Tuesday , 17 July 2018
Breaking News
You are here: Home » EDITORIALS » ਸ਼ਹੀਦ ਉਧਮ ਸਿੰਘ ਸਮਾਰਕ ’ਤੇ ਫੈਲੀ ਗੰਦਗੀ ਤੋਂ ਵਕੀਲ ਚਿੰਤਤ

ਸ਼ਹੀਦ ਉਧਮ ਸਿੰਘ ਸਮਾਰਕ ’ਤੇ ਫੈਲੀ ਗੰਦਗੀ ਤੋਂ ਵਕੀਲ ਚਿੰਤਤ

ਅਮਲੋਹ, 12 ਸਤੰਬਰ (ਰਣਜੀਤ ਸਿੰਘ ਘੁੰਮਣ)-ਫਤਿਹਗੜ੍ਹ ਸਾਹਿਬ ਰੋਜ਼ਾ ਸਰੀਫ ਨਾਲ ਬਣੀ ਸ਼ਹੀਦ ਊਧਮ ਸਿੰਘ ਸਮਾਰਕ ਦੇ ਗੇਟ ਤੇ ਫੈਲੀ ਗੰਦਗੀ ਅਤੇ ਅੰਦਰ ਉੱਘੇ ਘਾਹਫੂਸ ਨੂੰ ਲੈ ਕੇ ਜ਼ਿਲ੍ਹਾਂ ਬਾਰ ਐਸੋਸੀਏਸ਼ਨ ਦੇ ਵਕੀਲ ਸਾਹਿਬਾਨਾਂ ਨੇ ਕਾਫੀ ਚਿੰਤਾ ਜਾਹਿਰ ਕੀਤੀ ਹੈ।ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਭੁਪਿੰਦਰ ਸਿੰਘ ਸੋਢੀ, ਰਣਜੀਤ ਸਿੰਘ ਗਰੇਵਾਲ, ਬਲਜੀਤ ਸਿੰਘ ਕਾਹਲੋ, ਪ੍ਰਦੀਪ ਕੁਮਾਰ, ਰਾਜਬੀਰ ਸਿੰਘ, ਲਾਲ ਸਿੰਘ ਮਣਕੂੰ, ਅਮਰਾਓ ਸਿੰਘ ਸਰਾਓ, ਸੁਰਜੀਤ ਸਿੰਘ ਤਰਖਾਣਮਾਜਰਾ, ਹਰਸਵਿੰਦਰ ਸਿੰਘ ਚੀਮਾ, ਦੀਪਕ ਬੈਕਟਰ, ਪ੍ਰੀਤਇੰਦਰ ਸਿੰਘ ਕੋਹਾੜ,ਸਾਬਕਾ ਪ੍ਰਧਾਨ ਦੇਵਿੰਦਰ ਸਿੰਘ ਚੱਕਲ, ਚਮਨਪ੍ਰੀਤ ਸਿੰਘ ਆਦਿ ਨੇ ਕਿਹਾ ਹੈ ਕਿ ਜਿਨਾਂ ਸ਼ਹੀਦਾਂ ਦੀ ਬਦੋਲਤ ਅੱਜ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾਂ ਦੇ ਸਮਾਰਕਾਂ ਦੀ ਮਾੜੀ ਹਾਲਤ ਦੇਖ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।ਉਕਤ ਵਕੀਲ ਸਾਹਿਬਾਨਾਂ ਨੇ ਦੁੱਖ ਭਰੇ ਮਨ ਨਾਲ ਕਿਹਾ ਕਿ ਇਸ ਸਮਾਰਕ ਵਿੱਚ ਗੰਦਗੀ ਦੇ ਨਾਲ ਨਾਲ ਗੰਦਾ ਪਾਣੀ ਜੋ ਰੋਜਾ ਸਰੀਫ ਦੀ ਬਿਲਡਿੰਗ ਵਿੱਚੋ ਆਉਦਾ ਹੈ ਪੈ ਰਿਹਾ ਹੈ ਅਤੇ ਅੰਦਰ ਸਮਾਰਕ ਵੱਲ ਅੰਦਰ ਜਾਣਾ ਮੁਸ਼ਕਿਲ ਹੈ। ਉਨ੍ਹਾਂ ਮੰਗ ਕੀਤੀ ਕਿ ਘੱਟੋ ਘੱਟ ਇਸ ਮਹਾਨ ਸ਼ਹੀਦ ਦੇ ਸਮਾਰਕ ਨੂੰ ਸਾਫ ਸੁੱਥਰਾ ਰੱਖਿਆਂ ਜਾਵੇ ਤਾਂ ਜੋ ਇਥੇ ਲੰਘਣ ਜਾ ਪ੍ਰਣਾਮ ਕਰਨ ਵਾਲਿਆਂ ਨੂੰ ਸੋਖ ਰਹੇ।

Comments are closed.

COMING SOON .....
Scroll To Top
11