Sunday , 26 May 2019
Breaking News
You are here: Home » PUNJAB NEWS » ਵਿਸ਼ਵ ਬੈਂਕ ਵੱਲੋਂ ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮਸਿਆਵਾਂ ਬਾਰੇ ਸੰਗਠਤ ਪਹੁੰਚ ਲਈ ਪੰਜਾਬ ਸਰਕਾਰ ਦੀ ਸਰਾਹਨਾ

ਵਿਸ਼ਵ ਬੈਂਕ ਵੱਲੋਂ ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮਸਿਆਵਾਂ ਬਾਰੇ ਸੰਗਠਤ ਪਹੁੰਚ ਲਈ ਪੰਜਾਬ ਸਰਕਾਰ ਦੀ ਸਰਾਹਨਾ

ਮੁਖ ਮੰਤਰੀ ਨਾਲ ਮੀਟਿੰਗ ਦੌਰਾਨ ਟੀਮ ਵਲੋਂ ਵਿਆਪਕ ਪ੍ਰਾਜੈਕਟਾਂ ਨੂੰ ਸਪਾਂਸਰ ਕਰਨ ਲਈ ਸਹਾਇਤਾ ਦੀ ਪੇਸ਼ਕਸ਼

ਚੰਡੀਗੜ੍ਹ, 6 ਜੂਨ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮਸਿਆਵਾਂ ਬਾਰੇ ਸਮੁਚੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਵਿਸ਼ਵ ਬੈਂਕ ਨੇ ਬੁਧਵਾਰ ਨੂੰ ਇਨ੍ਹਾਂ ਮਹਤਵਪੂਰਨ ਖੇਤਰਾਂ ਵਿਚ ਲੰਮੀ ਮਿਆਦ ਦੇ ਵਿਆਪਕ ਹਲ ਲਭਣ ਲਈ ਸੂਬੇ ਦੇ ਪ੍ਰਾਜੈਕਟਾਂ ਨੂੰ ਸਪਾਂਸਰ ਕਰਨ ਦੀ ਪੇਸ਼ਕਸ਼ ਕੀਤੀ ਹੈ।
ਵਿਸ਼ਵ ਬੈਂਕ ਦੇ ਡਾਇਰੈਕਟਰ ਭਾਰਤ ਜੂਨੇਦ ਅਹਿਮਦ ਨੇ ਇਕ ਵਫਦ ਦੇ ਨਾਲ ਪੰਜਾਬ ਦੇ ਮੁਖ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ਇਕਲੌਤਾ ਅਜਿਹਾ ਸੂਬਾ ਹੈ ਜੋ ਪਾਣੀ, ਖੇਤੀਬਾੜੀ ਅਤੇ ਬਿਜਲੀ ਨਾਲ ਸਬੰਧਤ ਸਮਸਿਆਵਾਂ ਬਾਰੇ ਇਕ ਸੰਗਠਿਤ ਹਲ-ਅਧਾਰਿਤ ਪਹੁੰਚ ਆਪਣਾਉਂਦਾ ਆ ਰਿਹਾ ਹੈ।
ਸ੍ਰੀ ਜੂਨੇਦ ਅਹਿਮਦ ਨੇ ਕਿਹਾ ਕਿ ਜੇ ਪੰਜਾਬ ਪਾਣੀ, ਊਰਜਾ ਅਤੇ ਖੇਤੀ ਦੀ ਚੁਣੌਤੀ ਦਾ ਸਾਹਮਣਾ ਕਰ ਲੈਂਦਾ ਹੈ ਤਾਂ ਇਹ ਛੋਟੇ ਪ੍ਰਾਜੈਕਟਾਂ ਨੂੰ ਹੋਰ ਵਧੀਆ ਅਤੇ ਵਿਆਪਕ ਪਧਰ ‘ਤੇ ਤਬਦੀਲ ਕਰਨ ਲਈ ਵਿਸ਼ਵ ਸਾਹਮਣੇ ਇਕ ਉਦਾਹਰਣ ਕਾਇਮ ਕਰੇਗਾ। ਵਫ਼ਦ ਦੇ ਹੋਰ ਮੈਂਬਰਾਂ ਵਿਚ ਸੁਮਿਲਾ ਗੁਲਯਾਨੀ ਪ੍ਰੋਗਰਾਮ ਲੀਡਰ-ਸਸਟੇਨੇਬਲ ਡਿਵੈਲਪਮੈਂਟ; ਭਾਵਨਾ ਭਾਟੀਆ ਲੀਡ ਅਪਰੇਸ਼ਨਜ਼ ਅਫ਼ਸਰ-ਗਵਰਨੈਂਸ ਗਲੋਬਲ ਪ੍ਰੈਕਟਿਸ; ਜੋਹਨ ਬਲੋਕੁਵਿਸਟ ਪ੍ਰੋਗਰਾਮ ਲੀਡਰ ਹਿਊਮਨ ਡਿਵੈਲਪਮੈਂਟ; ਚਾਕਿਬ ਜੇਨਾਨੇ ਲੀਡ ਐਗਰੀਕਲਚਰ ਇਕੋਨੋਮਿਸਟ; ਕਵਿਤਾ ਸਰਸਵਤ ਸੀਨੀਅਰ ਪਾਵਰ ਇੰਜੀਨੀਅਰ ਅਤੇ ਮੋਹਿੰਦਰ ਗੁਲਾਟੀ ਐਨਰਜੀ ਸੈਕਟਰ ਐਕਸਪਰਟ ਸ਼ਾਮਲ ਸਨ। ਕੈਪਟਨ ਅਮਰਿੰਦਰ ਨੇ ਪਾਣੀ ਦੇ ਹੇਠਾਂ ਜਾਣ ਅਤੇ ਪ੍ਰਦੂਸ਼ਣ ਦੀ ਸਮਸਿਆ ਨਾਲ ਨਿਪਟਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ??ਕਰਨ ਲਈ ਵਿਸ਼ਵ ਬੈਂਕ ਦੀ ਸਹਾਇਤਾ ਦੀ ਮੰਗ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਅਤੇ ਵਧੀਆ ਸਫਾਈ ਸਹੂਲਤਾਂ ਮੁਹਈਆ ਕਰਵਾਉਣ ਲਈ ਵੀ ਵਿਸ਼ਵ ਬੈਂਕ ਤੋਂ ਮਦਦ ਦੀ ਮੰਗ ਕੀਤੀ।

Comments are closed.

COMING SOON .....


Scroll To Top
11