Wednesday , 19 December 2018
Breaking News
You are here: Home » Carrier » ਵਿਧਾਇਕ ਕੋਟ ਭਾਈ ਨੇ ਕੈਂਪ ਦੌਰਾਨ ਵੰਡੇ ਨਿਯੁਕਤੀ ਪੱਤਰ

ਵਿਧਾਇਕ ਕੋਟ ਭਾਈ ਨੇ ਕੈਂਪ ਦੌਰਾਨ ਵੰਡੇ ਨਿਯੁਕਤੀ ਪੱਤਰ

ਨਥਾਣਾ, 19 ਨਵੰਬਰ (ਚਰਨਜੀਤ ਸਿੱਧੂ)- ਅੱਜ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪਿੰਡ ਗੋਬਿੰਦਪੁਰਾ ਦੇ ਨਹਿਰੀ ਵਿਸ਼ਰਾਮ ਘਰ ਅਤੇ ਲਹਿਰਾ ਮੁਹੱਬਤ ਬੱਸ ਸਟੈਂਡ ਵਿਖੇ ਲਗਾਏ ਕੈਂਪ ਦੌਰਾਨ ਕਾਂਗਰਸ ਆਗੂਆਂ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦੇ ਨਿਯੁਕਤੀ ਪੱਤਰ ਦਿੱਤੇ ਜਿਸ ਵਿੱਚ ਸਰਬਜੀਤ ਸਿੰਘ ਨਥਾਣਾ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇੜ ਨਥਾਣਾ ਦਾ ਪ੍ਰਧਾਨ ਅਤੇ ਵਾਰਡ ਨੰਬਰ 10 ਤੋਂ ਐਮ.ਸੀ. ਪੂਰਨ ਸਿੰਘ ਲਾਡੀ ਨੂੰ ਵਾਈਸ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਕੈਂਪ ਵਿੱਚ ਆਟਾ ਦਾਲ ਸਕੀਮ ਦੇ ਜੋ ਕਾਰਡ ਕੱਟੇ ਗਏ ਸਨ ਉਨ੍ਹਾਂ ਦੇ ਦੋਬਾਰਾ ਫ਼ਾਰਮ ਭਰਾਏ ਗਏ, ਨਰੇਗਾ ਅਤੇ ਪੈਨਸ਼ਨਾਂ, ਗੈਸ ਚੁੱਲੇ ਅਤੇ ਸਿ¦ਡਰਾਂ ਦੇ ਲੋੜਵੰਦ ਲੋਕਾਂ ਦੇ ਫ਼ਾਰਮ ਭਰਾਏ ਗਏ। ਇਸ ਮੌਕੇ ਸਾਰੇ ਮਹਿਕਮਿਆਂ ਦੇ ਅਧਿਕਾਰੀ ਜਿਵੇਂ ਕਿ ਬਿਜਲੀ ਬੋਰਡ ਦੇ ਐਸ.ਡੀ.ਓ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਸਾਰੇ ਪਟਵਾਰੀ, ਨਥਾਣਾ ਥਾਣਾ ਦੇ ਐਸ.ਐਚ.ਓ ਅਤੇ ਹੋਰ ਅਧਿਕਾਰੀ ਵੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਮੌਕੇ ਤੇ ਮੌਜ਼ੂਦ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਲੀਡਰ ਮੌਜ਼ੂਦ ਸਨ।

Comments are closed.

COMING SOON .....


Scroll To Top
11