Wednesday , 19 December 2018
Breaking News
You are here: Home » PUNJAB NEWS » ਵਿੱਤ ਮੰਤਰੀ ਦੇ ਘਿਰਾਓ ਦੇ ਪ੍ਰੋਗਰਾਮ ਦੀ ਤਿਆਰੀ ਦੇ ਸਬੰਧ ਵਿੱਚ ਕੀਤਾ ਗਿਆ ਰੋਸ ਮਾਰਚ

ਵਿੱਤ ਮੰਤਰੀ ਦੇ ਘਿਰਾਓ ਦੇ ਪ੍ਰੋਗਰਾਮ ਦੀ ਤਿਆਰੀ ਦੇ ਸਬੰਧ ਵਿੱਚ ਕੀਤਾ ਗਿਆ ਰੋਸ ਮਾਰਚ

ਬਠਿੰਡਾ, 16 ਨਵੰਬਰ (ਸੁਖਵਿੰਦਰ ਸਰਾਂ)- 18 ਨਵੰਬਰ ਨੂੰ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਘਿਰਾਓ ਦੇ ਪ੍ਰੋਗਰਾਮ ਦੀ ਤਿਆਰੀ ਦੇ ਸਬੰਧ ਵਿਚ ਅਜ ਜਨਤਕ ਜਥੇਬੰਦੀਆਂ ਵਲੋਂ ਇਲਾਕਾ ਲੰਬੀ ਵਿਚ ਰੋਸ ਮਾਰਚ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਇਲਾਕੇ ਦੇ ਪਿੰਡਾਂ ਲੰਬੀ, ਖੁਡੀਆਂ, ਸਹਿਣਾ ਖੇੜਾ, ਸਿਖਵਾਲਾ, ਕਖਾਂਵਾਲੀ, ਹਾਕੂਵਾਲਾ, ਘੁਮਿਆਰਾ, ਲੋਹਾਰਾ, ਕਿੱਲਿਆਂਵਾਲੀ ਆਦਿ ਪਿੰਡਾਂ ਵਿਚ ਮੋਟਰ ਸਾਈਕਲਾਂ ਦੇ ਭਰਵੇਂ ਕਾਫਲੇ ਨਾਲ ਜਨਤਕ ਜਥੇਬੰਦੀਆਂ ਦੇ ਸਰਗਰਮ ਜੁਝਾਰੂਆਂ ਨੇ ਮਾਰਚ ਵਿੱਚ ਹਿੱਸਾ ਲਿਆ। ਮਾਰਚ ਦੌਰਾਨ ਪਿੰਡਾਂ ਦੀਆਂ ਸੱਥਾਂ ਵਿਚ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ਼ ਕਰਦੇ ਹੋਏ ਲੋਕਾਂ ਨੂੰ 18 ਨਵੰਬਰ ਨੂੰ ਵਿਤ ਮੰਤਰੀ ਦੇ ਘਿਰਾਉ ਬਠਿੰਡਾ ਪਹੁੰਚਣ ਦਾ ਸਦਾ ਦਿੱਤਾ ਗਿਆ।

Comments are closed.

COMING SOON .....


Scroll To Top
11