Tuesday , 23 October 2018
Breaking News
You are here: Home » Editororial Page » ਵੱਡੇ-ਵੱਡੇ ਜੋ ਦੀਸੈ ਲੋਕ-2

ਵੱਡੇ-ਵੱਡੇ ਜੋ ਦੀਸੈ ਲੋਕ-2

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
‘‘ਉਹ ਕਹਿੰਦਾ ਹੈ, ਅੱਡਾ ਯਾਦ ਕਰਵਾ ਦਿੱਤਾ, ਹੁਣ ਤਾਂ ਮੈਂ ਜ਼ਰੂਰ ਲਾਉਗਾ।’’ ਮੂਰਖਤਾ ਅਤੇ ਸਿਆਣਪ ਦੇ ਕਾਰਜ ਬੰਦੇ ਦੀ ਮਹਾਨਤਾ ਅਤੇ ਵੱਡੇਪਣ ਦੇ ਦੋ ਪੈਮਾਨੇ ਬਣ ਜਾਂਦੇ ਹਨ। ਸਿਆਣੇ ਅਤੇ ਬਹਾਦਰ ਬੰਦੇ ਦੇ ਵਿਚਕਾਰ ਇਕ ਤੰਗ ਲਕੀਰ ਹੁੰਦੀ ਐ, ਉਹ ਕਿਸੇ ਵੇਲੇ ਇਕੋ ਘਟਨਾ ਤੇ ਕਾਰਨਾਮਾਂ ਕਾਰਨ ਸੂਰਮਾ ਤੇ ਮੂਰਖ ਕਿਹਾ ਜਾ ਸਕਦਾ ਹੈ। ਸੂਰਮਾ ਜੇ ਯੁੱਧ ਵਿਚੋਂ ਬਚ ਗਿਆ ਤਾਂ ਅਣਖੀਲਾ ਨਿਧੜਕ ਯੋਧਾ ਜਰਨੈਲ ਜੇ ਮਾਰਿਆ ਗਿਆ ਤਾਂ ਸ਼ਹੀਦ ਜਾਂ ਕੁਝ ਲੋਕਾਂ ਦੀਆਂ ਨਜ਼ਰਾਂ ਵਿਚ ਮੂਰਖ। ਇਵੇਂ ਹੀ ਸਿਆਣੇ ਅਤੇ ਬੁਝਦਿਲ ਬੰਦੇ ਦਾ ਹਾਲ ਹੁੰਦਾ ਹੈ। ਜੇ ਉਹ ਕਿਸੇ ਵੱਡੀ ਘਟਨਾ ਨੂੰ ਰੋਕਣ ਲਈ ਲਿਫ ਜਾਵੇ, ਰਾਜੀਨਾਮਾ ਕਰ ਲਏ ਪਿੱਛੇ ਹਟ ਜਾਏ ਤਾਂ ਕਈ ਲੋਕ ਉਸ ਨੂੰ ਬੁਜਦਿਲ ਕਹਿਣਗੇ ਕਈ ਕਹਿੰਦੇ, ਜਾਨ ਬਚੀ ਸੇ ਲਾਖ ਉਪਾਇ। ਕਿਸੇ ਅਜਿਹੀ ਘਟਨਾ ਵਿਚੋਂ ਬੱਚ ਕੇ ਨਿਕਲ ਜਾਣ ਤੇ ਚਤੁਰ ਤੇ ਦੂਜੇ ਪਾਸੇ ਬੁਜਦਿਲ ਵੀ ਆਖਿਆ ਜਾਂਦਾ ਹੈ। ਜਿੰਨੇ ਵੱਡੇ ਲੋਕ ਉਨੀਆਂ ਵੱਡੀਆਂ ਜਿੰਮੇਵਾਰੀਆਂ।
ਗੁਰਬਾਣੀ ਦਾ ਕਥਨ ਹੈ : ਵੱਡੇ-ਵੱਡੇ ਜੋ ਦੀਸੈ ਲੋਕ, ਤਿਨ ਕਓ ਵਿਅਖੇ ਚਿੰਤਾ ਰੋਗ, ਜਿਸ ਦੇ ਸਿਰ ਤਾਜ ਉਸ ਦੇ ਸਿਰ ਖਾਜ ਵੀ ਹੁੰਦੀਐ। ਦੁਨਿਆ ਦਾ ਇਤਿਹਾਸ ਪੜਦਾ ਹਾਂ ਵੱਡੇ-ਵੱਡੇ ਲੋਕਾਂ ਦੇ ਕਾਰਨਾਮੇ ਪੜ ਕੇ ਸੁਣ ਕੇ ਕਈ ਲੱਗਦੇ ਕਿ ਉਹ ਤਾਂ ਮੂਰਖ ਸਨ ਉਹਨਾਂ ਨੇ ਸਮੇਂ ਦੇ ਸਮਾਜ ਤੇ ਨਿਜਾਮ ਨਾਲ ਸੱਚ ਹੈ ਕਿ ਅਤੇ ਇਨਸਾਫ ਖਾਤਰ ਟੱਕਰ ਲਈ। ਉਹਨਾਂ ਨੇ ਤਸੀਹੇ ਝਲੇ ਜਾਨ ਗੁਆਈ ਪਰ ਹਮੇਸ਼ਾ ਲਈ ਸ਼ਹੀਦ ਅਤੇ ਵੱਡੇ ਕਾਰਨਾਮੇ ਕਰਕੇ ਵੱਡੇ ਲੋਕਾਂ ਵਿਚ ਸ਼ਾਮਲ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਖਾਤਰ, ਹੱਕ ਸੱਚ ਖਾਤਰ ਸਰਬੰਸ ਵਾਰਿਆ ਤੇ ਦੁਨਿਆ ਵਿਚ ਵਿਲੱਖਣ ਮਿਸਾਲ ਪੈਦਾ ਕਰ ਗਏ। ਈਸਾ ਮਸੀਹ, ਮਹਾਤਮਾ ਬੁੱਧ ਵਰਗੇ ਇਸ ਧਰਤੀ ’ਤੇ ਪੈਦਾ ਹੋਏ। ਮਹਾਤਮਾ ਬੁੱਧ ਰਾਜ ਤੇ ਮਹਿਲ ਛੱਡ ਕੇ ਮਹਾਤਮਾ ਬੁੱਧ ਬਣਿਆ। ਸੁਕਰਾਤ ਜ਼ਹਿਰ ਦਾ ਪਿਆਲਾ ਪੀ ਕੇ ਸੱਚ ਨੂੰ ਸਦਾ ਲਈ ਜੀਵਤ ਰੱਖ ਕੇ ਅਮਰ ਸ਼ਹੀਦ ਹੋ ਗਿਆ। ਜੇ ਅੱਜ ਧਰਮ ਦਾ ਇਤਿਹਾਸ ਫਰੋਲੋਂ ਤਾਂ, ਬੁੱਧ, ਈਸਾ ਮਸੀਹ, ਮੁਹੰਮਦ ਪੈਗੰਬਰ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਕਬੀਰ ਸਾਰੇ ਘਰ ਬਾਰ ਛੱਡ ਕੇ ਦੁਨਿਆ ਦੇ ਭਲੇ ਲਈ ਸੱਚ ਦੇ ਮਾਰਗ ਦੇ ਪਾਂਧੀ ਬਣ ਕੇ ਤਵਾਰੀਖ ਦੇ ਹੀਰੋ ਬਣੇ। ਉਹ ਇਤਿਹਾਸ ਵਿਚ ਇਕੱਲੇ ਵਿਅਕਤੀ ਵਿਸ਼ੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦੇ ਬਲਕਿ, ਸੱਚਾਈ, ਪਿਆਰੀ, ਮੁਹੱਬਤ ਦੀ ਪਾਕੀਜਗੀ ਨੂੰ ਦਰਸਾਉਂਦੇ ਹਨ। ਕਿਸੇ ਗੀਤ ਦੇ ਬੋਲ ਹਨ, ਮੁੱਲ ਵਿੱਕਦਾ ਸੱਜਣ ਮਿਲ ਜਾਵੇ, ਲੈ ਲਵਾ ਮੈਂ ਜਿੰਦ ਵੇਚਕੇ। ਜਿੰਦ ਵੇਚ ਕੇ ਖਰੀਦੀ ਹੋਈ ਚੀਜ਼ ਸਜਣ ਤਾਈ ਦੀ ਕੋਈ ਕੀਮਤ ਵਰਨਣ ਨਹੀਂ ਕਰ ਸਕਦਾ। ਕਿਸੇ ਵੀ ਧਰਮ ਜਾਤ ਕੌਮ ਵਿਚ ਜਿਥੇ ਸ਼ਹੀਦਾ ਦੀ ਗਿਣਤੀ ਵਧੇਰੇ ਹੋਵੇਗੀ ਉਸ ਅਮੀਰ ਵਿਰਸਾ ਉਸ ਨੂੰ ਹੋਰ ਵੀ ਅਮੀਰ ਸੱਚੀ ਸੁੱਚੀ ਅਣਖੀਲੀ ਤੇ ਸਮਾਜ ਵਿਚ ਗਰਦਨ ਉ¤ਚੀ ਕਰਕੇ ਤੁਰਨ ਵਾਲੀ ਬਣਾ ਦਿੰਦਾ ਹੈ। ਸਿੱਖ ਕੌਮ ਦਾ ਇਤਿਹਾਸ ਹੀ ਕੁਰਬਾਨੀਆਂ ਅਤੇ ਸੇਵਾ ਦੇ ਪੰਨਿਆਂ ਨਾਲ ਭਰਿਆ ਪਿਆ ਹੈ। ਦੁੱਖ ਹੁੰਦਾ ਹੈ ਕਿ ਉਸ ਕੌਮ ਦੇ ਕਿਸਾਨ ਅੱਜ ਖ਼ੁਦ ਕੁਸ਼ੀਆ ਕਰਕੇ ਜੀਵਨ ਲੀਲਾ ਖ਼ਤਮ ਕਰ ਰਹੇ ਹਨ। ਕਾਰਨ ਭਾਵੇਂ ਕੋਈ ਹੋਵੇ, ਪ੍ਰੰਤੂ ਕੋਈ ਵੀ ਧਰਮ, ਸਮਾਜ, ਸਰਕਾਰ ਆਤਮ ਹੱਤਿਆ ਨੂੰ ਪ੍ਰਮਾਣਤਾ ਨਹੀਂ ਦਿੰਦੀ। ਇਹ ਸਭ ਕੁੱਝ ਸਮਕਾਲੀ ਨਿਜਮ, ਸਮਾਜ ਅਤੇ ਆਰਥਿਕ ਸਿਸਟਮ ਲਈ ਬੜਾ ਵੱਡਾ ਸੁਆਲ ਖੜ੍ਹਾ ਕਰਦਾ ਹੈ। ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਜਵਾਨੀ ਵਿੱਚ ਹੀ ਸ਼ਹੀਦੀ ਜਾਮ ਪੀ ਗਏ ਸਨ। ਪ੍ਰੰਤੂ ਜਿਉ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ। ਨਿਜਾਮ ਵਿਚ ਫੇਰ ਉਣਤਾਈਆਂ ਰਹੀਆਂ ਹਨ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮਾਨਤਾ ਨੂੰ ਢਾਹ ਲੱਗ ਰਹੀ ਹੈ। ਭਗਤ ਸਿੰਘ ਨਿੱਤ ਰੋਜ ਨੌਜਵਾਨ ਪੀੜੀ ਦੇ ਮਨਾਂ ਵਿਚ ਨਾਇਕ ਬਣ ਕੇ ਉਤਰ ਰਿਹਾ ਹੈ। ਸਾਡੇ ਪੰਜਾਬੀ ਵਿਰਸੇ ਜਿਹਨਾਂ ਲੋਕਾਂ ਨੇ ਸਮਾਜ ਵਿਚ ਕਿਸੇ ਨਾ ਕਿਸੇ ਸਮੇਂ ਸਮਕਾਲੀ ਨਿਜਾਮ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤੀ ਕੀਤੀ ਉਹ ਲੋਕ ਨਾਇਕ ਬਣ ਗਏ। ਜਿਵੇਂ ਸੱਚਾ ਸੂਰਮਾ, ਜੱਗਾ ਜੱਟ, ਜਿਉਣਾ ਮੌੜ ਆਦਿ। ਉਹਨਾਂ ਦੀ ਸਮਾਧ ਤੇ ਮੇਲੇ ਲੱਗਦੇ ਹਨ। ਪਤਾ ਨਹੀਂ ਕਿੰਨੇ ਕੁ ਅਮੀਰ ਕਾਰਖਾਨੇਦਾਰ, ਰਾਜੇ ਵਜ਼ੀਰ ਇਸ ਧਰਤੀ ’ਤੇ ਹੋਏ, ਲੇਕਿਨ ਲੋਕ ਸਿਰਫ ਨੇਕੀ, ਸੱਚਾਈ, ਅਜਾਦੀ, ਲੋਕ ਭਲਾਈ ਅਤੇ ਇਨਸਾਫ ਲਈ ਲੜ ਕੇ ਮਰਨ ਵਾਲਿਆਂ ਨੂੰ ਯਾਦ ਰੱਖਦੇ ਹਨ। ਪਤਾ ਨਹੀਂ ਫੇਰ ਵੀ ਕਿਉਂ ਅਜੋਕੇ ਯੁੱਗ ਵਿਚ ਮਾਇਆ ਦੀ ਦੌੜ ਵਿਚ ਮਨੁੱਖੀ ਰਿਸ਼ਤੇ, ਕਦਰਾਂ-ਕੀਮਤਾਂ, ਨੈਤਿਕਤਾ ਅਤੇ ਸਦਾਚਾਰਕ ਕੀਮਤਾਂ ਨੂੰ ਢਾਹ ਲਾਉਣ ਦੀ ਠਾਣ ਰੱਖੀ ਐ। ਕਿਸੇ ਨੇ ਸੱਚ ਹੀ ਕਿਹਾ ਸੀ, ‘‘ਕੰਜਰ ਹੋਣਾ ਬੜਾ ਔਖਾ ਐ, ਪਰ ਜੇ ਇੱਕ ਵਾਰੀ ਹੋ ਜਾਵੇ ਫੇਰ ਮੌਜ ਬੜੀਐ।’’ ਦੁੱਖ ਦੀ ਗੱਲ ਹੈ ਕਿ ਲੋਕ ਮੌਜ ਲੈਣ ਲਈ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਅੰਨੀ ਦੌੜ ਵਿਚ ਪਏ ਹੋਏ ਨੇ। ਸਮਾਜ ਦੇ ਸੋਚਣ ਵਿਚਰਨ ਅਤੇ ਕੀਮਤਾਂ ਵਿਚ ਗਿਰਾਵਟ ਆ ਗਈ ਹੈ ਅਤੇ ਪੈਮਾਨੇ ਬਦਲ ਗਏ ਹਨ। ‘ਖਾਓ ਪੀਓ ਲਓ ਅਨੰਦ’ ਭਾਂਡੇ ਮਾਜੂੰ ਪਰਮਾ ਨੰਦ। ਵਾਲੀ ਸੋਚ ਭਾਰੂ ਹੋ ਗਈ। ਸਮਾਜ ਧਰਮ ਅਤੇ ਰਾਜਨੀਤੀ ਵਿਚ ਵੱਡੇ ਕਿਰਦਾਰ ਵੱਡੀ ਸੋਚ, ਵੱਡੇ ਹਿਰਦੇ, ਵੱਡੀ ਸੇਵਾ, ਵੱਡੀ ਸਹਿਣਸ਼ੀਲਤਾ ਅਤੇ ਵੱਡੇ ਕਾਰਜ ਕਰਨ ਵਾਲੇ ਲੋਕਾਂ ਦੀ ਘਾਟ ਦੇ ਸਦਕਾ ਇਹ ਅਸਮਤਲਤਾ ਪੈਂਦਾ ਹੋ ਰਹੀ ਹੈ। ਜਦੋਂ ਕਿਸੇ ਵੀ ਸਮਾਜ ਨਿਜਾਮ ਅਤੇ ਧਰਮ ਵਿਚ ਗਿਰਾਵਟ ਅੱਤ ਦਰਜੇ ਦੀ ਆ ਜਾਵੇ ਤਾਂ ਕਿਸੇ ਲੋਕ ਨਾਇਕ ਦੀ ਤਾਕ ਵਿਚ ਪਿਸ ਰਹੀ ਲੋਕਾਈ, ਵਾਂਗਡੋਰ ਸੰਭਾਲਨ ਨੂੰ ਉਡੀਕ ਰਹੀ ਹੁੰਦੀਐ ਜੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਤਬਦੀਲੀ ਦਾ ਮੋਹਰੀ ਬਣਕੇ ਇੱਕ ਨਵੇਂ ਯੁੱਗ ਦਾ ਅਗਾਜ ਕਰੇ ਜਿਸ ਦੀ ਕੋਈ ਨਿੱਜੀ ਜਮਾਤੀ ਜਾ ਮਜੱਬੀ ਗਰਜ ਨਾ ਹੋਵੇ। ਪੂਰਬ ਦੇ ਫਲਸਫੇ ਨਾਲ ਪੱਛਮ ਅੱਗੇ ਨਿਕਲ ਗਿਆ ਕਿਉਂਕਿ ਕਿਰਤ, ਕਮਾਈ, ਸਮਾਨਤਾ, ਜਾਤ-ਪਾਤ ਤੇ ਉਪਰ ਉ¤ਠ ਕੇ ਗੁਣਵਨੰਤਾ, ਸੱਚਾਈ ਅਤੇ ਇਨਸਾਫ ਤੇ ਇਨਸਾਫ ਦੀ ਕਦਰ ਕਰਦਾ ਹੈ। ਕੀ ਫਲਸਫਾ, ਵਿਗਿਆਨ ਅਤੇ ਧਰਮ ਹਰ ਯੁੱਗ ਵਿਚ ਟਕਰਾਉਂਦੇ ਹਨ ? ਨਹੀਂ ਇਹ ਟਕਰਾਅ ਤਾਂ ਅਣਜਾਨ ਅਤੇ ਅਨਾੜੀ ਲੋਕ ਕਰਦੇ ਹਨ। ਇਹ ਤਿੰਨੇ ਸੱਚਾਈ ਦੀ ਖੋਜ ਲਈ ਇਕ ਦੂਜੇ ਦੇ ਪੂਰਕ ਹਨ। ਜਿਹਨਾਂ ਨੇ ਸੱਚ ਦੀ ਖੋਜ ਲਈ ਮਿਹਨਤ ਤੇ ਜੀਵਨ ਅਰਪਣ ਕੀਤਾ। ਉਹਨਾਂ ਨੇ ਮਹਾਨਤਾ ਹਾਸਲ ਕਰ ਲਈ, ਜਿਹਨਾਂ ਨੇ ਝੂਠੇ ਵਾਦ-ਵਿਵਾਦ ਤੇ ਫਸਾਦ ਕਰਵਾਏ ਉਹਨਾਂ ਨੇ ਮਨੁੱਖਤਾ ਦਾ ਘਾਣ ਕੀਤਾ। ਗੁਰੂ ਨਾਨਕ, ਲਿਖਦੇ ਹਨ :-
ਚੰਗਾ ਨਾਓ ਰਖਾਇਕੈ ਜਸ ਕ੍ਰੀਤ ਜਗ ਲੇਹੁ
ਜੇ ਤਿਸ ਨਦਰਿ ਨਾ ਆਵਈ ਤਾਂ ਬਾਤ ਨਾ ਪੁਛੈ ਕੇਹੁ
ਵੱਡੇ-ਵੱਡੇ ਜੋ ਦੀਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਹੋਗੁ।
ਜਿੰਨੇ ਧੋਖੇਬਾਜ, ਲੋਭੀ ਭੇਖਧਾਰੀ ਤੇ ਪੋਪਟ ਲੀਲਾ ਵਾਲੇ ਹੋਣਗੇ ਉਹ ਆਪਦੇ ਆਪ ਨੂੰ ਵੱਡਾ ਗੁਣੀ ਗਿਆਨੀ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ ਦੱਸਦੇ ਹਨ। ਪਰ ਜਿਹੜਾ ਅਸਲੀ ਮਹਾਂਪੁਰਸ਼ ਹੁੰਦੇ ਨੇ, ਗੁਰੂ ਨਾਨਕ ਵਰਗੇ ਉਹ ਕਹਿੰਦੇ ਹਨ ਕਿ ਅਸੀਂ ਤਾਂ ਗੁਰੂ ਘਰ ਤੇ ਪ੍ਰਮਾਤਮਾ ਦਾ ਜੱਸ ਗਾਉਣ ਵਾਲੇ ਢਾਡੀ ਹਾਂ ਉਸ ਮਾਲਕ ਦੀ ਉਤਮਿ ਜਾਤ, ਹਓ ਢਾਡੀ ਕੀ ਨੀਚ ਜਾਤਿ ਉਹ ਉਤਮ ਜਾਤਿ ਸਦਾਇਦਾ।
ਮਹਾਤਮਾ ਬੁੱਧ ਨੂੰ ਕਿਸੇ ਨੇ ਗਲਾਂ ਕੱਢੀਆਂ ਉਹ ਅੱਗੇ ਬੋਲੇ : ਜੇ ਕੋਈ ਕਿਸੇ ਨੂੰ ਕੋਈ ਚੀਜ਼ ਦੇਵੇ ਤੇ ਦੂਸਰਾ ਨਾ ਲਵੇ ਤਾਂ ਉਹ ਚੀਜ਼ ਕਿਸੇ ਕੋਲ ਰਹੇਗੀ, ਗਾਲਾਂ ਕੱਢਣ ਵਾਲਾ ਕਹਿੰਦਾ ਜਿਸ ਦੀ ਚੀਜ ਐ, ਮਹਾਤਮਾ ਬੁੱਧ ਬੋਲੇ, ‘‘ਭਾਈ ਫੇਰ ਇਹ ਤੇਰੀਆਂ ਗਾਲਾ ਮੈਂ ਹਾਸਲ ਨਹੀਂ ਕਰਦਾ ਇਹ ਮੁੜ ਕੇ ਤੇਰੇ ਕੋਲ ਹੀ ਰਹਿਣਗੀਆਂ।’’ ਵਡੱਪਣ ਫਾਂਸੀ ਦੇ ਰੱਸੇ ਚੁੰਮ ਕੇ, ਜ਼ਹਿਰ ਪਿਆਲੇ ਪੀ ਕੇ, ਸੱਜਣ ਲਈ ਨਹਿਰਾਂ ਕੱਢ ਕੇ ਲਿਆਉਣ ਨਾਲ ਮਿਲਦਾ ਹੈ। ਵੱਡੇ ਆਦਮੀ ਹੋਣ ਲਈ ਵਿਸ਼ਾਲ ਹਿਰਦਾ, ਵਿਸ਼ਾਲ ਤੇ ਸਾਫ ਕਿਰਦਾਰ ਨੀਵੀ ਕਦਰ ਕਰਦੇ ਮਨ ਨੀਵਾ ਤੇ ਮੱਤ ਉ¤ਚੀ ਦਾ ਧਾਰਨੀ ਹੋ ਕੇ ਮਿਲਦੈ। ਅਮਰੀਕਾ ਵਿਚ ਕਿਸੇ ਵੱਡੇ ਸਾਇੰਸਦਾਨ ਦੀ ਪਤਨੀ ਉਸ ਤੋਂ ਚੋਰੀ ਕਿਸੇ ਹੋਰ ਨਾਲ ਅੱਖ-ਮਟੱਕਾ ਲਾ ਰਹੀ ਸੀ ਉਸ ਨੂੰ ਪਤਾ ਸੀ ਪਰ ਉਹ ਅਜਿਹੀ ਖੋਜ ਕਰ ਰਿਹਾ ਸੀ ਕਿ ਹਾਈਡਰੋਜਨ ਬੰਬ ਨੂੰ ਕਿਵੇਂ ਡਿਫੀਉਜ ਕਰਨਾ ਹੈ ? ਉਸ ਨੇ ਖੋਜ ਮੁਕੰਮਲ ਕਰਕੇ ਆਪਣੀ ਪਤਨੀ ਨੂੰ ਦੱਸਿਆ ਕਿ ਉਸ ਦੀ ਖੋਜ ਪੂਰੀ ਹੋ ਗਈ ਹੈ ਤੇ ਇਸ ਖੁਸ਼ੀ ਵਿਚ ਉਹ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੈ। ਉਸ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਸ ਨੂੰ ਉਸ ਦੇ ਕਿਰਦਾਰ ਦਾ ਪਤਾ ਲਗਾ ਗਿਆ ਸੀ, ਪਰ ਉਸ ਕੋਲ ਇਸ ਛੋਟੇ ਕਾਰਜ ਲਈ ਸਮਾਂ ਨਹੀਂ ਸੀ, ਕਿਉਂਕਿ ਉਹ ਮਨੁੱਖਤਾ ਲਈ ਵੱਡਾ ਕੰਮ ਕਰ ਰਿਹਾ ਸੀ। ਜਿਹੜੇ ਲੋਕ ਵੱਡਪਣ ਤੱਕ ਪਹੁੰਚਦੇ ਹਨ ਉਹਨਾਂ ਲਈ ਪਰਿਵਾਰ, ਪਦਾਰਥ ਅਤੇ ਹੋਰੇ ਗਰਜਾ ਤੋਂ ਪਹਿਲਾ, ਮਨੁੱਖਤਾ ਨੇਕੀ ਸੱਚਾਈ ਤੇ ਲੋਕ ਭਲਾਈ ਹੁੰਦੀ ਹੈ।
ਲੋਕੀ ਮੁਲ ਵਿੱਕਦਾ ਸੱਜਣ ਮਿ ਚੰਗੇ ਇਨਸਾਨ ਦਾ ਕੋਈ ਕੀਮਤ ਵਰਨਣ ਹੀ ਨਹੀਂ ਕਰ ਸਕਦਾ ? ਸਚੁ ਉਰੇ ਸਭ ਕੋ ਉਪਰ ਸਚਿਅਚਾਰੁ, ਨੂੰ ਮਨਿੰਆ ਹੈ। ਵੱਡੇ-ਵੱਡੇ ਲੋਕ ਤਾਂ ਹੀ ਵੱਡੇ ਰਹਿ ਸਕਦੇ ਨੇ ਜੇ ਅਚਾਰ ਵਿਵਹਾਰ, ਕਿਰਦਾਰ ਵੱਡਾ ਰਖਣਗੇ। ਗੁਰੂ ਨਾਨਕ ਦੇ ਸਮਕਾਲੀ ਰਾਜੇ ਅਤੇ ਵਜ਼ੀਰਾਂ ਨੂੰ ਜਿਹਨਾ ਦੇ ਕਿਰਦਾਰ ਡਿੱਗੇ ਸਨ ਜ਼ੁਲਮ ਕਰਦੇ ਤੇ ਲੋਕਾਂ ਨੂੰ ਲੁੱਟਦੇ ਸਨ। ਪਰਵਾਰ ਸੇਵਾ ਲਈ ਅਪਣਾ, ਸਮਾਜ ਸੇਵਾ ਲਈ ਪਰਵਾਰਿਕ, ਦੇਸ਼ ਸੇਵਾ ਲਈ ਸਮਾਜ ਅਤੇ ਸਮੁਚੀ ਮਨੁੱਖਤਾ ਦੀ ਸੇਵਾ ਲਈ ਸਮਾਜ ਅਤੇ ਦੇਸ਼ ਤੋਂ ਉਪਰ ਉਠ ਕੇ ਸਮੁਚੀ ਲੋਕਾਈ ਤੇ ਮਨੁੱਖਤਾ ਨੂੰ ਸਪਰਪਣ ਹੋਣਾ ਜਰੂਰੀ ਹੈ। ਬ੍ਰਹਮ ਗਿਆਨੀ ਦੀ ਕੋਈ ਜਾਤ ਵਰਨ-ਧਰਮ ਅਤੇ ਫਿਰਕਾ ਨਹੀਂ ਹੁੰਦੀ।
– ਸਮਾਪਤ

Comments are closed.

COMING SOON .....


Scroll To Top
11