Monday , 17 December 2018
Breaking News
You are here: Home » NATIONAL NEWS » ਵਿਵਾਦਿਤ ਭੂਮੀ ’ਤੇ ਰਾਮ ਮੰਦਰ ਤੋਂ ਇਲਾਵਾ ਕੁਝ ਨਹੀਂ ਬਣ ਸਕਦਾ : ਆਰ.ਐੈਸ.ਐੈਸ. ਆਗੂ ਭਈਆ ਜੀ

ਵਿਵਾਦਿਤ ਭੂਮੀ ’ਤੇ ਰਾਮ ਮੰਦਰ ਤੋਂ ਇਲਾਵਾ ਕੁਝ ਨਹੀਂ ਬਣ ਸਕਦਾ : ਆਰ.ਐੈਸ.ਐੈਸ. ਆਗੂ ਭਈਆ ਜੀ

ਅਯੁੱਧਿਆ ’ਚ ਰਾਮ ਮੰਦਰ ਬਣਨਾ ਤੈਅ

ਨਾਗਪੁਰ, 11 ਮਾਰਚ- ਆਰ.ਐੈਸ.ਐੈਸ. ਦੇ ‘ਸਰਕਾਰਯਵਾਹ‘ (ਜਨਰਲ ਸਕਤਰ) ਭਈਆ ਜੀ ਜੋਸ਼ੀ ਨੇ ਰਾਮ ਮੰਦਰ ਨੂੰ ਲੈ ਕੇ ਵਡਾ ਬਿਆਨ ਦਿੰਦੇ ਹੋਏ ਐਤਵਾਰ ਨੂੰ ਕਿਹਾ ਕਿ ਵਿਵਾਦਿਤ ਭੂਮੀ ‘ਤੇ ਮੰਦਰ ਤੋਂ ਇਲਾਵਾ ਕੁਝ ਨਹੀਂ ਬਣ ਸਕਦਾ। ਲਗਾਤਾਰ ਚੌਥੀ ਵਾਰ ਸੰਘ ਦੇ ਜਨਰਲ ਸਕਤਰ ਚੁਣੇ ਗਏ ਜੋਸ਼ੀ ਨੇ ਨਾਗਪੁਰ ‘ਚ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਦੀ ਮੀਟਿੰਗ ‘ਚ ਕਿਹਾ, ‘ਰਾਮ ਮੰਦਰ ਬਣਨਾ ਤੈਅ ਹੈ। ਉਥੇ ਹੋਰ ਕੁਝ ਨਹੀਂ ਬਣ ਸਕਦਾ ਪਰ ਪ੍ਰਕਿਰਿਆ ਨਾਲ ਜਾਣਾ ਪਵੇਗਾ।ਜੋਸ਼ੀ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਹਰ ਸੁਲਾਹ ਦੇ ਯਤਨਾ ਨੂੰ ਲੈ ਕੇ ਭਈਆ ਜੀ ਜੋਸ਼ੀ ਨੇ ਕਿਹਾ, ਰਾਮ ਮੰਦਰ ‘ਤੇ ਆਮ ਸਹਿਮਤੀ ਬਣਨਾ ਆਸਾਨ ਨਹੀਂ ਪਰ ਜੋ ਯਤਨ ਹੋ ਰਿਹਾ ਹੈ। ਉਸ ਦਾ ਅਸੀਂ ਸਵਾਗਤ ਕਰਦੇ ਹਾਂ’ ਸ਼ਨੀਵਾਰ ਨੂੰ ਹੀ ਭਈਆ ਜੀ ਜੋਸ਼ੀ ਨੂੰ ਨਾਗਪੁਰ ਦੀ ਬੈਠਕ ‘ਚ ਚੌਥੀ ਵਾਰ ਸਵਰਬਸਮਿਤੀ ਨਾਲ ਜਨਰਲ ਸਕਤਰ ਬਣਾਇਆ ਗਿਆ।
ਬੈਠਕ ਤੋਂ ਪਹਿਲਾਂ ਚਰਚਾਂ ਸੀ ਕਿ ਜੋਸ਼ੀ ਦੇ ਸਥਾਨ ‘ਤੇ ਸੰਘ ਦੇ ਜਨਰਲ ਸਕਤਰ ਦਤਾਤਰੇਅ ਹੋਸਬੋਲੇ ਨੂੰ ਇਹ ਜਿੰਮੇਵਾਰੀ ਦਿਤੀ ਜਾ ਸਕਦੀ ਹੈ ਪਰ ਸਾਰੇ ਅੰਦਾਜ਼ਿਆਂ ‘ਤੇ ਉਸ ਸਮੇਂ ਲਗਾਮ ਲਗ ਗਈ, ਜਦੋਂ ਉਹ ਇਕ ਵਾਰ ਫਿਰ ਤੋਂ ਚੁਣੇ ਗਏ ਹਨ।ਉਨ੍ਹਾਂ ਦੇ ਇਸ ਤਾਜ਼ਾ ਬਿਆਨ ਨਾਲ ਦੇਸ਼ ਭਰ ਵਿੱਚ ਚਰਚਾ ਛਿੜ ਗਈ ਹੈ।

Comments are closed.

COMING SOON .....


Scroll To Top
11