Thursday , 27 June 2019
Breaking News
You are here: Home » NATIONAL NEWS » ਵੋਟਾਂ ਦੀ ਗਿਣਤੀ ਅੱਜ-ਗ੍ਰਹਿ ਮੰਤਰਾਲਾ ਵੱਲੋਂ ਅਲਰਟ-ਦੰਗੇ ਭੜਕਣ ਦਾ ਖਦਸ਼ਾ

ਵੋਟਾਂ ਦੀ ਗਿਣਤੀ ਅੱਜ-ਗ੍ਰਹਿ ਮੰਤਰਾਲਾ ਵੱਲੋਂ ਅਲਰਟ-ਦੰਗੇ ਭੜਕਣ ਦਾ ਖਦਸ਼ਾ

ਮਿਹਨਤ ਬੇਕਾਰ ਨਹੀਂ ਜਾਵੇਗੀ : ਰਾਹੁਲ ਗਾਂਧੀ

ਨਵੀਂ ਦਿੱਲੀ, 22 ਮਈ- ਲੋਕ ਸਭਾ ਚੋਣਾਂ ਤਹਿਤ ਦੇਸ਼ ਭਰ ਵਿੱਚ 542 ਸੰਸਦੀ ਸੀਟਾਂ ਲਈ ਪਾਈਆਂ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਪਹਿਲੀ ਵਾਰ ਈ.ਵੀ.ਐਮ. ਗਿਣਤੀ ਦੇ ਨਾਲ-ਨਾਲ ਵੀ.ਵੀ.ਪੈਟ. ਪਰਚੀਆਂ ਦਾ ਵੀ ਮਿਲਾਣ ਕੀਤਾ ਜਾਏਗਾ। ਇਸ ਲਈ ਨਤੀਜੇ ਥੋੜ੍ਹਾ ਲੇਟ ਹੋ ਸਕਦੇ ਹਨ। ਕੱਲ੍ਹ ਦੇਰ ਸ਼ਾਮ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਡੀ.ਜੀ.ਪੀ. ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਗਿਣਤੀ ਵਾਲੇ ਦਿਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। 542 ਸੀਟਾਂ ‘ਤੇ 8 ਹਜ਼ਾਰ ਤੋਂ ਵੱਧ ਉਮੀਦਵਾਰ ਚੋਣਾਂ ਲੜ ਰਹੇ ਹਨ। ਸੱਤ ਗੇੜਾਂ ਵਿੱਚ ਹੋਈਆਂ ਚੋਣਾਂ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ ਹਨ। ਭਾਰਤੀ ਸੰਸਦੀ ਚੋਣਾਂ ਵਿੱਚ ਇਹ ਸਭ ਤੋਂ ਵੱਧ ਵੋਟਾਂ ਹਨ। ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਤੀਜੇ ਦਾ ਮੇਲ ਪੇਪਰ ਟ੍ਰੇਲ ਮਸ਼ੀਨਾਂ ਤੋਂ ਨਿਕਲਣ ਵਾਲੀਆਂ ਪਰਚੀਆਂ ਨਾਲ ਕੀਤਾ ਜਾਏਗਾ। ਇਹ ਪ੍ਰਤੀ ਵਿਧਾਨ ਸਭਾ ਦੇ 5 ਬੂਥਾਂ ਵਿੱਚ ਹੋਏਗਾ। ਇਸ ਪ੍ਰਕਿਰਿਆ ਮੁਤਾਬਕ ਸਭ ਤੋਂ ਪਹਿਲਾਂ ਡਾਕ ਮਤ ਪੇਪਰਾਂ ਦੀ ਗਿਣਤੀ ਕੀਤੀ ਜਾਏਗੀ। ਡਿਊਟੀ ‘ਤੇ ਤਾਇਨਾਤ ਸਰਵਿਸ ਵੋਟਰਾਂ ਦੀ ਗਿਣਤੀ ਕਰੀਬ 18 ਲੱਖ ਹੈ। ਇਨ੍ਹਾਂ ਵਿੱਚ ਹਥਿਆਰਬੰਦ ਬਲ, ਕੇਂਦਰੀ ਪੁਲਿਸ ਬਲ ਤੇ ਸੂਬਾ ਪੁਲਿਸ ਦੇ ਜਵਾਨ ਸ਼ਾਮਿਲ ਹਨ, ਜੋ ਆਪਣੇ ਸੰਸਦੀ ਖੇਤਰ ਤੋਂ ਬਾਹਰ ਤਾਇਨਾਤ ਸਨ। ਵਿਦੇਸ਼ ਵਿੱਚ ਭਾਰਤੀ ਅੰਬਾਸੀ ਵਿੱਚ ਤਾਇਨਾਤ ਰਾਜਨੀਤੀ ਤੇ ਸਟਾਫ਼ ਵੀ ਸਰਵਿਸ ਵੋਟਰ ਹਨ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਹੱਥਾਂ ਨਾਲ ਡਾਕ ਵੋਟਾਂ ਦੀ ਗਿਣਤੀ ਕਰਨ ਲਈ ਕੁਝ ਘੰਟਿਆਂ ਦਾ ਸਮਾਂ ਲੱਗੇਗਾ। ਅੰਤ ਵਿੱਚ ਪੇਪਰ ਟ੍ਰੇਲ ਮਸ਼ੀਨਾਂ ਵਿੱਚੋਂ ਨਿਕਲਣ ਵਾਲੀਆਂ ਪਰਚੀਆਂ ਗਿਣੀਆਂ ਜਾਣਗੀਆਂ।

Comments are closed.

COMING SOON .....


Scroll To Top
11