Monday , 17 February 2020
Breaking News
You are here: Home » ENTERTAINMENT » ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਜਾਰੀ ਕੀਤਾ ਪੁਸਤਕ

ਪਟਿਆਲਾ, 31 ਦਸੰਬਰ (ਸਿਕੰਦਰ ਸਿੰਘ)- ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਤ੍ਰੈਭਾਸ਼ੀ ਕਾਵਿ ਸਿਰਜਣਾ ਨਾਲ ਜੁੜੇ ਹੋਏ ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦੇ ਪਲੇਠੇ ਪੰਜਾਬੀ ਗ਼ਜ਼ਲ ਸੰਗ੍ਰਹਿ ਦਾ ਲੋਕ-ਅਰਪਣ ਅੱਜ ਭਾਸ਼ਾ ਵਿਭਾਗ ਪੰਜਾਬ ਵਿਖੇ ਹੋਇਆ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’ ਜਾਰੀ ਕਰਦਿਆਂ ਇਸ ਗ਼ਜ਼ਲ ਸੰਗ੍ਰਹਿ ਨੂੰ ਪੰਜਾਬੀ ਕਾਵਿ ਸਾਹਿਤ ਵਿੱਚ ਇੱਕ ਨਿੱਗਰ ਵਾਧਾ ਕਰਾਰ ਦਿੱਤਾ। ਪੁਸਤਕ ਦੇ ਪ੍ਰੇਰਕ ਅਤੇ ਵਿਸ਼ਲੇਸ਼ਕ ਸ਼ਿਰੋਮਣੀ ਲੇਖਕ ਡਾ. ਅਮਰ ਕੋਮਲ ਨੇ ਇਸ ਪੁਸਤਕ ਨੂੰ ਆਪਣੇ ਨਿੱਜੀ ਜੀਵਨ ਦੀ ਇੱਕ ਵੱਡੀ ਉਪਲੱਬਧੀ ਦੱਸਿਆ। ਸਾਹਿਤਕਾਰ ਸ੍ਰੀ ਰਾਮ ਨਾਥ ਸ਼ੁਕਲਾ ਨੇ ਇਸ ਪੁਸਤਕ ਦੇ ਪਰਕਾਸ਼ਨ ਨੂੰ ਸ਼ੁਭ ਸ਼ਗਨ ਆਖਿਆ। ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਨੇ ਆਪਣੇ ਸੰਗ੍ਰਹਿ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਭਾਸ਼ਾ ਵਿਭਾਗ ਸਮੇਤ ਹੋਰ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ, ਉਰਦੂ ਅਤੇ ਹਿੰਦੀ ਦੇ ਵਿਦਵਾਨ ਅਤੇ ਸਾਹਿਤ ਪ੍ਰੇਮੀ ਸਰਵਸ੍ਰੀ ਨਵੀਨ ਕਮਲ ਭਾਰਤੀ, ਹਰੀ ਸਿੰਘ ਚਮਕ, ਮੁਹਸਿਨ ਉਸਮਾਨੀ, ਗੁਰਦਸ਼ਨ ਸਿੰਘ ਗੁਸੀਲ, ਪ੍ਰੋ. ਰਮਣੀਕ ਸਿੰਘ, ਸ੍ਰੀਮਤੀ ਸਤਨਾਮ ਕੌਰ, ਸ੍ਰੀਮਤੀ ਨਿਰਮਲਾ ਗਰਗ, ਐਡਵੋਕੇਟ ਦਲੀਪ ਸਿੰਘ ਵਾਸਨ, ਅਸ਼ਵਨੀ ਕੁਮਾਰ, ਬਲਬੀਰ ਜਲਾਲਾਬਾਦੀ, ਤੇਜਿੰਦਰ ਸਿੰਘ ਅਨਜਾਨਾ, ਜਸਪ੍ਰੀਤ ਸਿੰਘ ਭਵਾਨੀਗੜ੍ਹ ਆਦਿ ਨੇ ਸ਼ਮੂਲੀਅਤ ਕੀਤੀ।

Comments are closed.

COMING SOON .....


Scroll To Top
11