Wednesday , 21 November 2018
Breaking News
You are here: Home » PUNJAB NEWS » ਵੱਖ-ਵੱਖ ਆਗੂਆਂ ਵੱਲੋਂ ਮਾਤਾ ਇਸ਼ਰ ਕੌਰ ਮਾਨ ਨੂੰ ਸ਼ਰਧਾਂਜਲੀਆਂ ਭੇਟ

ਵੱਖ-ਵੱਖ ਆਗੂਆਂ ਵੱਲੋਂ ਮਾਤਾ ਇਸ਼ਰ ਕੌਰ ਮਾਨ ਨੂੰ ਸ਼ਰਧਾਂਜਲੀਆਂ ਭੇਟ

ਦਿੜ੍ਹਬਾ ਮੰਡੀ, 12 ਜਨਵਰੀ (ਸਤਪਾਲ ਖਡਿਆਲ)- ਬੀਤੇ ਦਿਨੀ ਸੰਸਾਰ ਨੂੰ ਅਲਵਿਦਾ ਕਹਿਕੇ ਗਈ ਪਿੰਡ ਜਿਓਣੇ ਵਾਲੇ ਮੌੜ ਦੀ ਮਾਤਾ ਇਸ਼ਰ ਕੌਰ ਮਾਨ ਪਤਨੀ ਸਵ. ਜਥੇਦਾਰ ਛੱਜੂ ਸਿੰਘ ਸਾਬਕਾ ਪੰਚ ਨੂੰ ਹਜਾਰਾਂ ਦੇ ਇਕੱਠ ਨੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮਾਤਾ ਦੇ ਪੁੱਤਰਾਂ ਹਰਵਿੰਦਰ ਸਿੰਘ ਮਾਨ, ਠੇਕੇਦਾਰ ਗੁਰਦੇਵ ਸਿੰਘ ਮੌੜ ਵਲੋਂ ਕਰਵਾਏ ਸਹਿਜ ਪਾਠ ਦੇ ਭੋਗ ਤੋ ਬਾਅਦ ਮੌੜਾਂ ਦੇ ਵੱਡੇ ਗੁਰਦੂਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸੱਕਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਪ੍ਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਜਿਲ੍ਹਾ ਪ੍ਰਧਾਨ, ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਕੌਰ ਸਿੰਘ ਮੌੜ, ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਜਸਵਿੰਦਰ ਸਿੰਘ ਪੀ.ਏ. ਢੀਂਡਸਾ ਸਾਹਿਬ, ਪਾਵਰਕਾਮ ਦੇ ਸਾਬਕਾ ਡਾਇਰੈਕਟਰ ਗੁਰਬਚਨ ਸਿੰਘ ਬਚੀ, ਹਲਕਾ ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ, ਅੰਤਰਰਾਸ਼ਟਰੀ ਕਬੱਡੀ ਕੁਮੇਂਟੇਟਰ ਸਤਪਾਲ ਮਾਹੀ ਖਡਿਆਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ, ਕਬੱਡੀ ਕੋਚ ਗੁਰਮੇਲ ਸਿੰਘ ਦਿੜਬਾ, ਕਾਂਗਰਸ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲ, ਸਤਨਾਮ ਸਿੰਘ ਸੱਤਾ ਜਰਨਲ ਸਕੱਤਰ ਕਾਂਗਰਸ, ਸਿਕੰਦਰਜੀਤ ਸਿੰਘ ਗੋਗੀ, ਰਿੰਕਾ ਢੰਡੋਲੀ, ਗੁਰਜੀਤ ਸਿੰਘ ਜੀਤੀ ਜਨਾਲ ਸਰਪੰਚ-ਚੇਅਰਮੈਨ ਮਾਰਕੀਟ ਕਮੇਟੀ ਦਿੜ੍ਹਬਾ ,ਬੂਟਾ ਭਵਾਨੀਗੜ੍ਹ, ਰਾਜੂ ਗੱਗੜਪੁਰ, ਤਰਸੇਮ ਸਿੰਘ ਕਾਲਾ ਸਰਪੰਚ ਨਾਗਰਾ , ਆਦਿ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

Comments are closed.

COMING SOON .....


Scroll To Top
11