Wednesday , 19 December 2018
Breaking News
You are here: Home » NATIONAL NEWS » ਵਿਰੋਧੀ ਧਿਰ ਵੱਲੋਂ ਪੀ.ਐਨ.ਬੀ. ਘਪਲੇ ਸਬੰਧੀ ਲੋਕ ਸਭਾ ’ਚ ਹੰਗਾਮਾ

ਵਿਰੋਧੀ ਧਿਰ ਵੱਲੋਂ ਪੀ.ਐਨ.ਬੀ. ਘਪਲੇ ਸਬੰਧੀ ਲੋਕ ਸਭਾ ’ਚ ਹੰਗਾਮਾ

ਕਾਲਾ ਧਨ ਤਾਂ ਆਇਆ ਨਹੀਂ, ਸਫੇਦ ਧਨ ਦੇਸ਼ ਤੋਂ ਬਾਹਰ ਚੱਲਾ ਗਿਆ : ਗੁਲਾਮ ਨਬੀ ਆਜ਼ਾਦ

ਨਵੀਂ ਦਿਲੀ, 5 ਮਾਰਚ- ਸੋਮਵਾਰ ਨੂੰ ਸੰਸਦ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਮਹਾ ਘਪਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਵਿਰੋਧੀ ਧਿਰ ਦੇ ਜ਼ੋਰਦਾਰ ਹੰਗਾਮੇ ਤੋਂ ਬਾਅਦ ਲੋਕ ਸਭਾ ਉਠਾਉਣੀ ਪਈ। ਕਾਂਗਰਸ, ਟੀਡੀਪੀ, ਟੀਆਰਐਸ ਅਤੇ ਏਆਈਏਡੀਐਮਕੇ ਦੇ ਮੈਂਬਰ ਸਪੀਕਰ ਦੇ ਸਾਹਮਣੇ ਚਲੇ ਗਏ ਅਤੇ ਵੱਖ-ਵੱਖ ਮੁੱਦਿਆਂ ’ਤੇ ਰੋਸ ਪ੍ਰਗਟ ਕਰਨ ਲੱਗੇ। ਰੌਲੇ ਰੱਪੇ ਕਾਰਨ ਸਵਾਲਾਂ ਜਵਾਬਾਂ ਦਾ ਸੈਸ਼ਨ ਨਹੀਂ ਚੱਲ ਸਕਿਆ। ਸਪੀਕਰ ਸੁਮਿਤਾ ਮਹਾਜਨ ਨੇ ਪਹਿਲਾਂ ਦੁਪਹਿਰ ਤੱਕ ਸਭਾ ਉਠਾ ਦਿੱਤੀ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਵੀ ਵਿਰੋਧੀ ਧਿਰ ਦਾ ਸਾਥ ਦਿੱਤਾ।
ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੀ.ਐਨ.ਬੀ. ਘੁਟਾਲੇ ‘ਤੇ ਨੋਟਿਸ ਦਿਤਾ ਗਿਆ ਸੀ। ਇੰਨਾ ਵਡਾ ਬੈਂਕ ਘੁਟਾਲਾ ਹੋਇਆ ਹੈ।ਸਰਕਾਰ ਨੂੰ ਖੁਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਹਾਂ ਸਦਨਾਂ ‘ਚ ਆਉਣਾ ਚਾਹੀਦਾ। ਉਨ੍ਹਾਂ ਨੂੰ ਬਿਆਨ ਦੇਣਾ ਚਾਹੀਦਾ। ਦੇਸ਼ ’ਚ ਇਕ ਤੋਂ ਬਾਅਦ ਕਿ ਬੈਂਕ ਘੁਟਾਲੇ ਸਾਹਮਣੇ ਆ ਰਹੇ ਹਨ।ਘੁਟਾਲੇ ਦੇ ਇਹ ਮਾਮਲੇ ਹਜ਼ਾਰਾਂ ਕਰੋੜਾਂ ਰੁਪਏ ਦੇ ਹਨ। ਆਜ਼ਾਦ ਨੇ ਕਿਹਾ,‘‘ਮੋਦੀ ਜੀ ਨੇ 2014 ਦੀਆਂ ਚੋਣਾਂ ‘ਚ ਜੋ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ, ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੀ.ਐਮ. ਬਣਨ ਤੋਂ ਬਾਅਦ ਉਹ ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆਉਣਗੇ।ਪ੍ਰਧਾਨ ਮੰਤਰੀ ਵਿਦੇਸ਼ ਤੋਂ ਕਾਲਾ ਧਨ ਦਾ ਇਕ ਨਵਾਂ ਪੈਸਾ ਵੀ ਵਾਪਸ ਨਹੀਂ ਲਿਆ ਸਕੇ ਪਰ ਮੈਂ ਉਨ੍ਹਾਂ ਨੂੰ ਵਧਾਈ ਜ਼ਰੂਰ ਦਿੰਦਾ ਹਾਂ, ਜੋ ਦੇਸ਼ ਦਾ ਸਫੇਦ ਪੈਸਾ ਸੀ, ਭਾਰਤ ਤੋਂ ਬਾਹਰ ਭੇਜਣ ’ਚ ਸਫ਼ਲ ਜ਼ਰੂਰ ਹੋਏ ਹਨ।

Comments are closed.

COMING SOON .....


Scroll To Top
11