾ ਰੱਖੀ ਜਾ ਸਕੇ। ਇਸ ਮੌਕੇ ਸਾਬਕਾ ਪ੍ਰਧਾਨ ਤਰਸੇਮ ਲਾਲ ਮਿੱਤਲ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜੋ ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ’ਚ ਸਾਡੀ ਪਾਰਟੀ ਪੂਰ ਸਾਥ ਦੇਵੇਗੀ। ਇਸ ਮੌਕੇ ਅਜਮੇਰ ਸਿੰਘ ਸ਼ੇਰੋਵਾਲੀਆ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ , ਗੁਲਜ਼ਾਰ ਸਿੰਘ ਥਿੰਦ ਐਮ.ਸੀ., ਐਸ.ਐਚ.ਓ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ, ਐਸ.ਐਚ.ਓ. ਲੋਹੀਆਂ ਸੁਰਿੰਦਰ ਕੁਮਾਰ, ਏ.ਐਸ.ਆਈ. ਮਨਜੀਤ ਸਿੰਘ ਸਿਟੀ ਇੰਚਾਰਜ, ਹਰਦੇਵ ਸਿੰਘ ਪੀਟਾ ਬਲਾਕ ਪ੍ਰਧਾਨ ਸ਼ਾਹਕੋਟ, ਲਖਵਿੰਦਰ ਸਿੰਘ ਬਲਾਕ ਪ੍ਰਧਾਨ ਲੋਹੀਆਂ, ਸਤਨਾਮ ਸਿੰਘ ਸਾਂਝ ਕੇਂਦਰ, ਰੇਸ਼ਮ ਬਾਜਵਾ, ਤਰਲੋਕ ਸਿੰਘ ਰੂਪਰਾ, ਸ਼ਿੰਦਰ ਬਾਈ ਬਾਜਵਾ ਕਲਾਂ,ਸੁਖਦੀਪ ਸਿੰਘ ਕੰਗ ਪੀ.ਏ.ਸ਼ੇਰੋਵਾਲੀਆ, ਕਾਂਗਰਸੀ ਆਗੂ ਬੂਟਾ ਸਿੰਘ ਕਲਸੀ ਸੁਰਿੰਦਰਪਾਲ ਸਿੰਘ ਪ੍ਰਧਾਨ, ਡਾ ਜਗਤਾਰ ਸਿੰਘ ਚੰਦੀ,ਦਵਿੰਦਰ ਸਿੰਘ ਆਹਲੂਵਾਲੀਆ, ਸੁੱਖਾ ਢੇਸੀ, ਬੌਬੀ ਗਰੋਵਰ, ਮਾਸਟਰ ਰਮਨ ਗੁਪਤਾ, ਡੀ.ਸੀ. ਰੂਪੇਵਾਲ, ਪ੍ਰਿੰਸੀਪਲ ਮਨਜੀਤ ਸਿੰਘ, ਸੁਰਿੰਦਰ ਵਿੱਗ, ਵਿਜੇ ਕੁਮਾਰ ਏ.ਐਸ.ਆਈ.,ਸਾਂਝ ਕੇਂਦਰ ਦੇ ਇਚਾਰਜ਼ ਦੇਵ ਰਾਜ, ਸਰਪੰਚ ਸਲੇਮਾਂ, ਪਵਨ ਅਗਰਵਾਲ, ਰਾਜ ਕੁਮਾਰ ਰਾਜੂ, ਅਜੇ ਸ਼ਰਮਾ, ਖ਼ੁਸ਼ਦੀਪ ਸਿੰਘ ਧੰਜੂ, ਅੰਮ੍ਰਿਤ ਲਾਲ ਕਾਕਾ, ਰਾਜੂ ਕੌਂਸਲਰ, ਕਮਲ ਨਾਹਰ, , ਜੋਗਿੰਦਰ ਸਿੰਘ ਟਾਈਗਰ, ਬੈਜ ਨਾਥ, ਤਾਰਾ ਚੰਦ, ਰਣਜੀਤ ਸਿੰਘ ਸਕੱਤਰ, ਮੰਗਾ ਮੱਟ,ਪਰਮਜੀਤ ਸਿੰਘ ਸੁਖੀਜਾ, ਸੁਖਵਿੰਦਰ ਸਿੰਘ ਧਨੋਆ, ਭਜਨ ਸਿੰਘ ਬਾਊਪੁਰ ,ਕਾਮਰੇਡ ਚਰਨਜੀਤ ਥੰਮੂਵਾਲ, ਸੁਰਜੀਤ ਸਿੰਘ ਸੈਂਟੀ ਸੀਚੇਵਾਲ, ਸੁਰਿੰਦਰਜੀਤ ਸਿੰਘ ਚੱਠਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11