Monday , 14 October 2019
Breaking News
You are here: Home » Editororial Page » ਵੀਡੀਓ ਬਣਾਉਣ ਵਾਲਾ ਗੈਂਗ

ਵੀਡੀਓ ਬਣਾਉਣ ਵਾਲਾ ਗੈਂਗ

ਅੱਜਕੱਲ ਵੀਡੀਓ ਬਣਾਉਣ ਵਾਲੇ ਗੈਂਗ ਦਾ ਦਬਦਬਾ ਚਾਰੇ ਪਾਸੇ ਛਾਇਆ ਹੋਇਆ ਹੈ। ਇਸ ਗੈਂਗ ਦਾ ਸਿਰਫ ਇਕੋ ਹੀ ਮਕਸਦ ਹੈ- ਵੀਡੀਓ ਬਣਾਓ ਅਤੇ ਫੇਸਬੁੱਕ ਜਾਂ ਵਹਾੱਟਸਐਪ ‘ਤੇ ਭੇਜ ਕੇ ਜਿਆਦਾ ਤੋਂ ਜਿਆਦਾ ਲਾਈਕਸ ਵਾਲੇ ਅੰਗੂਠੇ ਕਮਾਓ।ਇਸ ਲਈ ਜਿੱਥੇ ਕਿਤੇ ਵੀ ਕੋਈ ਪਾਣੀ ‘ਚ ਡੁੱਬ ਰਿਹਾ ਹੋਵੇ, ਅੱਗ ‘ਚ ਝੁਲਸ ਰਿਹਾ ਹੋਵੇ, ਜਾਂ ਫਿਰ ਫਾਂਸੀ ਦੇ ਰੱਸੇ ‘ਤੇ ਲਟਕਾਉਣ ਲਈ ਜਾਂਦਾ ਹੋਇਆ ਮਿਲੇ, ਉਥੇ ਇਹ ਗੈਂਗ ਪਹਿਲਾਂ ਹੀ ਹਾਜ਼ਰ ਹੋਕੇ ਬੜੀ ਸ਼ਿੱਦਤ ਨਾਲ ਵੀਡੀਓ ਬਣਾਉਣ ‘ਚ ਲੱਗ ਜਾਂਦਾ ਹੈ। ਮਰਦਾ ਹੌਇਆ ਵਿਅਕਤੀ ਇਸ ਗੈਂਗ ਨੂੰ ਅਰਜ਼ ਕਰਦੇ ਹੋਏ ਕਹਿੰਦਾ ਹੈ ਮੈਂ ਡੁੱਬ ਰਿਹਾ ਹਾਂ ਮੈਂਨੂੰ ਬਚਾਓ ਓ ਭਲੇ ਮਾਨਸੋ ਮੈਂ ਅੱਗ ਦੀਆਂ ਲਪਟਾਂ ‘ਚ ਝੁਲਸ ਰਿਹਾ ਹਾਂ ਖਾਓ ਅਤੇ ਮੈਂਨੂੰ ਬਚਾਓ।ਪਰ ਇਹ ਗੈਂਗ ਥੋੜਾ ਜਿਹਾ ਵੀ ਦਰਦ ਮਹਿਸੂਸ ਕੀਤੇ ਬਿਨਾਂ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਡਟਿਆ ਰਹਿੰਦਾ ਹੈ।ਇਸ ਗੈਂਗ ਦਾ ਮੰਨਣਾ ਹੈ ਕਿ ਅੱਜਕੱਲ ਇਸ ਤਰ੍ਹਾਂ ਦੀਆਂ ਵੀਡੀਓਜ਼ ਦੀ ਫੇਸਬੁੱਕ ‘ਤੇ ਬਹੁਤ ਜਿਆਦਾ ਮੰਗ ਹੈ।ਅਜਿਹੀਆਂ ਵੀਡੀਓਜ਼ ਦੇ ਅੱਪਲੋਡ ਹੁੰਦੇ ਹੀ ਧੜਾਧੜ ਲਾਈਕਸ ਦਾ ਮੀਂਹ ਵਰ੍ਹਣ ਲੱਗਦਾ ਹੈ। ਜਨਤਾ ਵੀ ਇਨ੍ਹਾਂ ਨੂੰ ਅਸਲੀ ਹੀਰੋ ਮੰਨ ਕੇ ਇਨ੍ਹਾਂ ਦੀ ਬਹਾਦਰੀ ਅੱਗੇ ਲਾਈਕਸ ਦੇ ਰੂਪ ‘ਚ ਮੱਥਾ ਟੇਕਣ ਦਾ ਕੰਮ ਬਾਖੂਬੀ ਕਰਦੀ ਹੈ। ਇਸ ਨਾਲ ਗੈਂਗ ਦੇ ਮੈਂਬਰਾਂ ਦੀ ਇੱਜਤ ‘ਚ ਇਜ਼ਾਫਾ ਹੋਣ ਲੱਗਦਾ ਹੈ। ਜੇਕਰ ਗੈਂਗ ਦੇ ਇਹੋ ਮੈਂਬਰ ਮਰਦੇ ਹੋਏ ਬੰਦੇ ਦੀ ਵੀਡੀਓ ਬਣਾਉਣ ਤਾਂ ਲੋਕ ਦੇਖਣਾ ਪਸੰਦ ਨਹੀਂ ਕਰਦੇ। ਕੋਈ ਲਾਈਕ ਵੀ ਨਹੀਂ ਕਰਦਾ। ਇਸੇ ਲਈ ਇਹ ਗੈਂਗ ਖਤਰਨਾਕ ਵੀਡੀਓਜ਼ ਦੀ ਤਲਾਸ਼ ‘ਚ ਐਧਰ -ਉਧਰ ਘੁੰਮਦਾ ਨਜਰ ਆਉਂਦਾ ਹੈ।ਯਮਰਾਜ ਦੇ ਝੋਟੇ ਅਤੇ ਇਨ੍ਹਾਂ ਗੈਂਗ ਮੈਂਬਰਾਂ ‘ਚ ਕੋਈ ਬਹੁਤਾ ਫਰਕ ਨਹੀਂ ਹੈ। ਅਸਲ ਗੱਲ ਇਹ ਹੈ ਕਿ ਇਹ ਗੈਂਗ ਬੇਰੋਜਗਾਰ ਹੈ। ਇਨ੍ਹਾਂ ਕੋਲ ਕੋਈ ਕੰਮ-ਧੰਧਾ ਨਹੀਂ ਹੈ। ਇਸ ਲਈ ਇਨ੍ਹਾਂ ਨੇ ਵੀਡੀਓਜ਼ ਬਣਾਉਣ ਦਾ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ।
ਖਾਲੀ ਦਿਮਾਗ ਸ਼ੈਤਾਨ ਦਾ ਘਰ ਦੀ ਕਹਾਵਤ ਨੂੰ ਸਿੱਧ ਕਰਦਿਆਂ ਇਸ ਗੈਂਗ ਨੇ ਮਰਿਆਦਾਵਾਂ ,ਸੰਵੇਦਨਾਵਾਂ ਅਤੇ ਲੋਕ ਲਾਜ ਨੂੰ ਨਜ਼ਰ ਅੰਦਾਜ ਕਰ ਰੱਖਿਆ ਹੈ। ਅਜਾਦੀ ਤੋਂ ਬਾਅਦ ਆਈ ਮੋਬਾਇਲ ਕ੍ਰਾਤੀ ਤੋਂ ਉਪਜੀ ਵੀਡੀਓ ਕ੍ਰਾਂਤੀ ਨੇ ਅੱਜ ਲੋਕਾਂ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਹੁਣ ਦੁਨੀਆਂ ਦੀਆਂ ਵੱਡੀਆਂ ਜੰਗਾ ਵੀ ਵੀਡੀਓ ਰਾਹੀਂ ਲੜੀਆਂ ਜਾ ਰਹੀਆਂ ਹਨ। ਦੇਸ਼ ਭਗਤ ਹੋਣ ਦੇ ਮਾਇਨੇ ਬਦਲ ਗਏ ਹਨ। ਹੁਣ ਸਰਹੱਦ ‘ਤੇ ਗੋਲੀ ਖਾਣ ਵਾਲਾ ਘੱਟ ਅਤੇ ਵੀਡੀਓ ‘ਚ ਵੰਦੇਮਾਤਰਮ ਅਤੇ ਭਾਰਤ ਮਾਤਾ ਦੀ ਜੈ ਕਹਿਣ ਵਾਲਾ ਵੱਡਾ ਦੇਸ਼ਭਗਤ ਮੰਨਿਆ ਜਾਣ ਲੱਗਿਆ ਹੈ। ਵੀਡੀਓ ਬਣਾਉਣ ਦੀ ਇਹ ਜਿੱਦ ਅਜਿਹੀ ਹੈ ਕਿ ਲੋਕਾਂ ਨੇ ਘਰ ਦੀ ਰਸੋਈ ਤੋਂ ਲੈਕੇ ਗੁਸਲਖਾਨੇ ਤੱਕ ਦੀਆ ਵੀਡੀਓਜ਼ ਬਣਾ ਦਿੱਤੀਆਂ ਹਨ। ਇਕ ਵੀਡੀਓ ਜਿੰਦਗੀ ਸਵਾਰ ਰਹੀ ਹੈ ਤਾਂ ਦੂਜੀ ਵੀਡੀਓ ਵਿਗਾੜ ਰਹੀ ਹੈ। ਪੂਰੀ ਦੁਨੀਆਂ ਵੀਡੀਓ ਦੇ ਅੰਦਰ ਸਿਮਟਦੀ ਜਾ ਰਹੀ ਹੈ। ਵਿਕਾਸ ਵੀ ਵੀਡੀਓ ਦੇ ਅੰਦਰ ਹੀ ਹੋ ਰਿਹਾ ਹੈ। ਯਥਾਰਥ ਹੁੱਣ ਤੱਥਾਂ ਤੋਂ ਦੂਰ ਅਤੇ ਖਾਮੋਸ਼ ਹੈ।

Comments are closed.

COMING SOON .....


Scroll To Top
11