Monday , 20 January 2020
Breaking News
You are here: Home » Carrier » ਵਿਧਾਇਕ ਗੋਲਡੀ ਨੂੰ ਮਿਲਿਆ ਟਰੇਂਡ ਸਿੱਖਿਆ ਪ੍ਰੋਵਾਈਡਰਾਂ ਦਾ ਵਫ਼ਦ

ਵਿਧਾਇਕ ਗੋਲਡੀ ਨੂੰ ਮਿਲਿਆ ਟਰੇਂਡ ਸਿੱਖਿਆ ਪ੍ਰੋਵਾਈਡਰਾਂ ਦਾ ਵਫ਼ਦ

ਸ਼ੇਰਪੁਰ, 25 ਨਵੰਬਰ (ਹਰਜੀਤ ਕਾਤਿਲ)- 3807 ਟਰੇਂਡ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਵਫ਼ਦ ਨੇ ਬੀਤੀ ਸ਼ਾਮ ਆਪਣੀਆਂ ਮੰਗਾਂ ਦੇ ਹੱਕ ‘ਚ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨਾਲ ਡੇਢ ਘੰਟੇ ਤੱਕ ਲੰਬੀ ਮੀਟਿੰਗ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਸੰਨ 2011 ‘ਚ ਤਿੱਖੇ ਸੰਘਰਸ਼ਾਂ ਮਗਰੋਂ ਹੋਏ ‘ ਬਟਾਲਾ ਸਮਝੌਤੇ ‘ ਦੌਰਾਨ ਸਰਬ ਸਿੱਖਿਆ ਅਭਿਆਨ ‘ਚ ਮਰਜ਼ ਕੀਤੇ ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਐਸਐਸਏ ਤੇ ਰਮਸਾ ਅਧਿਆਪਕਾਂ ਦੀ ਤਰਜ਼ ‘ਤੇ ਉਨ੍ਹਾਂ ਨੂੰ ਵੀ ਕਲਿੱਕ ਕਰਵਾ ਕੇ ਈਟੀਟੀ ਦੀ ਅਸਾਮੀ ‘ਤੇ ਪੱਕੇ ਕਰਨ ਦੀ ਮੰਗ ਉਠਾਉਂਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਉਨ੍ਹਾਂ ਦੀ ਹੱਕੀ ਮੰਗਾਂ ‘ਚ ਹਾਅ-ਦਾ-ਨਾਅਰਾ ਮਾਰਨ ਦੀ ਅਪੀਲ ਕੀਤੀ ਹੈ। ਜਥੇਬੰਦੀ ਦੇ ਕਨਵੀਨਰ ਸੁਖਵਿੰਦਰ ਸਿੰਘ ਨਮੋਲ, ਜਗਤਾਰ ਸਿੰਘ, ਰਵਿੰਦਰ ਕੌਰ, ਜਸਵੀਰ ਸਿੰਘ ਅਤੇ ਭੀਮ ਸਿੰਘ ਨੇ ਵਿਧਾਇਕ ਖੰਗੂੜਾ ਨੂੰ ਦੱਸਿਆ ਕਿ ਡੇਢ ਦਹਾਕੇ ਤੋਂ ਉਹ ਉੱਚ ਯੋਗਤਾ ਹੋਣ ਦੇ ਬਾਵਜੂਦ ਤੁੱਛ ਜਿਹੀਆਂ ਤਨਖਾਹਾਂ ‘ਤੇ ਕੰਮ ਕਰਦੇ ਆ ਰਹੇ ਹਨ। ਰੈਗੂਲਰ ਹੋਣ ‘ਚ ਕੋਈ ਕਾਨੂੰਨੀ ਜਾਂ ਹੋਰ ਤਕਨੀਕੀ ਰੁਕਾਵਟ ਨਾ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਤਰਕ ਦਿੱਤਾ ਕਿ ਹੁਣ 11 ਹਜ਼ਾਰ ਰੁਪਏ ਤਨਖਾਹ ਲੈ ਰਹੇ ਅਧਿਆਪਕ 10,300/ ਬੇਸਿਕ ਪੇਅ ‘ਤੇ ਰੈਗੂਲਰ ਹੋਣ ਲਈ ਤਿਆਰ ਹਨ ਜਿਸ ਕਰਕੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ‘ਤੇ ਕੋਈ ਵਾਧੂ ਵਿੱਤੀ ਬੋਝ ਵੀ ਨਹੀਂ ਪਵੇਗਾ। ਉਨ੍ਹਾਂ ਐੱਮ ਐੱਚ ਆਰ ਡੀ ਵੱਲੋਂ ਟੈੱਟ ਤੋਂ ਛੋਟ ਹੋਣ ਸਮੇਤ ਆਪਣੇ ਪੱਖ ‘ਚ ਕਈ ਤਰਕ ਭਰਭੂਰ ਦਲੀਲਾਂ ਦੇ ਕੇ ਵਿਧਾਇਕ ਖੰਗੂੜਾ ਨੂੰ ‘ਸਾਲਸੀ’ ਦੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ। ਵਿਧਾਇਕ ਖੰਗੂੜਾ ਨੇ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਦੂਰ-ਅੰਦੇਸ਼ੀ ਤੇ ਮੁਲਾਜ਼ਮ ਪੱਖੀ ਸਿੱਖਿਆ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਜਾਇਜ਼ ਮੰਗਾਂ ਮੰਨਣ ‘ਚ ਉਹ ਕਦੇ ਨਾਹ ਨਹੀਂ ਕਰਨਗੇ ਅਤੇ ਅਧਿਆਪਕਾਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਖੁਦ ਬੈਠਣਾ ਪਸੰਦ ਕਰਨਗੇ ਅਤੇ ਯਕੀਨਨ ਹਾਂ-ਪੱਖੀ ਭੂਮਿਕਾ ਅਦਾ ਕਰਨਗੇ।ਸਿੱਖਿਆ ਮੰਤਰੀ ਨਾਲ ਹੋਵੇਗੀ ਮੀਟਿੰਗ- ਵਿਧਾਇਕ ਖੰਗੂੜਾ ਨਾਲ ਹੋਈ ਮੀਟਿੰਗ ਰੰਗ ਲਿਆਈ ਹੈ ਕਿਉਂਕਿ ਅਗਲੇ ਦਿਨ ਹੀ ਚੰਡੀਗੜ੍ਹ ਵਿੱਚ ਜਥੇਬੰਦੀ ਦੀ ਬਾਅਦ ਦੁਪਹਿਰ ਮੀਟਿੰਗ ਸੱਦ ਲਈ ਗਈ ਹੈ ਜਿਸ ਦੀ ਅਧਿਆਪਕ ਆਗੂ ਗੁਰਮੀਤ ਕੌਰ ਨੇ ਪੁਸ਼ਟੀ ਕੀਤੀ।

Comments are closed.

COMING SOON .....


Scroll To Top
11