Tuesday , 23 October 2018
Breaking News
You are here: Home » NATIONAL NEWS » ਸ਼ਾਂਤੀ ਲਈ ਹਿੰਦੋਸਤਾਨੀਆਂ ਵੱਲੋਂ ਲੱਖਾਂ ਕੁਰਬਾਨੀਆਂ : ਮੋਦੀ

ਸ਼ਾਂਤੀ ਲਈ ਹਿੰਦੋਸਤਾਨੀਆਂ ਵੱਲੋਂ ਲੱਖਾਂ ਕੁਰਬਾਨੀਆਂ : ਮੋਦੀ

ਭਾਰਤ ਸਰਕਾਰ ਨੇ ਵਪਾਰ ਨੂੰ ਆਸਾਨ ਬਣਾਇਆ

ਮਨੀਲਾ/ਨਵੀਂ ਦਿੱਲੀ, 13 ਨਵੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਫਿਲਪਾਈਨ ਦੀ ਰਾਜਧਾਨੀ ਮਨੀਲਾ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਸੁਬੋਧਨ ਕਰਦੇ ਹੋਏ ਕਿਹਾ ਕਿ ਸੰਸਾਰ ਭਰ ਵਿੱਚ ਵਸੇ ਭਾਰਤੀ ਇਸ ਗੱਲ ’ਤੇ ਮਾਣ ਕਰ ਸਕਦੇ ਹਨ ਕਿ ਵਰਤਮਾਨ ਸਮੇਂ ਜਦੋਂ ਕਈ ਦੇਸ਼ਾਂ ਵਿੱਚ ਅਸ਼ਾਂਤੀ ਫੈਲੀ ਹੋਈ ਹੈ ਤਾਂ ਭਾਰਤ ਨੇ ਸ਼ਾਂਤੀ ਬਣਾਏ ਰੱਖਣ ਦੀ ਤਾਕਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਲੱਖਾਂ ਹਿੰਦੋਸਤਾਨੀਆਂ ਨੇ ਸ਼ਾਂਤੀ ਲਈ ਕੁਰਬਾਨੀਆਂ ਦਿੱਤੀਆਂ ਹਨ। ਭਾਰਤ ਦੇ ਸਭ ਤੋਂ ਵਧ ਫੌਜੀ ਜਵਾਨ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਸ਼ਾਂਤੀ ਕਾਇਮ ਕਰਨ ਲਈ ਤਾਇਨਾਤ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਈ ਹੋਰ ਸਮਾਗਮਾਂ ਵਿੱਚ ਵੀ ਹਿੱਸਾ ਲਿਆ। ਮਨੀਲਾ ਵਿਚ ਆਸਿਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਸਾਨ, ਅਸਰਦਾਰ ਅਤੇ ਪਾਰਦਰਸ਼ੀ ਸ਼ਾਸਨ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਭਾਰਤ ਵਿਚ ਡਿਜ਼ੀਟਲ ਟਰਾਂਜੈਕਸ਼ਨ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਲੋਕਾਂ ਤਕ ਪਹੁੰਚਣ ਲਈ ਅਸੀਂ ਤਕਨਾਲੋਜੀ ਦੀ ਵਰਤੋਂ ਨੂੰ ਵਧਾਇਆ ਹੈ।ਭਾਰਤ ਵਿਚ ਬਦਲਾਅ ਲਿਆਉਣ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਦੇ ‘ਮੂਲ ਮੰਤਰ‘ ਦਾ ਵੀ ਜ਼ਿਕਰ ਕੀਤਾ।

Comments are closed.

COMING SOON .....


Scroll To Top
11