Saturday , 22 September 2018
Breaking News
You are here: Home » INTERNATIONAL NEWS » ਵਿਦੇਸ਼ੀ ਗੁਰੂ ਘਰ ਦੇ ਪ੍ਰਬੰਧਕਾਂ ਤੇ ਕੱਟੜਪੰਥੀ ਜਥੇਬੰਦੀਆਂ ਦੇ ਟਕਰਾਅ ਵਿੱਚ ਕਟੜਪੰਥੀ ਨਿਰਾਸ਼ਾਜਨਕ

ਵਿਦੇਸ਼ੀ ਗੁਰੂ ਘਰ ਦੇ ਪ੍ਰਬੰਧਕਾਂ ਤੇ ਕੱਟੜਪੰਥੀ ਜਥੇਬੰਦੀਆਂ ਦੇ ਟਕਰਾਅ ਵਿੱਚ ਕਟੜਪੰਥੀ ਨਿਰਾਸ਼ਾਜਨਕ

ਵਾਸ਼ਿੰਗਟਨ ਡੀਸੀ, 31 ਅਕਤੂਬਰ- ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਪੰਜਾਬ ਦੀ ਸਥਿਤੀ ਦੇ ਮੱਦੇਨਜ਼ਰ ਕਟੜਪੰਥੀ ਆਪਣੀ ਹੋਂਦ ਨੂੰ ਮਜ਼ਬੂਤ ਕਰਨ ਵਿੱਚ ਰੁਝੇ ਹੋਏ ਹਨ, ਜਿਸ ਦੇ ਇਵਜ਼ਾਨੇ ਵਜੋਂ ਉਹ ਐਨੇ ਹਥਕੰਡੇ ਵਰਤ ਰਹੇ ਹਨ ਕਿ ਉਹ ਆਪਣੇ ਮੁਤਾਬਿਕ ਮਤਿਆਂ ਨੂੰ ਰੰਗਤ ਦੇਣ ਦੇ ਰੋਂਅ ਵਿੱਚ ਹਨ। ਜਿਸ ਦੀ ਅਸਲੀਅਤ ਸਾਹਮਣੇ ਆਉਣ ’ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸੁਚੇਤ ਹੋ ਗਈਆਂ ਹਨ ਅਤੇ ਹਰ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ। ਭਾਵੇਂ ਉਹ ਮੀਟਿੰਗ ਸਮੂਹਿਕ ਤੌਰ ’ਤੇ ਬੁਲਾਈਆਂ ਜਾ ਰਹੀਆਂ ਹਨ ਜਾਂ ਇੱਕਾ-ਦੁੱਕਾ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮਿਲ ਕੇ ਰੰਗਤ ਦੇਣ ਦਾ ਮਨਸੂਬਾ ਕਿਉਂ ਨਾ ਹੋਵੇ। ਹਾਲ ਦੀ ਘੜੀ ਨਾਟਕੀ ਢੰਗ ਨਾਲ ਪਾਸ ਕੀਤੇ ਮਤਿਆਂ ਨੂੰ ਜਦੋਂ ਇੱਕ-ਇੱਕ ਕਰਕੇ ਪੰਜਾਬੀ ਵਿੱਚ ਉਲਥਾ ਕੀਤਾ ਗਿਆ ਤਾਂ ਉਸ ਦੇ ਮਤਲਬ ਨੂੰ ਦੇਖਦੇ ਹੋਏ ਕਮੇਟੀ ਮੈਂਬਰ ਦੋਫਾੜ ਹੋਣ ਦੀ ਸਥਿਤੀ ਵਿੱਚ ਨਜ਼ਰ ਆਏ, ਜਿਸ ਸਦਕਾ ਮਹਿਸੂਸ ਕੀਤਾ ਗਿਆ ਕਿ ਇਨ੍ਹਾਂਮਤਿਆਂ ਦਾ ਕੋਈ ਪ੍ਰਭਾਵ ਨਹੀਂ ਹੈ ਸਗੋਂ ਪ੍ਰਬੰਧਕਾਂ ਦੇ ਰਾਹੀਂ ਸੰਗਤ ਨੂੰ ਮੁਰਖ ਬਣਾਉਣ ਦਾ ਮਨਸੂਬਾ ਹੈ। ਇਹ ਗੱਲ ਉਦੋਂ ਸਪਸ਼ਟ ਹੋਈ ਜਦੋਂ ਇੱਕ ਗੁਰੂ ਘਰ ਦੇ ਟਰੱਸਟੀ ਨੇ ਪਹਿਲੇ ਮਤੇ ਨੂੰ ਪੰਜਾਬੀ ਵਿੱਚ ਉਲਥਾ ਕਰਦੇ ਹੋਏ ਕਿਹਾ ਕਿ ਗੁਰੂ ਘਰਾਂ ’ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਨਾ ਹੋਵੇ ਜਦੋਂ ਕਿ ਵਿਦੇਸ਼ਾਂ ਦੇ ਕਿਸੇ ਗੁਰੂ ਘਰ ਵਿੱਚ ਅਜਿਹਾ ਨਹੀਂ ਹੈ ਫਿਰ ਇਹ ਮਤਾ ਕਿਉਂ ਅਤੇ ਕਿਸ ਲਈ, ਜਿਸ ਦੇ ਜਵਾਬ ਵਿੱਚ ਕਮੇਟੀਆਂ ਸੁਚੇਤ ਹੋ ਗਈਆਂ ਕਿ ਕੋਈ ਏਜੰਸੀ ਅਜਿਹਾ ਕਰਵਾ ਰਹੀ ਹੈ ਜੋ ਸਿੱਖਾਂ ਦੀਆਂ ਸਿਰਮੋਰ ਜਥੇਬੰਦੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਅਡੰਬਰ ਹੈ। ਸੋ ਭਵਿੱਖ ਵਿੱਚ ਅਜਿਹੀਆਂ ਸਮੂਹਿਕ ਮੀਟਿੰਗਾਂ ਵਿੱਚ ਕਟੜਪੰਥੀਆਂ ਨੂੰ ਦੂਰ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਤੂਤੀ ਨਾ ਵਜਾ ਜਾਣ। ਇੱਥੋਂ ਤੱਕ ਕਿ ਉਨ੍ਹਾਂ ਦੇ ਬੋਲਣ ਅਤੇ ਕੁਝ ਪੇਸ਼ ਕਰਨ ਸਬੰਧੀ ਪ੍ਰਬੰਧਕ ਕਮੇਟੀਆਂ ਨੇ ਸਟੇਜ ਦੀ ਵਾਗਡੋਰ ਆਪਣੇ ਹੱਥ ਲੈ ਲਈ ਹੈ ਅਤੇ ਕੁਝ ਵੀ ਸਟੇਜ ਤੋਂ ਪਾਸ ਕਰਨ ਤੋਂ ਪਹਿਲਾਂ ਪ੍ਰਬੰਧਕ ਕਮੇਟੀਆਂ ਘੋਖਣਗੀਆਂ ਤਾਂ ਜੋ ਕੁਝ ਅਜਿਹਾ ਨਾ ਹੋ ਜਾਵੇ ਜਿਸ ਦੀ ਬਾਅਦ ਵਿੱਚ ਨਮੋਸ਼ੀ ਝੱਲਣੀ ਪੈ ਜਾਵੇ।ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਇਕੱਠੇ ਹੋ ਕੇ ਅਜਿਹਾ ਹੰਭਲਾ ਮਾਰਨਾ ਚਾਹੀਦਾ ਹੈ ਜਿਸ ਨਾਲ ਸਰਕਾਰ ਕੋਲੋਂ ਸਾਰਥਕ ਮੰਗਾਂ ਮਨਵਾਈਆਂ ਜਾਣ ਅਤੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ। ਸਗੋਂ ਸਿੱਖਾਂ ਨੂੰ ਸਿੱਖਾਂ ਪ੍ਰਤੀ ਵਰਤ ਕੇ ਅਜਿਹਾ ਨਾ ਕੀਤਾ ਜਾਵੇ ਜਿਸ ਨਾਲ ਵਿਦੇਸ਼ਾਂ ’ਚ ਬੈਠੇ ਸਿੱਖ ਦੋਫਾੜ ਹੋ ਜਾਣ, ਕਿਉਂਕਿ ਹਰੇਕ ਮੋਰਚਾ ਅਕਾਲੀਆਂ ਦੇ ਬਲਬੂਤੇ ’ਤੇ ਲੜਿਆ ਗਿਆ ਅਤੇ ਇਸ ਝੰਡੇ ਹੇਠਾਂ ਹੀ ਭਵਿੱਖ ਵਿੱਚ ਵਰਤਿਆ ਜਾਣਾ ਹੈ। ਟਕਸਾਲੀ ਸਿੰਘ ਦਿਲੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਚਾਲਕ ਬਦਲੇ ਜਾ ਸਕਦੇ ਹਨ। ਉਨ੍ਹਾਂ ਦੀਆਂ ਨੀਤੀਆਂ ਨਕਾਰੀਆਂ ਜਾ ਸਕਦੀਆਂ ਹਨ, ਪਰ ਅਕਾਲੀ ਦਲ ਦੀ ਹੋਂਦ ਨੂੰ ਕਦੇ ਨਹੀਂ ਵਿਸਾਰਿਆ ਜਾ ਸਕਦਾ ਹੈ। ਇਸੇ ਕਰਕੇ ਕਟੜਪੰਥੀਆਂ ਨੂੰ ਨਕਾਰਿਆ ਜਾ ਰਿਹਾ ਹੈ। ਉਨ੍ਹਾਂ ਦੀ ਸੋਚ ਅਤੇ ਦੋਫਾੜ ਨੀਤੀ ਨੂੰ ਮੁੱਢੋਂ ਨਕਾਰਿਆ ਜਾ ਰਿਹਾ ਹੈ, ਤਾਂ ਜੋ ਮਜ਼ਬੂਤੀ ਅਤੇ ਇਕਮੁਠਤਾ ਬਣੀ ਰਹੇ। ਇਸ ਲਈ ਪ੍ਰਬੰਧਕ ਕਮੇਟੀਆਂ ਪੂਰੀ ਤਰ੍ਹਾਂ ਸਥਿਰ ਅਤੇ ਮਜ਼ਬੂਤ ਹਨ, ਕਿਉਂਕਿ ਹਰੇਕ ਗੁਰੂ ਘਰ ਕਮੇਟੀ ਵਿੱਚ ਵੱਖ-ਵੱਖ ਪਾਰਟੀਆਂ (ਅਕਾਲੀ, ਕਾਂਗਰਸ, ਆਪ, ਕਮਿਊਨਿਸਟ, ਬੀਐਸਪੀ) ਦੇ ਨੁਮਾਇੰਦੇ ਹਨ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਕਿਸੇ ਇੱਕ ਨੂੰ ਨਕਾਰਿਆ ਜਾਵੇ। ਲੋੜ ਹੈ ਇਕੱਠੇ ਹੋ ਕੇ ਪੰਜਾਬ ਦੀ ਬੇਹਤਰੀ ਲਈ ਕਦਮ ਚੁੱਕਣ ਦੀ ਜਿਸ ਲਈ ਉਪਰਾਲੇ ਕੀਤੇ ਜਾ ਰਹੇ ਹਨ।

Comments are closed.

COMING SOON .....
Scroll To Top
11