Saturday , 7 December 2019
Breaking News
You are here: Home » HEALTH » ਵੱਖ-ਵੱਖ ਸੜਕ ਹਾਦਸਿਆਂ ‘ਚ ਇੱਕ ਦੀ ਮੌਤ-6 ਜ਼ਖ਼ਮੀ

ਵੱਖ-ਵੱਖ ਸੜਕ ਹਾਦਸਿਆਂ ‘ਚ ਇੱਕ ਦੀ ਮੌਤ-6 ਜ਼ਖ਼ਮੀ

ਰਾਮਪੁਰਾ ਫੂਲ, 17 ਨਬੰਵਰ (ਕੁਲਜੀਤ ਸਿੰਘ ਢੀਂਗਰਾ)- ਸਥਾਨਕ ਸ਼ਹਿਰ ਅਤੇ ਇਸ ਆਸ-ਪਾਸ ਦੇ ਖੇਤਰਾ ਵਿੱਚ ਵੱਖ-ਵੱਖ ਸੜਕ ਹਾਦਸਿਆ ਵਿੱਚ ਇੱਕ ਦੀ ਮੌਤ ਅਤੇ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਸਹਾਰਾ ਕੰਟਰੋਲ ਰੂਮ ਨੂੰ ਇਤਲਾਹ ਮਿਲੀ ਕਿ ਪਿੰਡ ਜੇਠੂਕੇ ਦੇ ਨਜ਼ਦੀਕ ਖੇਤ ਵਿੱਚ ਇੱਕ ਕਾਰ ਪਲਟੀ ਹੋਈ ਹੈ ਸਹਾਰਾ ਵਰਕਰ ਘਟਨਾਂ ਸਥਾਨ ਤੇ ਪਹੁੰਚੇ ਤੇ ਕਾਰ ਚਾਲਕ ਬਾਹਰ ਡਿੱਗਿਆਂ ਪਿਆ ਸੀ ਜਿਸ ਦੀ ਮੋਤ ਹੋ ਚੁੱਕੀ ਸੀ। ਮ੍ਰਿਤਕ ਦੀ ਪਹਿਚਾਣ ਵਿਸ਼ਵਜੀਤ ਸਿੰਘ (30) ਪੁੱਤਰ ਜਗਤਾਰ ਸਿੰਘ ਵਾਸੀ ਛੱਤੀਸਗੜ੍ਹ ਕੋਰਵਾ ਜੋ ਕਿ ਬਰਨਾਲਾ ਸਾਈਡ ਤੋਂ ਰਾਮਪੁਰਾ ਵੱਲ ਆ ਰਿਹਾ ਸੀ। ਲਾਸ਼ ਨੂੰ ਥਾਣਾ ਸਦਰ ਰਾਮਪੁਰਾ ਦੀ ਮੋਜੁਦਗੀ ਵਿੱਚ ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਇਸੇ ਤਰਾਂ ਹੀ ਦੁਜਾ ਹਾਦਸਾ ਬਠਿੰਡਾ ਰੋਡ ਤੇ ਸਥਿਤ ਖਾਲਸਾ ਮਾਰਕੀਟ ਦੇ ਨਜ਼ਦੀਕ ਬਠਿੰਡਾ ਸਾਈਡ ਤੋਂ ਆ ਰਿਹਾ ਕੈਂਟਰ 407 ਅਚਾਨਕ ਪਲਟ ਗਿਆ ਜੋ ਕਿ ਮੱਛੀਆਂ ਨਾਲ ਭਰਿਆ ਹੋਇਆ ਸੀ। ਇਹ ਟਰੱਕ ਲੁਧਿਆਣਾ ਵੱਲ ਜਾਂ ਰਿਹਾ ਸੀ। ਇਸ ਹਾਦਸੇ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਹਿਚਾਣ ਲਸਕਰਾ ਪੁੱਤਰ ਮਹਿੰਦਰ ਸਹਾਨੀ, ਰਾਜਾ ਪੁੱਤਰ ਸਹਿਰਾਜ ਅਲੀ, ਵਿਸੂਨਾਥ ਪੁੱਤਰ ਵਿਲੇਸਰ ਸਹਾਨੀ, ਅਨਿਲ ਅਧੋਸਾਨੀ, ਸੁਰਿੰਦਰ ਸਹਾਨੀ ਪੁੱਤਰ ਪਲਟਨ ਸਹਾਨੀ, ਸੱਤਿਆ ਪੁੱਤਰ ਦੇਵੀ ਦਿਆਲ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਖਮੀਆ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਡਾਕਟਰਾਂ ਨੇ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

Comments are closed.

COMING SOON .....


Scroll To Top
11